ਫਰੀਦਕੋਟ- ਡਾ. ਪ੍ਰਗਿਆ ਜੈਨ ਆਈ.ਪੀ.ਐਸ ਐਸ.ਐਸ.ਪੀ ਫਰੀਦਕੋਟ ਜੀ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਅਪਰਾਧਿਕ ਅਨਸਰਾਂ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਦੇ ਤਹਿਤ ਲਗਾਤਾਰ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਦੇ ਟਿਕਾਣਿਆ ਉੱਪਰ ਰੇਡਾਂ ਕੀਤੀਆ ਜਾ ਰਹੀਆਂ ਹਨ, ਜਿਸ ਵਿੱਚ ਫਰੀਦਕੋਟ ਪੁਲਿਸ ਨੂੰ ਲਗਾਤਾਰ ਸਫਲਤਾਂ ਵੀ ਮਿਲ ਰਹੀ ਹੈ। ਇਸ ਤੋ ਇਲਾਵਾ ਨਸ਼ੇ ਅਤੇ ਸਟ੍ਰੀਟ ਕ੍ਰਾਈਮ ਦੇ ਖਿਲਾਫ ਪਬਲਿਕ ਦਾ ਸਹਿਯੋਗ ਲੈਣ ਲਈ ਸੰਪਰਕ ਪ੍ਰੋਗਰਾਮ ਅਤੇ “ਮਿਸ਼ਨ ਨਿਸਚੈ” ਦੇ ਤਹਿਤ ਪਿਡਾਂ, ਸ਼ਹਿਰਾਂ, ਕਸਬਿਆ, ਸਕੂਲਾ, ਕਾਲਜਾ ਅਤੇ ਵੱਖ-ਵੱਖ ਸਥਾਨਾਂ ਉੱਪਰ ਪਬਲਿਕ ਨਾਲ ਮੀਟਿੰਗਾਂ ਵੀ ਕੀਤੀਆ ਜਾ ਰਹੀਆਂ ਹਨ। ਜਿਸ ਦਾ ਹੀ ਨਤੀਜਾ ਹੈ ਕਿ ਫਰੀਦਕੋਟ ਪੁਲਿਸ ਥੋੜੇ ਸਮੇ ਵਿੱਚ ਐਨੇ ਵੱਡੇ ਪੱਧਰ ਤੇ ਨਸ਼ਿਆਂ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕਰ ਰਹੀ ਹੈ।
ਇਹ ਵੀ ਪੜ੍ਹੋ-ਪੰਜਾਬ ‘ਚ ਵਧੀਆਂ ਸਕੂਲਾਂ ਦੀਆਂ ਛੁੱਟੀਆਂ, ਜਾਣੋ ਕਦੋਂ ਖੁੱਲ੍ਹਣਗੇ ਸਕੂਲ
ਨਸ਼ਿਆਂ ਦੇ ਕਾਲੇ ਕਾਰੋਬਾਰ ਨੂੰ ਜੜੋਂ ਸਮੇਤ ਖਤਮ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਜਿਸ ਤਹਿਤ ਲਗਾਤਾਰ ਨਸ਼ਾ ਤਸਕਰਾਂ ਉੱਪਰ ਰੇਡਾਂ ਅਤੇ ਸਪੈਸ਼ਲ ਨਾਕਾਬੰਦੀਆਂ ਕਰਕੇ ਕਾਬੂ ਕੀਤਾ ਜਾ ਰਿਹਾ ਹੈ। ਪਿਛਲੇ 05 ਮਹੀਨਿਆ ਦੌਰਾਨ ਹੇਠ ਲਿਖੀ ਕਾਰਵਾਈ ਕੀਤੀ ਗਈ ਹੈ:
ਲੜੀ ਨੰ. ਨਸ਼ੀਲਾ ਪਦਾਰਥ ਬਰਾਮਦਗੀ
⦁ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ 45,992
⦁ ਪੋਸਤ 127 ਕਿਲੋ 400 ਗ੍ਰਾਮ
⦁ ਅਫੀਮ 11 ਕਿਲੋ 166 ਗ੍ਰਾਮ
⦁ ਹੈਰੋਇਨ 03 ਕਿਲੋ 436 ਗ੍ਰਾਮ
⦁ ਗਾਜਾ 12 ਕਿਲੋ 200 ਗ੍ਰਾਮ
⦁ ਨਸ਼ੀਲਾ ਪਾਊਡਰ 74 ਗ੍ਰਾਮ
⦁ ਡਰੱਗ ਮਨੀ 10,61,010/- ਰੁਪਏ
ਸਾਲ 2023 ਵਿੱਚ ਐਨ.ਡੀ.ਪੀ.ਐਸ ਐਕਟ ਤਹਿਤ 193 ਕੇਸ ਦਰਜ ਰਜਿਸਟਰ ਕੀਤੇ ਗਏ ਸਨ, ਜਦਕਿ ਸਾਲ 2024 ਦੌਰਾਨ 248 ਕੇਸ ਦਰਜ ਰਜਿਸਟਰ ਕੀਤੇ ਗਏ ਹਨ।
– ਸਾਲ 2023 ਵਿੱਚ ਨਸ਼ਿਆ ਦੀ ਤਸਕਰੀ ਵਿੱਚ ਸ਼ਾਮਿਲ 309 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਦਕੇ ਸਾਲ 2024 ਦੌਰਾਨ ਪੂਰੇ ਸਾਲ ਦੌਰਾਨ 333 ਦੋਸ਼ੀ ਗ੍ਰਿਫਤਾਰ ਕੀਤੇ ਗਏ ਹਨ, ਜਿਸ ਵਿੱਚੋ 134 ਦੋਸ਼ੀ ਸਿਰਫ ਪਿਛਲੇ 05 ਮਹੀਨਿਆ ਦੌਰਾਨ ਹੀ ਗ੍ਰਿਫਤਾਰ ਕੀਤੇ ਗਏ ਹਨ।
– 2023 ਪੂਰੇ ਸਾਲ ਵਿੱਚ 08 ਕਿਲੋ 434 ਗ੍ਰਾਮ ਅਫੀਮ ਦੀ ਰਿਕਵਰੀ ਹੋਈ ਸੀ, ਜਦਕਿ ਅਗਸਤ-2024 ਤੋ ਹੁਣ ਤੱਕ 11 ਕਿਲੋ 166 ਗ੍ਰਾਮ ਰਿਕਵਰੀ ਸਿਰਫ 05 ਮਹੀਨਿਆ ਵਿੱਚ ਕੀਤੀ ਗਈ ਹੈ।
– ਸਾਲ 2023 ਵਿੱਚ ਜਿੱਥੇ ਪੂਰੇ ਸਾਲ ਵਿੱਚ 14809 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆ ਸਨ, ਜਦਕਿ ਪਿਛਲੇ 05 ਮਹੀਨਿਆ ਦੌਰਾਨ ਹੀ 45992 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆ ਹਨ।
ਇਹ ਵੀ ਪੜ੍ਹੋ-ਡੱਲੇਵਾਲ ਨੂੰ ਲੈ ਕੇ ਸੁਪਰੀਮ ਕੋਰਟ ਤੋਂ ਆਈ ਵੱਡੀ ਖਬਰ, ਪੰਜਾਬ ਸਰਕਾਰ ਨੂੰ 3 ਦਿਨ ਹੋਰ ਮਿਲੇ
- ਪਿਛਲੇ 05 ਮਹੀਨਿਆ ਦੌਰਾਨ 03 ਕਿਲੋ 436 ਗ੍ਰਾਮ ਹੈਰੋਇਨ ਰਿਕਵਰ ਕੀਤੀ ਜਾ ਚੁੱਕੀ ਹੈ, ਜਿਸ ਵਿੱਚ 01 ਕਿਲੋ 48 ਗ੍ਰਾਮ ਦੀ ਰਿਕਵਰੀ ਸ਼ਾਮਿਲ ਹੈ, ਜੋ ਕਿ ਇੰਨੀ ਵੱਡੀ ਮਾਤਰਾ ਦੀ ਰਿਕਵਰੀ ਇਸ ਦੋ ਢਾਈ ਸਾਲ ਪਹਿਲਾ ਕੀਤੀ ਗਈ ਸੀ।
- ਸਾਲ 2023 ਪੂਰੇ ਸਾਲ ਵਿੱਚ 6 ਲੱਖ 77 ਹਜਾਰ 800 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਸੀ, ਜਦ ਕਿ ਪਿਛਲੇ 05 ਮਹੀਨਿਆ ਦੌਰਾਨ ਹੀ 10,61,010/- ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਹੈ।
ਪੰਜਾਬ ਸਰਕਾਰ ਦੇ ਹੁੱਕਮਾਂ ਮੁਤਾਬਿਕ ਮਾਨਯੋਗ ਡਿਪਟੀ ਕਮਿਸ਼ਨਰ ਫਰੀਦਕੋਟ ਜੀ ਵੱਲੋਂ ਪ੍ਰੈਗਾਬਲਿਨ ਕੈਪਸੂਲ ਵੇਚਣ ਪਰ ਅ/ਧ 223 ਬੀ.ਐਨ.ਐਸ ਤਹਿਤ ਰੋਕ ਲਗਾਈ ਗਈ ਹੈ। ਜਿਸ ਨੂੰ ਰੋਕਣ ਲਈ ਪਿਛਲੇ ਪੰਜ ਮਹੀਨਿਆ ਦੌਰਾਨ ਹੇਠ ਲਿਖੇ ਅਨੁਸਾਰ ਕਾਰਵਾਈ ਕੀਤੀ ਗਈ ਹੈ:
2622 ਪ੍ਰੈਗਾਬਲਿਨ ਕੈਪਸੂਲ ਬਰਾਮਦ ਕਰਕੇ 14 ਮੁਕੱਦਮੇ ਦਰਜ ਕਰਕੇ 17 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਇਸ ਤੋ ਇਲਾਵਾ ਕੈਮਿਸ਼ਟ ਦੀਆਂ ਦੁਕਾਨਾਂ ਦੀ ਵੀ ਦਿਨ ਪ੍ਰਤੀ ਦਿਨ ਚੈਕਿੰਗ ਕੀਤੀ ਜਾਦੀ ਹੈ। ਜੇਕਰ ਉਹਨਾਂ ਪਾਸ ਕੋਈ ਪਾਬੰਧੀਸ਼ੁਦਾ ਦਵਾਈ ਪ੍ਰਾਪਤ ਹੁੰਦੀ ਹੈ ਤਾਂ ਉਹਨਾ ਉੱਪਰ ਤੁਰੰਤ ਕਾਰਵਾਈ ਕੀਤੀ ਜਾਦੀ ਹੈ।
- ਸਾਲ 2023 ਪੂਰੇ ਸਾਲ ਵਿੱਚ 6 ਲੱਖ 77 ਹਜਾਰ 800 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਸੀ, ਜਦ ਕਿ ਪਿਛਲੇ 05 ਮਹੀਨਿਆ ਦੌਰਾਨ ਹੀ 10,61,010/- ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਹੈ।
- ਜਿਲ੍ਹਾ ਪੁਲਿਸ ਵੱਲੋਂ ਗਾਭਾ ਮੈਡੀਕਲ ਸਟੋਰ ਉੱਪਰ ਰੇਡ ਕਰਕੇ 5325 ਨਸ਼ੀਲੀਆਂ ਗੋਲੀਆਂ, 220 ਨਸ਼ੀਲੇ ਕੈਪਸੂਲ ਸਮੇਤ 10,61,010/- ਰੁਪਏ (10 ਲੱਖ 61 ਹਜਾਰ 10 ਰੁਪਏ) ਦੀ ਡਰੱਗ ਮਨੀ ਬਰਾਮਦ ਕਰਕੇ ਇਸ ਮੈਡੀਕਲ ਸਟੋਰ ਦਾ ਲਾਇੰਸੰਸ ਵੀ ਸੰਸਪੈਡ ਕਰਵਾਉਣ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।
- -(ਪੰਜਾਬ ਡਾਇਰੀ)
- ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।