Image default
ਅਪਰਾਧ

ਚੈੱਕ ਬਾਊਂਸ ਮਾਮਲੇ ਵਿਚ ਕਾਂਗਰਸੀ ਵਿਧਾਇਕ ਨੂੰ ਇਕ ਸਾਲ ਦੀ ਜੇਲ

ਚੈੱਕ ਬਾਊਂਸ ਮਾਮਲੇ ਵਿਚ ਕਾਂਗਰਸੀ ਵਿਧਾਇਕ ਨੂੰ ਇਕ ਸਾਲ ਦੀ ਜੇਲ

 

 

 

Advertisement

ਜੈਪੁਰ, 30 ਨਵੰਬਰ (ਰੋਜਾਨਾ ਸਪੋਕਸਮੈਨ)- ਚਾਕਸੂ (ਜੈਪੁਰ) ਤੋਂ ਵਿਧਾਇਕ ਵੇਦਪ੍ਰਕਾਸ਼ ਸੋਲੰਕੀ ਨੂੰ ਅਦਾਲਤ ਨੇ ਚੈੱਕ ਬਾਊਂਸ ਮਾਮਲੇ ਵਿਚ ਇਕ ਸਾਲ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਸੋਲੰਕੀ ‘ਤੇ 55 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਜਾਣਕਾਰੀ ਅਨੁਸਾਰ ਸੇਵਾਮੁਕਤ ਪੀਟੀਆਈ ਵਲੋਂ ਸੋਲੰਕੀ ਵਿਰੁਧ ਕੇਸ ਦਰਜ ਕਰਵਾਇਆ ਗਿਆ ਸੀ। ਇਹ ਫੈਸਲਾ ਬਹਿਰੋਰ ਏਸੀਜੇਐਮ-3 ਦੇ ਜੱਜ ਨਿਖਿਲ ਸਿੰਘ ਨੇ ਦਿਤਾ ਹੈ।

ਦੱਸ ਦੇਈਏ ਕਿ ਅਦਾਲਤ ਨੇ ਇਹ ਫੈਸਲਾ ਕਰੀਬ ਅੱਠ ਸਾਲ ਪੁਰਾਣੇ ਇਕ ਮਾਮਲੇ ਵਿਚ ਦਿਤਾ ਹੈ। ਉਸ ਸਮੇਂ ਵਿਧਾਇਕ ਸੋਲੰਕੀ ਬਾਂਸੂਰ ਵਿਚ ਪ੍ਰਾਪਰਟੀ ਦਾ ਕੰਮ ਕਰਦੇ ਸਨ। ਪਲਾਟ ਦਿਵਾਉਣ ਦੇ ਨਾਂ ‘ਤੇ ਇਕ ਸੇਵਾਮੁਕਤ ਪੀਟੀਆਈ ਤੋਂ 35 ਲੱਖ ਰੁਪਏ ਨਕਦ ਲਏ ਗਏ। ਸੋਲੰਕੀ ਨੂੰ ਕੇਸ ਦੀ ਅਪੀਲ ਕਰਨ ਲਈ ਇਕ ਮਹੀਨੇ ਦਾ ਸਮਾਂ ਮਿਲੇਗਾ। ਜੇਕਰ ਅਪੀਲ ਰੱਦ ਹੋ ਜਾਂਦੀ ਹੈ ਤਾਂ ਸਜ਼ਾ ਦੇ ਨਾਲ ਪੀੜਤ ਨੂੰ ਰਕਮ ਵੀ ਵਾਪਸ ਕਰਨੀ ਪਵੇਗੀ।

ਕੇਸ ਅਦਾਲਤ ਵਿਚ ਪਹੁੰਚਣ ਤੋਂ ਅੱਠ ਮਹੀਨਿਆਂ ਬਾਅਦ, ਸੋਲੰਕੀ ਨੇ ਅਪਣੇ ਬਚਾਅ ਵਿਚ 8 ਜੁਲਾਈ, 2016 ਨੂੰ ਧੋਖਾਧੜੀ ਨਾਲ ਚੈੱਕ ਹੜੱਪਣ ਦਾ ਕੇਸ ਦਾਇਰ ਕੀਤਾ ਸੀ। ਇਸ ਸਬੰਧੀ ਕੇਸ ਨੰਬਰ 590/16 ਅਜੇ ਵੀ ਪ੍ਰਤਾਪਨਗਰ ਜੈਪੁਰ ਥਾਣੇ ਵਿਚ ਵਿਚਾਰ ਅਧੀਨ ਹੈ। ਪ੍ਰਤਾਪ ਨਗਰ ਪੁਲਿਸ ਨੇ ਅਸਲ ਚੈੱਕ ਵਸੂਲਣ ਲਈ ਬਹਿਰੋੜ ਅਦਾਲਤ ਵਿਚ ਅਰਜ਼ੀ ਵੀ ਪੇਸ਼ ਕੀਤੀ। ਮਾਮਲਾ ਵਧਦਾ ਦੇਖ ਕੇ 9 ਅਕਤੂਬਰ 2019 ਨੂੰ ਵਿਧਾਇਕ ਸੋਲੰਕੀ ਨੇ ਮੋਹਰ ਸਿੰਘ ਨਾਲ ਸਮਝੌਤਾ ਕਰ ਲਿਆ ਅਤੇ ਅਸਤੀਫਾ ਦੇ ਦਿਤਾ। ਸਟੈਂਪ ਪੇਪਰ ‘ਤੇ 24 ਲੱਖ ਰੁਪਏ ਵਾਪਸ ਕਰਨ ਦਾ ਸਮਝੌਤਾ ਹੋਇਆ ਸੀ। ਇਹ ਸਟੈਂਪ ਪੇਪਰ ਵੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸ ਵਿਚ ਕਿਹਾ ਗਿਆ ਸੀ ਕਿ ਜੇਕਰ ਸੋਲੰਕੀ ਨੇ ਤਿੰਨ ਮਹੀਨਿਆਂ ਵਿਚ ਪੈਸੇ ਵਾਪਸ ਨਾ ਕੀਤੇ ਤਾਂ ਕਾਨੂੰਨੀ ਕਾਰਵਾਈ ਜਾਰੀ ਰੱਖੀ ਜਾਵੇਗੀ।

ਸਮਝੌਤੇ ਤੋਂ ਤਿੰਨ ਮਹੀਨੇ ਬਾਅਦ ਵੀ ਸੋਲੰਕੀ ਨੇ ਮੋਹਰ ਸਿੰਘ ਨੂੰ ਪੈਸੇ ਵਾਪਸ ਨਹੀਂ ਕੀਤੇ। ਅਜਿਹੇ ‘ਚ ਅਦਾਲਤ ਨੇ ਇਹ ਰਕਮ ਜਮ੍ਹਾ ਕਰਵਾਉਣ ਦੇ ਹੁਕਮ ਦਿਤੇ ਹਨ। 4 ਨਵੰਬਰ 2023 ਨੂੰ ਬੈਂਕ ਡਰਾਫਟ ਰਾਹੀਂ 27 ਲੱਖ 31 ਹਜ਼ਾਰ 194 ਰੁਪਏ ਦੀ ਸਕਿਓਰਿਟੀ ਰਾਸ਼ੀ ਅਦਾਲਤ ਵਿਚ ਜਮ੍ਹਾਂ ਕਰਵਾਈ ਗਈ ਸੀ। ਇਸ ਤੋਂ ਬਾਅਦ ਸੋਲੰਕੀ ਵਲੋਂ ਬਾਕੀ ਰਕਮ ਜਮ੍ਹਾਂ ਨਹੀਂ ਕਰਵਾਈ ਗਈ।

Advertisement

ਸੁਣਵਾਈ ਦੌਰਾਨ ਅਦਾਲਤ ਨੇ ਵਿਧਾਇਕ ਵੇਦਪ੍ਰਕਾਸ਼ ਸੋਲੰਕੀ ਨੂੰ ਇਕ ਸਾਲ ਦੀ ਕੈਦ ਅਤੇ 55 ਲੱਖ ਰੁਪਏ ਦੇ ਵਿੱਤੀ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਅਦਾ ਨਾ ਕਰਨ ‘ਤੇ ਛੇ ਮਹੀਨੇ ਦੀ ਸਜ਼ਾ ਵਧਾ ਦਿਤੀ ਜਾਵੇਗੀ। ਸੋਲੰਕੀ ਨੂੰ ਕਿਸੇ ਹੋਰ ਅਦਾਲਤ ਵਿਚ ਕੇਸ ਦੀ ਅਪੀਲ ਕਰਨ ਲਈ ਇਕ ਮਹੀਨੇ ਦਾ ਸਮਾਂ ਮਿਲੇਗਾ। ਜੇਕਰ ਅਪੀਲ ਰੱਦ ਹੋ ਜਾਂਦੀ ਹੈ ਤਾਂ ਸਜ਼ਾ ਦੇ ਨਾਲ ਪੀੜਤ ਨੂੰ ਰਕਮ ਵੀ ਵਾਪਸ ਕਰਨੀ ਪਵੇਗੀ।

Related posts

DSP ਮੌੜ 30 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫਤਾਰ

punjabdiary

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਗ੍ਰਿਫਤਾਰ, ਗੁੱਸੇ ‘ਚ ਆਏ ਸਮਰਥਕਾਂ ਦਾ ਪ੍ਰਦਰਸ਼ਨ ਦਾ ਐਲਾਨ

punjabdiary

ਦੀਵਾਲੀ ‘ਤੇ ਪਾਕਿ ਤਸਕਰਾਂ ਦੀ ਕੋਸ਼ਿਸ਼ ਨਾਕਾਮ, BSF ਨੇ ਦੋ ਡਰੋਨ ਸਮੇਤ ਕਾਬੂ ਕੀਤੇ ਦੋ ਸ਼ੱਕੀ

punjabdiary

Leave a Comment