ਟਰੱਕ ਯੂਨੀਅਨ ਸਾਦਿਕ ਦੇ ਸੁਖਰਾਜ ਸਿੰਘ ਬੁੱਟਰ ਪ੍ਰਧਾਨ ਬਣੇ।
ਕਿਸਾਨਾਂ ਨੂੰ ਹਾੜੀ ਦੀ ਫਸਲ ਮੌਕੇ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਹੀਂ ਆਵੇਗੀ – ਰਮਨਦੀਪ ਗਿੱਲ ਮੁਮਾਰਾ
ਸਾਦਿਕ, 30 ਮਾਰਚ (ਪਰਦੀਪ ਚਮਕ) – ਸਾਦਿਕ ਦੀ ਟਰੱਕ ਯੂਨੀਅਨ ਦੀ ਚੌਣ ਮੋਕੇ ਰੱਖੀ ਗਈ ਮੀਟਿੰਗ ਵਿੱਚ ਸੁਖਰਾਜ ਸਿੰਘ ਰਾਜਾ ਬੁੱਟਰ ਨੂੰ ਪ੍ਰਧਾਨ, ਜਗਨਾਮ ਸਿੰਘ ਤੇ ਪਰਵਿੰਦਰ ਸਿੰਘ ਕਾਉਣੀ ਨੂੰ ਮੀਤ ਪ੍ਰਧਾਨ ਅਤੇ ਗੁਰਵਿੰਦਰ ਸਿੰਘ, ਮਲਕੀਤ ਸਿੰਘ, ਮਹੰਤਾ ਸਿੰਘ, ਦਲ ਸਿੰਘ ਘੁੱਦੂਵਾਲਾ, ਬਿੱਕਰ ਸਿੰਘ ਸਾਦਿਕ , ਕਾਕਾ ਡੋਡ, ਹਰਫੂਲ ਸਿੰਘ ਮਰਾੜ ਤੇ ਸਰਬਜੀਤ ਸਿੰਘ ਮਾਨੀ ਸਿੰਘ ਵਾਲਾ ਨੂੰ ਮੈਂਬਰ ਚੁਣ ਲਏ ਗਏ। ਨਵੇਂ ਚੁਣੇ ਗਏ ਮੈਂਬਰਾਂ ਦੇ ਆਮ ਆਦਮੀ ਪਾਰਟੀ ਦੇ ਸਰਕਲ ਸਾਦਿਕ ਦੇ ਪ੍ਰਧਾਨ ਰਮਨਦੀਪ ਸਿੰਘ ਗਿੱਲ ਨੇ ਹਾਰ ਪਾਕੇ ਸਵਾਗਤ ਕੀਤਾ। ਇਸ ਮੌਕੇ ਰਾਜਾ ਬੁੱਟਰ ਪ੍ਰਧਾਨ, ਜਗਨਾਮ ਸਿੰਘ ਤੇ ਪਰਵਿੰਦਰ ਸਿੰਘ ਕਾਉਣੀ ਮੀਤ ਪ੍ਰਧਾਨ ਨੇ ਕਿਹਾ ਕਿ ਉਹ ਟਰੱਕ ਉਪਰੇਟਰਾਂ ਨੂੰ ਕਿਸੇ ਵੀ ਤਰਾਂ ਦੀਆਂ ਸਮੱਸਿਆਵਾਂ ਨਹੀਂ ਆਉਣ ਦੇਣਗੇ। ਦੂਜੇ ਪਾਸੇ ਜਦ ਟਰੱਕ ਯੂਨੀਅਨ ਦੀ ਚੋਣ ਹੋਈ ਤਾਂ ਗੁਰਮੇਜ ਸਿੰਘ ਗੋਰਾ ਤੇ ਗੁਰਮੇਲ ਸਿੰਘ ਨੇ ਇਸ ਚੌਣ ਤੇ ਇਤਰਾਜ ਕਰਦੇ ਹੋਏ ਕਮਰੇ ਤੋਂ ਬਾਹਰ ਆ ਗਏ। ਇੱਥੇ ਦੱਸਣਯੋਗ ਹੈ ਕਿ ਸਾਦਿਕ ਦੀ ਟਰੱਕ ਯੂਨੀਅਨ ਦੀ ਕੁਝ ਦਿਨ ਪਹਿਲਾ ਟਰੱਕ ਅਪਰੇਟਰਾਂ ਦੀ ਮੀਟਿੰਗ ਹੋਈ ਸੀ ਜਿਸ ਵਿੱਚ ਟਰੱਕ ਉਪਰੇਟਰਾਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਵਿਚਾਰ ਵਿਟਾਂਦਰਾਂ ਕੀਤਾ ਗਿਆ ਸੀ। ਇਸ ਮੌਕੇ ਟਰੱਕ ਅਪਰੇਟਰਾਂ ਨੇ ਰਮਨਦੀਪ ਸਿੰਘ ਗਿੱਲ ਸਰਕਲ ਪ੍ਰਧਾਨ ਆਮ ਆਦਮੀ ਪਾਰਟੀ ਨੂੰ ਵਿਸੇਸ਼ ਤੌਰ ਤੇ ਬੁਲਾਇਆ ਸੀ। ਇਸ ਮੌਕੇ ਇੱਕਠੇ ਹੋਏ ਟਰੱਕ ਅਪਰੇਟਰਾਂ ਨੇ ਹਾੜੀ ਦੇ ਸ਼ੀਜਨ ਨੂੰ ਮੁੱਖ ਰੱਖਦੇ ਹੋਏ ਨਵੀਂ ਕਮੇਟੀ ਚੁਣਨ ਲਈ ਬੇਨਤੀ ਕੀਤੀ ਸੀ ਅਤੇ ਕਿਹਾ ਸੀ ਕਿ ਮੇਹਨਤੀ ਤੇ ਤਜਰਬੇਕਾਰ ਕਮੇਟੀ ਮੈਂਬਰ ਚੁਣ ਕੇ ਟਰੱਕ ਅਪਰੇਟਰਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਗਤੀਵਿਧੀਆ ਤੇਜ ਕੀਤੀਆ ਜਾਣ ਤਾਂ ਜੋ ਹਾੜੀ ਦੇ ਸੀਜਨ ਵਿੱਚ ਕਿਸੇ ਕਿਸਮ ਦੀ ਕੋਈ ਸਮੱਸਿਆ ਨਾ ਆਵੇ। ਉਸ ਮੀਟਿੰਗ ਤੋਂ ਬਾਅਦ ਹੋਈ ਦੂਸਰੀ ਮੀਟਿੰਗ ਵਿੱਚ ਸਰਵਸੰਮਤੀ ਨਾਲ ਪ੍ਰਧਾਨ, ਮੀਤ ਪ੍ਰਧਾਨ ਤੇ ਕਮੇਟੀ ਦੀ ਚੌਣ ਹੋ ਗਈ। ਇਸ ਮੌਕੇ ਨਵੇ ਚੁਣੇ ਗਏ ਮੈਂਬਰਾਂ ਨੂੰ ਆਮ ਆਦਮੀ ਪਾਰਟੀ ਦੇ ਸਰਕਲ ਸਾਦਿਕ ਦੇ ਪ੍ਰਧਾਨ ਰਮਨਦੀਪ ਸਿੰਘ ਗਿੱਲ ਨੇ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਤੇ ਵਧਾਈ ਦਿੱਤੀ। ਉਹਨਾਂ ਕਿਹਾ ਕਿ ਅੱਜ ਸਹੀ ਅਰਥਾ ਵਿੱਚ ਆਮ ਆਦਮੀਆਂ ਦੀ ਟਰੱਕ ਅਪਰੇਟਰਾਂ ਦੀ ਕਮੇਟੀ ਚੁਣੀ ਗਈ ਹੈ। ਉਹਨਾਂ ਕਿਹਾ ਕਿ ਕਿਸਾਨਾਂ ਤੇ ਆੜਤੀਆ ਨੂੰ ਹਾੜੀ ਦੀ ਫਸਲ ਮੌਕੇ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਆਪ ਦੀ ਸਰਕਾਰ ਹਰ ਵਰਗ ਦੇ ਸੁਪਨੇ ਪੂਰੇ ਕਰੇਗੀ। ਦੂਜੇ ਪਾਸੇ ਟਰੱਕ ਅਪਰੇਟਰਾਂ ਦੀ ਮੀਟਿੰਗ ਵਿੱਚ ਇਲਾਕੇ ਦੇ ਧਨਾਢ ਲੋਕ ਕਿਧਰੇ ਨਜਰੀ ਨਹੀਂ ਪਏ ਜੋ ਆਪਣੀ ਰਾਜਸੀ ਸਰਪ੍ਰਸਤੀ ਅਧੀਨ ਪ੍ਰਧਾਨਗੀ ਹਥਿਆਉਂਦੇ ਸਨ ਅਤੇ ਇੱਕ ਦੋ ਪ੍ਰਧਾਨਾਂ ਨੂੰ ਛੱਡ ਕੇ ਕਦੇ ਵੀ ਟਰੱਕ ਅਪਰੇਟਰਾਂ ਦੇ ਮਸਲੇ ਹੱਲ ਕਰਨ ਲਈ ਅੱਗੇ ਨਹੀਂ ਆਉਂਦੇ ਸਨ। ਕਾਂਗਰਸ ਤੇ ਅਕਾਲੀ ਸਰਕਾਰ ਮੌਕੇ ਮੀਟਿੰਗਾਂ ਤੋਂ ਪਹਿਲਾਂ ਹੀ ਪ੍ਰਧਾਨਗੀ ਤੈਅ ਹੋ ਜਾਂਦੀ ਸੀ ਪਰ ਇਸ ਵਾਰ ਪਹਿਲਾ ਮੀਟਿੰਗ ਕੀਤੀ ਗਈ ਅਤੇ ਫਿਰ ਦੂਸਰੀ ਮੀਟਿੰਗ ਰੱਖ ਕੇ ਸਰਵਸੰਮਤੀ ਨਾਲ ਚੌਣ ਕੀਤੀ ਗਈ। ਇਸ ਮੌਕੇ ਹਰਜੀਤ ਸਿੰਘ ਹੀਰਾ ਬਲਾਕ ਪ੍ਰਧਾਨ ਕਿਸਾਨ ਸੈੱਲ, ਪ੍ਰਗਟ ਸਿੰਘ ਸਰਕਲ ਪ੍ਰਧਾਨ, ਕਾਲਾ ਬਜਾਜ ਵਪਾਰ ਸੈੱਲ ਪ੍ਰਧਾਨ, ਮਨਦੀਪ ਸਿੰਘ, ਕਿੱਕਰ ਸਿੰਘ ਚੱਕ ਸਾਹੂ, ਸਿਵਰਾਜ ਸਿੰਘ ਕਿੰਗਰਾ, ਡਾ: ਦੀਸ਼ ਸਿੰਘ, ਸੁਰਜੀਤ ਮਰਾੜ, ਜਗਤਾਰ ਕਿੰਗਰਾ ਆਦਿ ਹਾਜਿਰ ਸਨ।