ਝੜਪ ਤੋਂ ਬਾਅਦ ਕਿਸਾਨਾਂ ਤੇ ਪੁਲਿਸ ਵਿਚਾਲੇ ਪਹਿਲੀ ਮੀਟਿੰਗ, ਵੇਖੋ ਕੀ ਨਿਕਲਿਆ ਮਸਲੇ ਦਾ ਹੱਲ
ਬਠਿੰਡਾ- ਬਠਿੰਡਾ ‘ਚ ਭਾਰਤ ਮਾਲਾ ਜ਼ਮੀਨ ਐਕਵਾਇਰ ਮਾਮਲੇ ਨੂੰ ਲੈ ਕੇ ਕਿਸਾਨਾਂ ਅਤੇ ਪੁਲਿਸ ਵਿਚਾਲੇ ਹੋਈ ਗਰਮਾ-ਗਰਮੀ ਤੋਂ ਬਾਅਦ ਸ਼ਨੀਵਾਰ ਸਵੇਰੇ ਪਹਿਲੀ ਮੀਟਿੰਗ ਹੋਈ। ਮੀਟਿੰਗ ਵਿੱਚ ਡੀਆਈਜੀ ਬਠਿੰਡਾ ਰੇਂਜ, ਡੀਸੀ ਬਠਿੰਡਾ, ਐਸਐਸਪੀ ਬਠਿੰਡਾ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਸਮੇਤ ਕਿਸਾਨ ਆਗੂ ਹਾਜ਼ਰ ਸਨ।
ਇਹ ਵੀ ਪੜ੍ਹੋ-ਪੰਜਾਬ ਜ਼ਿਮਨੀ ਚੋਣ ਨਤੀਜਿਆਂ ਦੀ ਅਪਡੇਟ , ‘ਆਪ’ ਨੇ ਦੋ ਸੀਟਾਂ ਜਿੱਤੀਆਂ, ਕਾਂਗਰਸ ਨੇ ਇੱਕ ਸੀਟ ’ਤੇ ਕੀਤਾ ਕਬਜ਼ਾ
ਕਿਸਾਨ ਆਗੂਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਉਨ੍ਹਾਂ ਕਿਸਾਨ ਆਗੂਆਂ ਖ਼ਿਲਾਫ਼ ਦਰਜ ਕੀਤੇ ਪਰਚੇ ਰੱਦ ਕਰਨ ਦੇ ਨਾਲ-ਨਾਲ ਗ੍ਰਿਫ਼ਤਾਰ ਕਿਸਾਨਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ। ਇਸ ਤੋਂ ਇਲਾਵਾ ਪੁਲੀਸ ਨੇ ਕਿਸਾਨਾਂ ਦੇ ਚੋਰੀ ਹੋਏ ਮੋਬਾਈਲ ਫੋਨ ਅਤੇ ਵਾਹਨ ਵਾਪਸ ਕਰਵਾਉਣ ਲਈ ਵੀ ਪਹਿਲਕਦਮੀ ਕੀਤੀ।
ਆਗੂਆਂ ਨੇ ਕਿਹਾ ਕਿ ਪੁਲੀਸ ਪ੍ਰਸ਼ਾਸਨ ਨੇ ਦੋ ਘੰਟਿਆਂ ਵਿੱਚ ਸਾਰੇ ਕਿਸਾਨਾਂ ਨੂੰ ਰਿਹਾਅ ਕਰਨ ਦਾ ਭਰੋਸਾ ਦਿੱਤਾ ਹੈ ਅਤੇ ਹੁਣ ਦੋ ਘੰਟੇ ਬਾਅਦ ਪ੍ਰਸ਼ਾਸਨ ਨਾਲ ਮੁੜ ਮੀਟਿੰਗ ਹੋਵੇਗੀ। ਉਨ੍ਹਾਂ ਕਿਹਾ ਕਿ ਮੀਟਿੰਗ ਦਾ ਪਹਿਲਾ ਏਜੰਡਾ ਹੈ ਕਿ ਪ੍ਰਸ਼ਾਸਨ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਮਾਹੌਲ ਸਿਰਜਿਆ ਜਾਵੇ। ਹੁਣ ਦੋ ਘੰਟੇ ਬਾਅਦ ਹੋਣ ਵਾਲੀ ਮੀਟਿੰਗ ਵਿੱਚ ਜ਼ਮੀਨ ਐਕੁਆਇਰ ਕਰਨ ਦਾ ਮੁੱਦਾ ਵਿਚਾਰਿਆ ਜਾਵੇਗਾ ਕਿਉਂਕਿ ਪ੍ਰਸ਼ਾਸਨ ਨੇ ਇਨ੍ਹਾਂ ਮੰਗਾਂ ’ਤੇ ਹਾਂ ਪੱਖੀ ਰੁਖ ਅਖਤਿਆਰ ਕਰਦਿਆਂ ਦੋ ਘੰਟਿਆਂ ਵਿੱਚ ਸਾਰੇ ਕਿਸਾਨਾਂ ਨੂੰ ਰਿਹਾਅ ਕਰਨ ਅਤੇ ਮੋਬਾਈਲ ਅਤੇ ਵਾਹਨ ਵੀ ਵਾਪਸ ਕਰਨ ਦਾ ਭਰੋਸਾ ਦਿੱਤਾ ਹੈ।
ਇਹ ਵੀ ਪੜ੍ਹੋ-ਕੈਨੇਡਾ ‘ਚ ਭਾਰਤੀ ਵਿਦਿਆਰਥੀ ਬਣੇ ਧੋਖਾਧੜੀ ਦਾ ਸ਼ਿਕਾਰ, ਜਾਂਚ ‘ਚ 10 ਹਜ਼ਾਰ ਫਰਜ਼ੀ ਦਾਖਲਾ ਪੱਤਰ ਫੜੇ, ਕਈ ਕੀਤੇ ਡਿਪੋਰਟ
ਪੁਲਿਸ ਨੇ 250 ਤੋਂ ਵੱਧ ਕਿਸਾਨਾਂ ਦੀ ਤਲਾਸ਼ੀ ਲਈ ਸੀ
ਦੱਸ ਦੇਈਏ ਕਿ ਬੀਤੇ ਦਿਨੀਂ ਪਿੰਡ ਦੁਨੇਵਾਲਾ ਵਿੱਚ ਹੋਈ ਝੜਪ ਦੌਰਾਨ ਕਈ ਪੁਲਿਸ ਮੁਲਾਜ਼ਮ ਅਤੇ ਕਿਸਾਨ ਜ਼ਖ਼ਮੀ ਹੋ ਗਏ ਸਨ। ਇਸ ਦੌਰਾਨ ਪੁਲਿਸ ਨੇ ਕਿਸਾਨਾਂ ਦੇ ਕਈ ਵਾਹਨ ਜ਼ਬਤ ਕੀਤੇ ਅਤੇ ਕਈ ਲੋਕਾਂ ਦੇ ਮੋਬਾਈਲ ਫੋਨ ਵੀ ਖੋਹ ਲਏ। ਨਾਲ ਹੀ ਥਾਣਾ ਸੰਗਤ ਮੰਡੀ ਵਿੱਚ 250 ਤੋਂ ਵੱਧ ਕਿਸਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।
ਝੜਪ ਤੋਂ ਬਾਅਦ ਕਿਸਾਨਾਂ ਤੇ ਪੁਲਿਸ ਵਿਚਾਲੇ ਪਹਿਲੀ ਮੀਟਿੰਗ, ਵੇਖੋ ਕੀ ਨਿਕਲਿਆ ਮਸਲੇ ਦਾ ਹੱਲ
ਬਠਿੰਡਾ- ਬਠਿੰਡਾ ‘ਚ ਭਾਰਤ ਮਾਲਾ ਜ਼ਮੀਨ ਐਕਵਾਇਰ ਮਾਮਲੇ ਨੂੰ ਲੈ ਕੇ ਕਿਸਾਨਾਂ ਅਤੇ ਪੁਲਿਸ ਵਿਚਾਲੇ ਹੋਈ ਗਰਮਾ-ਗਰਮੀ ਤੋਂ ਬਾਅਦ ਸ਼ਨੀਵਾਰ ਸਵੇਰੇ ਪਹਿਲੀ ਮੀਟਿੰਗ ਹੋਈ। ਮੀਟਿੰਗ ਵਿੱਚ ਡੀਆਈਜੀ ਬਠਿੰਡਾ ਰੇਂਜ, ਡੀਸੀ ਬਠਿੰਡਾ, ਐਸਐਸਪੀ ਬਠਿੰਡਾ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਸਮੇਤ ਕਿਸਾਨ ਆਗੂ ਹਾਜ਼ਰ ਸਨ।
ਇਹ ਵੀ ਪੜ੍ਹੋ-ਪੰਜਾਬ ‘ਚ ਧੁੰਦ ਦਾ ਅਲਰਟ, ਤਾਪਮਾਨ ਘਟਣਾ ਸ਼ੁਰੂ, ਠੰਡ ਵਧਣ ਲੱਗੀ
ਕਿਸਾਨ ਆਗੂਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਉਨ੍ਹਾਂ ਕਿਸਾਨ ਆਗੂਆਂ ਖ਼ਿਲਾਫ਼ ਦਰਜ ਕੀਤੇ ਪਰਚੇ ਰੱਦ ਕਰਨ ਦੇ ਨਾਲ-ਨਾਲ ਗ੍ਰਿਫ਼ਤਾਰ ਕਿਸਾਨਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ। ਇਸ ਤੋਂ ਇਲਾਵਾ ਪੁਲੀਸ ਨੇ ਕਿਸਾਨਾਂ ਦੇ ਚੋਰੀ ਹੋਏ ਮੋਬਾਈਲ ਫੋਨ ਅਤੇ ਵਾਹਨ ਵਾਪਸ ਕਰਵਾਉਣ ਲਈ ਵੀ ਪਹਿਲਕਦਮੀ ਕੀਤੀ।
ਆਗੂਆਂ ਨੇ ਕਿਹਾ ਕਿ ਪੁਲੀਸ ਪ੍ਰਸ਼ਾਸਨ ਨੇ ਦੋ ਘੰਟਿਆਂ ਵਿੱਚ ਸਾਰੇ ਕਿਸਾਨਾਂ ਨੂੰ ਰਿਹਾਅ ਕਰਨ ਦਾ ਭਰੋਸਾ ਦਿੱਤਾ ਹੈ ਅਤੇ ਹੁਣ ਦੋ ਘੰਟੇ ਬਾਅਦ ਪ੍ਰਸ਼ਾਸਨ ਨਾਲ ਮੁੜ ਮੀਟਿੰਗ ਹੋਵੇਗੀ। ਉਨ੍ਹਾਂ ਕਿਹਾ ਕਿ ਮੀਟਿੰਗ ਦਾ ਪਹਿਲਾ ਏਜੰਡਾ ਹੈ ਕਿ ਪ੍ਰਸ਼ਾਸਨ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਮਾਹੌਲ ਸਿਰਜਿਆ ਜਾਵੇ। ਹੁਣ ਦੋ ਘੰਟੇ ਬਾਅਦ ਹੋਣ ਵਾਲੀ ਮੀਟਿੰਗ ਵਿੱਚ ਜ਼ਮੀਨ ਐਕੁਆਇਰ ਕਰਨ ਦਾ ਮੁੱਦਾ ਵਿਚਾਰਿਆ ਜਾਵੇਗਾ ਕਿਉਂਕਿ ਪ੍ਰਸ਼ਾਸਨ ਨੇ ਇਨ੍ਹਾਂ ਮੰਗਾਂ ’ਤੇ ਹਾਂ ਪੱਖੀ ਰੁਖ ਅਖਤਿਆਰ ਕਰਦਿਆਂ ਦੋ ਘੰਟਿਆਂ ਵਿੱਚ ਸਾਰੇ ਕਿਸਾਨਾਂ ਨੂੰ ਰਿਹਾਅ ਕਰਨ ਅਤੇ ਮੋਬਾਈਲ ਅਤੇ ਵਾਹਨ ਵੀ ਵਾਪਸ ਕਰਨ ਦਾ ਭਰੋਸਾ ਦਿੱਤਾ ਹੈ।
ਇਹ ਵੀ ਪੜ੍ਹੋ-ਸ਼ੇਅਰ ਬਾਜ਼ਾਰ ਦੀ ਲੰਬੀ ਛਾਲ: ਸੈਂਸੈਕਸ 1961 ਅਤੇ ਨਿਫਟੀ 557 ਅੰਕਾਂ ਦੇ ਵਾਧੇ ਨਾਲ ਹੋਈ ਬੰਦ
ਪੁਲਿਸ ਨੇ 250 ਤੋਂ ਵੱਧ ਕਿਸਾਨਾਂ ਦੀ ਤਲਾਸ਼ੀ ਲਈ ਸੀ
ਦੱਸ ਦੇਈਏ ਕਿ ਬੀਤੇ ਦਿਨੀਂ ਪਿੰਡ ਦੁਨੇਵਾਲਾ ਵਿੱਚ ਹੋਈ ਝੜਪ ਦੌਰਾਨ ਕਈ ਪੁਲਿਸ ਮੁਲਾਜ਼ਮ ਅਤੇ ਕਿਸਾਨ ਜ਼ਖ਼ਮੀ ਹੋ ਗਏ ਸਨ। ਇਸ ਦੌਰਾਨ ਪੁਲਿਸ ਨੇ ਕਿਸਾਨਾਂ ਦੇ ਕਈ ਵਾਹਨ ਜ਼ਬਤ ਕੀਤੇ ਅਤੇ ਕਈ ਲੋਕਾਂ ਦੇ ਮੋਬਾਈਲ ਫੋਨ ਵੀ ਖੋਹ ਲਏ। ਨਾਲ ਹੀ ਥਾਣਾ ਸੰਗਤ ਮੰਡੀ ਵਿੱਚ 250 ਤੋਂ ਵੱਧ ਕਿਸਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।
-(ਪੀਟੀਸੀ ਨਿਊਜ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।