Image default
ਅਪਰਾਧ

ਪੁਲੀਸ ਨੇ ਨਾਕਾਬੰਦੀ ਦੌਰਾਨ ਭਾਰੀ ਮਾਤਰਾ ‘ਚ ਨ.ਸ਼ੀਲੇ ਪਦਾਰਥਾਂ ਸਮੇਤ 2 ਮੁਲਜ਼ਮਾਂ ਨੂੰ ਕੀਤਾ ਕਾਬੂ

ਪੁਲੀਸ ਨੇ ਨਾਕਾਬੰਦੀ ਦੌਰਾਨ ਭਾਰੀ ਮਾਤਰਾ ‘ਚ ਨ.ਸ਼ੀਲੇ ਪਦਾਰਥਾਂ ਸਮੇਤ 2 ਮੁਲਜ਼ਮਾਂ ਨੂੰ ਕੀਤਾ ਕਾਬੂ

 

 

 

Advertisement

ਗੁਰਦਾਸਪੁਰ, 13 ਨਵੰਬਰ (ਡੇਲੀ ਪੋਸਟ ਪੰਜਾਬੀ)- ਗੁਰਦਾਸਪੁਰ ਥਾਣਾ ਧਾਰੀਵਾਲ ਦੀ ਪੁਲੀਸ ਨੇ ਨੈਸ਼ਨਲ ਹਾਈਵੇਅ ’ਤੇ ਨਾਕਾਬੰਦੀ ਦੌਰਾਨ ਇੱਕ ਕੈਂਟਰ ਵਿੱਚੋਂ ਭਾਰੀ ਮਾਤਰਾ ਵਿੱਚ ਭੁੱਕੀ ਅਤੇ ਨਸ਼ੀਲੇ ਪਦਾਰਥਾਂ ਸਮੇਤ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਏਐਸਆਈ ਬਲਬੀਰ ਸਿੰਘ ਨੇ ਪੁਲੀਸ ਪਾਰਟੀ ਸਮੇਤ ਜੀਟੀ ਰੋਡ ’ਤੇ ਇੱਟਾਂ ਦੇ ਭੱਠੇ ਜਾਪੂਵਾਲ ਨੇੜੇ ਨਾਕਾ ਲਾਇਆ ਹੋਇਆ ਸੀ।

ਇਸ ਦੌਰਾਨ ਬਟਾਲਾ ਵੱਲੋਂ ਇੱਕ ਕੈਂਟਰ ਆਉਂਦਾ ਦੇਖਿਆ ਗਿਆ, ਜਿਸ ਨੂੰ ਮੁਲਜ਼ਮ ਅਸ਼ਵਨੀ ਕੁਮਾਰ ਵਾਸੀ ਬੰਥਾਵਾਲ ਚਲਾ ਰਿਹਾ ਸੀ। ਜਦੋਂਕਿ ਮੁਲਜ਼ਮ ਦੀਦਾ ਸੈਣੀਆ, ਕਰਨੈਲ ਚੰਦ ਵਾਸੀ ਉਸ ਦੇ ਨਾਲ ਬੈਠਾ ਸੀ। ਸ਼ੱਕ ਦੇ ਆਧਾਰ ‘ਤੇ ਦੋਵਾਂ ਨੂੰ ਬਾਹਰ ਕੱਢ ਕੇ ਕੈਂਟਰ ਦੀ ਤਲਾਸ਼ੀ ਲਈ ਗਈ ਤਾਂ ਪਿਛਲੇ ਹਿੱਸੇ ‘ਚ ਤਰਪਾਲ ਹੇਠਾਂ ਛੁਪਾ ਕੇ ਰੱਖੀਆਂ ਚਾਰ ਬੋਰੀਆਂ ਬਰਾਮਦ ਹੋਈਆਂ। ਉਨ੍ਹਾਂ ਕੋਲੋਂ 100 ਕਿਲੋ ਚੂਰਾ ਪੋਸਤ ਬਰਾਮਦ ਹੋਇਆ। ਕੈਂਟਰ ਦੇ ਕੈਬਿਨ ਦੀ ਤਲਾਸ਼ੀ ਦੌਰਾਨ ਡੈਸ਼ਬੋਰਡ ‘ਚੋਂ 30 ਹਜ਼ਾਰ ਰੁਪਏ ਦੀ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਪੁਲਿਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।

Related posts

Breaking- 22 ਸਾਲਾ ਨੌਜਵਾਨ ਦੀ ਲਾਸ਼ ਹਾਈਵੇਅ ਦੀਆਂ ਝਾੜੀਆਂ ਵਿਚੋਂ ਮਿਲੀ ਹੈ

punjabdiary

ਦਫਤਰ ‘ਚ 17,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵਲੋਂ ਕਾਬੂ

punjabdiary

ਭ੍ਰਿਸ਼ਟਾਚਾਰ ਮਾਮਲਾ: ਬਰਖ਼ਾਸਤ AIG ਰਾਜਜੀਤ ਸਿੰਘ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਨੇ ਦਿਤੀ ਰਾਹਤ

punjabdiary

Leave a Comment