Image default
ਅਪਰਾਧ

ਛੱਤ ‘ਤੇ ਚੜ੍ਹ ਕੇ ਬੰਦੇ ਨੇ ਕੀਤੀ ਅੰਨ੍ਹੇਵਾਹ ਫਾਇ.ਰਿੰਗ, ਦੋ ਜਣਿਆਂ ਦੀ ਮੌ.ਤ, ਖੁਦ ਨੂੰ ਵੀ ਮਾਰੀ ਗੋ.ਲੀ

ਛੱਤ ‘ਤੇ ਚੜ੍ਹ ਕੇ ਬੰਦੇ ਨੇ ਕੀਤੀ ਅੰਨ੍ਹੇਵਾਹ ਫਾਇ.ਰਿੰਗ, ਦੋ ਜਣਿਆਂ ਦੀ ਮੌ.ਤ, ਖੁਦ ਨੂੰ ਵੀ ਮਾਰੀ ਗੋ.ਲੀ

 

 

 

Advertisement

ਬਠਿੰਡਾ, 10 ਨਵੰਬਰ (ਡੇਲੀ ਪੋਸਟ ਪੰਜਾਬੀ)- ਬਠਿੰਡਾ ਦੇ ਪਿੰਡ ਕੋਠਾ ਗੁਰੂ ਵਿਚ ਸਵੇਰੇ ਇਕ ਵਿਅਕਤੀ ਬੰਦੂਕ ਲੈ ਕੇ ਇਕ ਮਕਾਨ ਦੀ ਛੱਤ ‘ਤੇ ਚੜ੍ਹ ਗਿਆ ਤੇ ਅੰਨ੍ਹੇਵਾਹ ਫਾਇਰਿੰਗ ਕਰਨ ਲੱਗਾ। ਗੋਲੀ ਲੱਗਣ ਨਾਲ 2 ਲੋਕਾਂ ਦੀ ਮੌਤ ਹੋ ਗਈ ਜਦੋਂ ਇਕ ਜ਼ਖਮੀ ਹੋ ਗਿਆ। ਇਸ ਦੇ ਬਾਅਦ ਮੁਲਜ਼ਮ ਨੇ ਖੁਦ ਨੂੰ ਗੋਲੀ ਮਾਰ ਕੇ ਖੁਦ.ਕੁਸ਼ੀ ਕਰ ਲਈ।

ਮੁਲਜ਼ਮ ਗੁਰਸ਼ਰਨ ਸਿੰਘ ਪੁੱਤਰ ਲਾਲਾਸਿੰਘ ਸਵੇਰੇ ਇਕ ਘਰ ਦੀ ਛੱਤ ‘ਤੇ 12 ਬੋਰ ਦੀ ਬੰਦੂਕ ਲੈ ਕੇ ਚੜ੍ਹ ਗਿਆ ਤੇ ਅੰਨ੍ਹੇਵਾਹ ਫਾਇਰਿੰਗ ਕਰਨ ਲੱਗਾ। ਉਸ ਨੇ ਹਰ ਆਉਣ-ਜਾਣ ਵਾਲੇ ਨੂੰ ਆਪਣਾ ਨਿਸ਼ਾਨਾ ਬਣਾਇਆ। ਗੋਲੀ ਲੱਗਣ ਨਾਲ ਗੁਰਸ਼ੰਟ ਸਿੰਘ ਪੁੱਤਰ ਕਾਰਾ ਸਿੰਘ ਤੇ ਭੋਲਾ ਸਿੰਘ ਅੱਜ ਸਵੇਰੇ ਘਰ ਦੀ ਛੱਤ ‘ਤੇ 12 ਬੋਰ ਦੀ ਬੰਦੂਕ ਲੈ ਕੇ ਚੜ੍ਹ ਗਿਆ ਤੇ ਅੰਨ੍ਹੇਵਾਹ ਫਾਇਰਿੰਗ ਕਰਨ ਲੱਗਾ। ਉਸ ਨੇ ਹਰ ਆਉਣ-ਜਾਣ ਵਾਲੇ ਨੂੰ ਆਪਣਾ ਨਿਸ਼ਾਨਾ ਬਣਾਇਆ। ਗੋਲੀ ਲੱਗਣ ਨਾਲ ਗੁਰਸ਼ੰਟ ਸਿੰਘ ਪੁੱਤਰ ਕਾਕਾ ਸਿੰਘ ਤੇ ਭੋਲਾ ਸਿੰਘ ਪੁੱਤਰ ਨਾਰਾਇਣ ਸਿੰਘ ਦੀ ਮੌਤ ਹੋ ਗਈ। ਦੂਜੇ ਪਾਸੇ ਕੁਲਦੀਪ ਸਿੰਘ ਪੁੱਤਰ ਜੈਲ ਸਿੰਘ ਜ਼ਖਮੀ ਹੈ। ਇਸ ਦੇ ਬਾਅਦ ਮੁਲਜ਼ਮ ਨੇ ਖੁਦ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ।

ਘਟਨਾ ਦੀ ਸੂਚਨਾ ਮਿਲਦੇ ਹੀ ਪਹੁੰਚੀ ਥਾਣਾ ਦਿਆਲਪੁਰਾ ਪੁਲਿਸ ਨੂੰ ਵੀ ਮੁਲਜ਼ਮ ਨੇ ਨੇੜੇ ਨਾ ਫਟਕਣ ਦਿੱਤਾ। ਸੂਤਰਾਂ ਨੇ ਦੱਸਿਆ ਕਿ ਮੁਲਜ਼ਮ ਦੀ ਆਪਣੇ ਚਚੇਰੇ ਭਰਾਵਾਂ ਨਾਲ ਰੰਜਿਸ਼ ਕਾਰਨ ਉਸ ਨੇ ਅਜਿਹਾ ਕੀਤਾ ਹੈ। ਸਵੇਰੇ-ਸਵੇਰੇ ਫਾਇਰਿੰਗ ਨਾਲ ਪਿੰਡ ਕੋਠਾ ਗੁਰੂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਲੋਕ ਆਪਣੇ-ਆਪਣੇ ਘਰਾਂ ਵਿਚ ਵੜ ਗਏ। ਕੋਈ ਵੀ ਬਾਹਰ ਨਹੀਂ ਨਿਕਲਿਆ। ਜਿਹੜੇ ਲੋਕਾਂ ਨੇ ਮੁਲਜ਼ਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਮੁਲਜ਼ਮ ਨੇ ਉਸ ‘ਤੇ ਹੀ ਫਾਇਰਿੰਗ ਕਰ ਦਿੱਤੀ । ਪੁਲਿਸ ਦੀ ਸੀਆਈਏ ਟੀਮ ਮੌਕੇ ‘ਤੇ ਪਹੁੰਚੀ ਹੈ।

Advertisement

Related posts

ਮਹਾਦੇਵ ਬੈਟਿੰਗ ਐਪ : 1500 ਕਰੋੜ ਦੇ ਫਰਾਡ ਮਾਮਲੇ ‘ਚ SIT ਨੂੰ ਮਿਲੀ ਸਫਲਤਾ, ਕੀਤੀ ਪਹਿਲੀ ਗ੍ਰਿਫਤਾਰੀ

punjabdiary

ਦਿੱਲੀ ਪੁਲਿਸ ਨੇ ਇਮੀਗ੍ਰੇਸ਼ਨ ਕੰਪਨੀ ਚੰਡੀਗੜ੍ਹ ਟੂ ਅਬਰੌਡ ਕੰਪਨੀ ਦੇ ਸੰਚਾਲਕ ਨੂੰ ਕੀਤਾ ਗ੍ਰਿਫਤਾਰ

punjabdiary

Breaking- ਲੁੱਟ ਦੀ ਰਕਮ, ਪਿਸਤੌਲ ਤੇ ਕਾਰਤੂਸ ਸਣੇ ਤਿੰਨ ਗ੍ਰਿਫ਼ਤਾਰ

punjabdiary

Leave a Comment