Image default
ਅਪਰਾਧ

ਜ਼ਮਾਨਤ ਤੋਂ ਬਾਅਦ ਵੀ ਜੇਲ੍ਹ ‘ਚ ਰਹਿਣਗੇ ਕੁਲਬੀਰ ਜ਼ੀਰਾ, ਪੁਲਿਸ ਨੇ ਮਾਮਲੇ ‘ਚ ਨਵੀਂ ਧਾਰਾ ਜੋੜੀ

ਜ਼ਮਾਨਤ ਤੋਂ ਬਾਅਦ ਵੀ ਜੇਲ੍ਹ ‘ਚ ਰਹਿਣਗੇ ਕੁਲਬੀਰ ਜ਼ੀਰਾ, ਪੁਲਿਸ ਨੇ ਮਾਮਲੇ ‘ਚ ਨਵੀਂ ਧਾਰਾ ਜੋੜੀ

 

 

ਫਿਰੋਜ਼ਪੁਰ, 19 ਅਕਤੂਬਰ (ਰੋਜਾਨਾ ਸਪੋਕਸਮੈਨ)- ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਕਾਂਗਰਸ ਪ੍ਰਧਾਨ ਅਤੇ ਜ਼ੀਰਾ ਦੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ ਰਿਹਾਈ ‘ਤੇ ਰੋਕ ਲੱਗ ਗਈ ਹੈ। ਪੁਲਿਸ ਨੇ ਕੁਲਬੀਰ ਜ਼ੀਰਾ ਖਿਲਾਫ਼ ਇਕ ਹੋਰ ਧਾਰਾ ਜੋੜ ਦਿੱਤੀ ਹੈ। ਇਹ ਧਾਰਾ 107,151 ਹੈ। ਇਸ ਤੋਂ ਪਹਿਲਾਂ ਜ਼ੀਰਾ ਖ਼ਿਲਾਫ਼ ਸਰਕਾਰੀ ਦਫ਼ਤਰ ਵਿਚ ਦਾਖ਼ਲ ਹੋ ਕੇ ਦੁਰਵਿਵਹਾਰ ਅਤੇ ਕੰਮ ਵਿਚ ਵਿਘਨ ਪਾਉਣ ਦਾ ਮਾਮਲਾ ਦਰਜ ਕੀਤਾ ਗਿਆ ਸੀ।

Advertisement

ਇਸ ਮਾਮਲੇ ਵਿਚ ਉਹਨਾਂ ਨੂੰ ਜ਼ਮਾਨਤ ਮਿਲ ਗਈ ਸੀ ਪਰ ਹੁਣ ਨਵੀਂ ਧਾਰਾ ਜੋੜਨ ਨਾਲ ਉਹਨਾਂ ਨੂੰ ਇਸ ਮਾਮਲੇ ਵਿਚ ਮੁੜ ਜ਼ਮਾਨਤ ਲੈਣੀ ਪਵੇਗੀ। ਇਸ ਕਾਰਨ ਕੁਲਬੀਰ ਜ਼ੀਰਾ ਫਿਲਹਾਲ ਜੇਲ੍ਹ ਤੋਂ ਬਾਹਰ ਨਹੀਂ ਆ ਸਕੇਗਾ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਉਨ੍ਹਾਂ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਗਈ ਸੀ। ਅੱਜ ਉਹਨਾਂ ਨੂੰ ਰੋਪੜ ਜੇਲ੍ਹ ਤੋਂ ਰਿਹਾਅ ਕੀਤਾ ਜਾਣਾ ਸੀ।

ਸਾਬਕਾ ਵਿਧਾਇਕ ਜ਼ੀਰਾ ਨੂੰ ਪੁਲਿਸ ਨੇ 17 ਅਕਤੂਬਰ ਨੂੰ ਸਵੇਰੇ 4.30 ਵਜੇ ਗ੍ਰਿਫ਼ਤਾਰ ਕੀਤਾ ਸੀ। ਉਸ ਸਮੇਂ ਉਹ ਬੁੱਢਾ ਸਾਹਿਬ ਗੁਰਦੁਆਰੇ ਮੱਥਾ ਟੇਕਣ ਗਏ ਹੋਏ ਸਨ। ਅਗਲੇ ਦਿਨ ਯਾਨੀ 18 ਅਕਤੂਬਰ ਨੂੰ ਜ਼ੀਰਾ ਅਦਾਲਤ ਨੇ ਉਹਨਾਂ ਦੀ ਜ਼ਮਾਨਤ ਮਨਜ਼ੂਰ ਕਰ ਲਈ। ਬੀਡੀਪੀਓ ਦਫ਼ਤਰ ਦੇ ਬਾਹਰ ਧਰਨਾ ਦੇਣ ਅਤੇ ਸਰਕਾਰੀ ਕੰਮ ਵਿਚ ਵਿਘਨ ਪਾਉਣ ਦੇ ਦੋਸ਼ ਵਿਚ ਪੁਲਿਸ ਨੇ ਇੱਕ ਹਫ਼ਤਾ ਪਹਿਲਾਂ ਕੁਲਬੀਰ ਸਿੰਘ ਜ਼ੀਰਾ ਖ਼ਿਲਾਫ਼ ਐਫਆਈਆਰ ਦਰਜ ਕੀਤੀ ਸੀ।

ਜ਼ੀਰਾ ਸਿਟੀ ਪੁਲਿਸ ਵੱਲੋਂ ਮਾਮਲਾ ਦਰਜ ਕੀਤੇ ਜਾਣ ਤੋਂ ਬਾਅਦ ਸਾਬਕਾ ਵਿਧਾਇਕ ਨੇ ਐਲਾਨ ਕੀਤਾ ਸੀ ਕਿ ਉਹ 17 ਅਕਤੂਬਰ ਨੂੰ ਸਵੇਰੇ ਬਾਬਾ ਬੁੱਢਾ ਸਾਹਿਬ ਗੁਰਦੁਆਰੇ ਵਿਖੇ ਮੱਥਾ ਟੇਕਣ ਤੋਂ ਬਾਅਦ ਫਿਰੋਜ਼ਪੁਰ ਦੇ ਐਸ.ਐਸ.ਪੀ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਰਨਗੇ ਅਤੇ ਉਹਨਾਂ ਖ਼ਿਲਾਫ਼ ਪ੍ਰੈੱਸ-ਕਾਨਫ਼ਰੰਸ ਕਰਨਗੇ। ਫਿਰੋਜ਼ਪੁਰ ਪੁਲਿਸ ਦੀ ਨਸ਼ਿਆਂ ‘ਤੇ ਕਾਰਵਾਈ ਦਾ ਪਰਦਾਫਾਸ਼ ਕਰ ਕੇ ਉਹ ਅਪਣੀ ਗ੍ਰਿਫ਼ਤਾਰੀ ਦੇਣਾ ਚਾਹੁੰਦੇ ਸਨ ਪੁਲਿਸ ਨੇ ਉਹਨਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ। ਜ਼ੀਰਾ ਦੀ ਗ੍ਰਿਫ਼ਤਾਰੀ ਕਾਰਨ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਸੂਬਾ ਸਰਕਾਰ ਤੇ ਪੰਜਾਬ ਪੁਲਿਸ ਦੀ ਕਾਰਜਪ੍ਰਣਾਲੀ ’ਤੇ ਸਵਾਲ ਖੜ੍ਹੇ ਕੀਤੇ ਸਨ।

Advertisement

Related posts

ਸੁਖਪਾਲ ਖਹਿਰਾ ਨੂੰ ਹਾਈਕੋਰਟ ਤੋਂ ਨਹੀਂ ਮਿਲੀ ਰਾਹਤ

punjabdiary

ਤੀਹਰੇ ਕਤਲ ਦੇ ਕਾਤਲ ਨੂੰ 70 ਸਾਲ ਦੀ ਸਜ਼ਾ, ਪਤਨੀ ‘ਤੇ ਸ਼ੱਕ ਕਰਦਾ ਸੀ ਪਤੀ, ਜਾਣੋ ਪੂਰਾ ਮਾਮਲਾ

punjabdiary

Big News-ਲਖਨਊ PUBG ਕਤਲ ‘ਚ ਹੈਰਾਨੀਜਨਕ ਖੁਲਾਸਾ: ਕਤਲ ਦਾ ਮਕਸਦ ਆਇਆ ਸਾਹਮਣੇ, ਨਾਬਾਲਿਗ ਦੋਸ਼ੀ ਨੂੰ ਨਹੀਂ ਕੋਈ ਪਛਤਾਵਾ ਅਤੇ ਫਾਂਸੀ ‘ਤੇ ਝੂਲਣ ਲਈ ਤਿਆਰ

punjabdiary

Leave a Comment