ਸਾਲ 2015 ਵਿਚ ਜਸਪ੍ਰੀਤ ਸਿੰਘ IAS. ਫਰੀਦਕੋਟ ਵਿਖੇ ਅੰਡਰ ਟ੍ਰੇਨਿੰਗ ਸੀ, ਸਲਾਨਾ ਬਾਬਾ ਫਰੀਦ ਸਭਿਆਚਾਰਕ ਮੇਲਾ ਆ ਗਿਆ, ਅਸੀਂ ਇਕੱਠਿਆਂ ਕੰਮ ਕੀਤਾ। ਡਿਪਟੀ ਕਮਿਸ਼ਨਰ ਜੱਗੀ ਜੀ ਵਲੋਂ ਉਹਦੇ ਜਿੰਮੇ ਲਾਇਆ ਹਰ ਕੰਮ ਉਹ ਬੜੀ ਸ਼ਿਦਤ ਤੇ ਉਤਸ਼ਾਹ ਨਾਲ ਕਰਦਾ। ਜਿਸ ਦਿਨ ਮੈਂ ਨਵੇਂ ਆਈ ਏ ਐਸ ਅਫਸਰਾਂ ਨੂੰ ਆਪਣੇ ਲੈਕਚਰ ਲਈ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਚੰਡੀਗੜ੍ਹ ਗਿਆ ਤਾਂ ਲਾਇਬ੍ਰੇਰੀਅਨ ਰਾਓ ਜੀ ਆਖਣ ਲੱਗੇ ਕਿ ਜਸਪ੍ਰੀਤ ਸਿੰਘ ਆਪ ਦੀਆਂ ਕਿਤਾਬਾਂ ਇਸ਼ੂ ਕਰਵਾ ਕੇ ਲੈ ਗਏ ਹਨ। ਸਫਰ ਦੌਰਾਨ ਉਹ ਕਿਤਾਬਾਂ ਪੜਨ ਦੀ ਘੌਲ ਨਹੀ ਕਰਦਾ, ਇਹ ਗੱਲ ਚੰਗੀ ਲਗਦੀ।
ਸਮੇਂ ਸਮੇਂ ਜਸਪ੍ਰੀਤ ਸਿੰਘ ਐਸ ਡੀ ਐਮ ਕਈ ਥਾਈਂ ਰਹਿਕੇ ਜਲੰਧਰ ਏ ਡੀ ਸੀ ਆ ਗਿਆ ਤੇ ਫਿਰ ਡਿਪਟੀ ਕਮਿਸ਼ਨਰ ਮਾਨਸੇ ਚਲਾ ਗਿਆ। ਪਰਸੋਂ ਮਾਨਸੇ ਤੋਂ ਕਿਸੇ ਕੰਮ ਫਰੀਦਕੋਟ ਆਇਆ, ਫੋਨ ਆਇਆ ਕਿ ਆਕੇ ਮਿਲਜਾ, ਬੜੀ ਦੇਰ ਹੋਈ ਮਿਲਿਆਂ ਨੂੰ, ਨਾਲ ਆਪਣੀ ਨਵੀਂ ਕਿਤਾਬ ਲੈ ਆਣਾ, “ਖੜਾਵਾਂ ਬੱਧੀ ਮੌਲੀ”। ਮੈਂ ਜਾ ਮਿਲਿਆ। ਕਿਤਾਬ ਵੀ ਲੈ ਗਿਆ। ਕਾਹਲੀ ਸੀ ਉਹਨੂੰ ਮਾਨਸੇ ਮੁੜਨ ਦੀ,ਮੈਨੂੰ ਪਿੰਡ ਮੁੜਨ ਦੀ। ਕੱਲ ਸਰਕਾਰ ਨੇ ਉਸਦੇ ਆਰਡਰ ਡਿਪਟੀ ਕਮਿਸ਼ਨਰ ਜਲੰਧਰ ਦੇ ਕਰ ਦਿੱਤੇ ਹਨ। ਆਸ ਹੈ ਕਿ ਹਮੇਸ਼ਾ ਵਾਂਗ ਉਹ ਆਪਣੀ ਮੇਹਨਤ ਤੇ ਲਗਨ ਸਦਕਾ ਜਲੰਧਰੀਆਂ ਦੇ ਮਨ ਜਿੱਤੇਗਾ। ਸ਼ੁਭਕਾਮਨਾਵਾਂ ਤੇ ਮੁਬਾਰਕਾਂ ਵੀਰ।