Image default
ਤਾਜਾ ਖਬਰਾਂ

ਪੰਜਾਬੀਆਂ ਨੇ ਭਰ ਦਿੱਤੇ ਭਗਵੰਤ ਮਾਨ ਸਰਕਾਰ ਦੇ ਖਜਾਨੇ, ਟੈਕਸਾਂ ਤੋਂ 31156.31 ਕਰੋੜ ਰੁਪਏ ਦੀ ਹੋਈ ਕਮਾਈ

ਚੰਡੀਗੜ੍ਹ- ਪੰਜਾਬੀਆਂ ਨੇ ਭਗਵੰਤ ਮਾਨ ਦੀ ਸਰਕਾਰ ਦਾ ਖਜ਼ਾਨਾ ਭਰ ਦਿੱਤਾ ਹੈ। ਵਿੱਤੀ ਸਾਲ 2024-25 ਦੇ ਨੌਂ ਮਹੀਨਿਆਂ ਦੇ ਅੰਕੜਿਆਂ ਤੋਂ ਸਰਕਾਰ ਉਲਝਣ ‘ਚ ਹੈ। ਵਿੱਤੀ ਸਾਲ ਦੇ 9 ਮਹੀਨਿਆਂ ਦੌਰਾਨ ਮਾਲੀਆ ਕੁਲੈਕਸ਼ਨ 30 ਹਜ਼ਾਰ ਕਰੋੜ ਰੁਪਏ ਤੋਂ ਵੱਧ ਗਿਆ ਹੈ। ਪਿਛਲੇ ਸਾਲ ਦੇ ਮੁਕਾਬਲੇ ਜੀਐਸਟੀ ਤੋਂ 28.36 ਫੀਸਦੀ ਅਤੇ ਐਕਸਾਈਜ਼ ਡਿਊਟੀ ਤੋਂ 21.31 ਫੀਸਦੀ ਜ਼ਿਆਦਾ ਆਮਦਨ ਹੋਈ ਹੈ।

ਇਹ ਵੀ ਪੜ੍ਹੋ-ਡੱਲੇਵਾਲ ਨਹੀਂ ਲਵੇਗਾ ਡਾਕਟਰੀ ਮਦਦ, ਕਿਸਾਨ ਆਗੂ ਸਰਵਨ ਪੰਧੇਰ ਦਾ SC ਕਮੇਟੀ ਦੀ ਮੀਟਿੰਗ ‘ਚ ਐਲਾਨ ਰੱਦ

ਦੂਜੇ ਪਾਸੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਵਿੱਤੀ ਸਾਲ ਦੇ 9 ਮਹੀਨਿਆਂ ਦੌਰਾਨ 30 ਹਜ਼ਾਰ ਕਰੋੜ ਰੁਪਏ ਦੇ ਮਾਲੀਏ ਦੇ ਅੰਕੜੇ ਨੂੰ ਪਾਰ ਕਰਨ ਨੂੰ ਸ਼ੁੱਭ ਸੰਕੇਤ ਕਰਾਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਚਾਲੂ ਮਾਲੀ ਸਾਲ ਵਿੱਚ ਦਸੰਬਰ ਤੱਕ ਕੁੱਲ 31156.31 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਸੀ, ਜਦੋਂ ਕਿ ਵਿੱਤੀ ਸਾਲ 2023-24 ਵਿੱਚ ਟੈਕਸਾਂ ਤੋਂ ਕੁੱਲ 27927.31 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਸੀ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਰਾਜ ਨੇ ਵਿੱਤੀ ਸਾਲ ਦੇ ਪਹਿਲੇ ਨੌਂ ਮਹੀਨਿਆਂ ਵਿੱਚ ਵੈਟ, ਸੀਐਸਟੀ, ਜੀਐਸਟੀ, ਪੀਐਸਡੀਟੀ ਅਤੇ ਐਕਸਾਈਜ਼ ਡਿਊਟੀ ਤੋਂ ਮਾਲੀਏ ਵਿੱਚ 30,000 ਕਰੋੜ ਰੁਪਏ ਦਾ ਅੰਕੜਾ ਪਾਰ ਕੀਤਾ ਹੈ।

Advertisement

ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਦਸੰਬਰ 2023 ਦੇ ਮੁਕਾਬਲੇ ਦਸੰਬਰ 2024 ਵਿੱਚ ਸੂਬੇ ਵਿੱਚ ਸ਼ੁੱਧ ਜੀਐਸਟੀ ਅਤੇ ਐਕਸਾਈਜ਼ ਡਿਊਟੀ ਮਾਲੀਏ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ। ਜੀਐਸਟੀ ਮਾਲੀਏ ਵਿੱਚ 28.36 ਫੀਸਦੀ ਅਤੇ ਐਕਸਾਈਜ਼ ਡਿਊਟੀ ਮਾਲੀਏ ਵਿੱਚ 21.31 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਉਨ੍ਹਾਂ ਕਿਹਾ ਕਿ ਦਸੰਬਰ 2024 ਵਿਚ ਇਕੱਲੇ ਜੀਐਸਟੀ ਤੋਂ ਮਾਲੀਆ ਸੰਗ੍ਰਹਿ 2013.20 ਕਰੋੜ ਰੁਪਏ ਸੀ, ਜੋ ਦਸੰਬਰ 2023 ਵਿਚ 1568.36 ਕਰੋੜ ਰੁਪਏ ਦੇ ਸ਼ੁੱਧ ਜੀਐਸਟੀ ਕੁਲੈਕਸ਼ਨ ਨਾਲੋਂ 444.84 ਕਰੋੜ ਰੁਪਏ ਵੱਧ ਹੈ।

ਉਨ੍ਹਾਂ ਕਿਹਾ ਕਿ ਦਸੰਬਰ 2024 ਵਿੱਚ ਐਕਸਾਈਜ਼ ਡਿਊਟੀ ਤੋਂ ਮਾਲੀਆ 154.75 ਕਰੋੜ ਰੁਪਏ ਵਧ ਕੇ 880.92 ਕਰੋੜ ਰੁਪਏ ਹੋ ਗਿਆ, ਜਦੋਂ ਕਿ ਦਸੰਬਰ 2023 ਵਿੱਚ ਇਹ 726.17 ਕਰੋੜ ਰੁਪਏ ਸੀ। ਚੀਮਾ ਨੇ ਦੱਸਿਆ ਕਿ ਰਾਜ ਨੇ ਵੈਟ ਤੋਂ 5643.81 ਕਰੋੜ ਰੁਪਏ, ਸੀਐਸਟੀ ਤੋਂ 274.31 ਕਰੋੜ ਰੁਪਏ, ਜੀਐਸਟੀ ਤੋਂ 17405.99 ਕਰੋੜ ਰੁਪਏ, ਪੀਐਸਡੀਟੀ ਤੋਂ 139.10 ਕਰੋੜ ਰੁਪਏ ਅਤੇ ਆਬਕਾਰੀ ਤੋਂ 7693.1 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

Advertisement

ਇਹ ਵੀ ਪੜ੍ਹੋ-ਪੰਜਾਬ ਧੁੰਦ ਦੀ ਲਪੇਟ ‘ਚ, ਕਈ ਥਾਵਾਂ ‘ਤੇ ਵਿਜ਼ੀਬਿਲਟੀ ਜ਼ੀਰੋ, ਪੌਣੇ 9 ਘੰਟੇ ਦਾ ਹੋਵੇਗਾ ਅੱਜ ਦਾ ਦਿਨ

ਪੰਜਾਬੀਆਂ ਨੇ ਭਰ ਦਿੱਤੇ ਭਗਵੰਤ ਮਾਨ ਸਰਕਾਰ ਦੇ ਖਜਾਨੇ, ਟੈਕਸਾਂ ਤੋਂ 31156.31 ਕਰੋੜ ਰੁਪਏ ਦੀ ਹੋਈ ਕਮਾਈ

ਚੰਡੀਗੜ੍ਹ- ਪੰਜਾਬੀਆਂ ਨੇ ਭਗਵੰਤ ਮਾਨ ਦੀ ਸਰਕਾਰ ਦਾ ਖਜ਼ਾਨਾ ਭਰ ਦਿੱਤਾ ਹੈ। ਵਿੱਤੀ ਸਾਲ 2024-25 ਦੇ ਨੌਂ ਮਹੀਨਿਆਂ ਦੇ ਅੰਕੜਿਆਂ ਤੋਂ ਸਰਕਾਰ ਉਲਝਣ ‘ਚ ਹੈ। ਵਿੱਤੀ ਸਾਲ ਦੇ 9 ਮਹੀਨਿਆਂ ਦੌਰਾਨ ਮਾਲੀਆ ਕੁਲੈਕਸ਼ਨ 30 ਹਜ਼ਾਰ ਕਰੋੜ ਰੁਪਏ ਤੋਂ ਵੱਧ ਗਿਆ ਹੈ। ਪਿਛਲੇ ਸਾਲ ਦੇ ਮੁਕਾਬਲੇ ਜੀਐਸਟੀ ਤੋਂ 28.36 ਫੀਸਦੀ ਅਤੇ ਐਕਸਾਈਜ਼ ਡਿਊਟੀ ਤੋਂ 21.31 ਫੀਸਦੀ ਜ਼ਿਆਦਾ ਆਮਦਨ ਹੋਈ ਹੈ।

ਇਹ ਵੀ ਪੜ੍ਹੋ-ਲਾਰੈਂਸ ਤੋਂ ਇੰਟਰਵਿਊ ਕਰਵਾਉਣ ਦੇ ਮਾਮਲੇ ‘ਚ ਡੀਐੱਸਪੀ ਬਰਖਾਸਤ, ਗ੍ਰਹਿ ਵਿਭਾਗ ਨੇ ਜਾਰੀ ਕੀਤੇ ਹੁਕਮ

Advertisement

ਦੂਜੇ ਪਾਸੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਵਿੱਤੀ ਸਾਲ ਦੇ 9 ਮਹੀਨਿਆਂ ਦੌਰਾਨ 30 ਹਜ਼ਾਰ ਕਰੋੜ ਰੁਪਏ ਦੇ ਮਾਲੀਏ ਦੇ ਅੰਕੜੇ ਨੂੰ ਪਾਰ ਕਰਨ ਨੂੰ ਸ਼ੁੱਭ ਸੰਕੇਤ ਕਰਾਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਚਾਲੂ ਮਾਲੀ ਸਾਲ ਵਿੱਚ ਦਸੰਬਰ ਤੱਕ ਕੁੱਲ 31156.31 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਸੀ, ਜਦੋਂ ਕਿ ਵਿੱਤੀ ਸਾਲ 2023-24 ਵਿੱਚ ਟੈਕਸਾਂ ਤੋਂ ਕੁੱਲ 27927.31 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਸੀ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਰਾਜ ਨੇ ਵਿੱਤੀ ਸਾਲ ਦੇ ਪਹਿਲੇ ਨੌਂ ਮਹੀਨਿਆਂ ਵਿੱਚ ਵੈਟ, ਸੀਐਸਟੀ, ਜੀਐਸਟੀ, ਪੀਐਸਡੀਟੀ ਅਤੇ ਐਕਸਾਈਜ਼ ਡਿਊਟੀ ਤੋਂ ਮਾਲੀਏ ਵਿੱਚ 30,000 ਕਰੋੜ ਰੁਪਏ ਦਾ ਅੰਕੜਾ ਪਾਰ ਕੀਤਾ ਹੈ।

ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਦਸੰਬਰ 2023 ਦੇ ਮੁਕਾਬਲੇ ਦਸੰਬਰ 2024 ਵਿੱਚ ਸੂਬੇ ਵਿੱਚ ਸ਼ੁੱਧ ਜੀਐਸਟੀ ਅਤੇ ਐਕਸਾਈਜ਼ ਡਿਊਟੀ ਮਾਲੀਏ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ। ਜੀਐਸਟੀ ਮਾਲੀਏ ਵਿੱਚ 28.36 ਫੀਸਦੀ ਅਤੇ ਐਕਸਾਈਜ਼ ਡਿਊਟੀ ਮਾਲੀਏ ਵਿੱਚ 21.31 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਉਨ੍ਹਾਂ ਕਿਹਾ ਕਿ ਦਸੰਬਰ 2024 ਵਿਚ ਇਕੱਲੇ ਜੀਐਸਟੀ ਤੋਂ ਮਾਲੀਆ ਸੰਗ੍ਰਹਿ 2013.20 ਕਰੋੜ ਰੁਪਏ ਸੀ, ਜੋ ਦਸੰਬਰ 2023 ਵਿਚ 1568.36 ਕਰੋੜ ਰੁਪਏ ਦੇ ਸ਼ੁੱਧ ਜੀਐਸਟੀ ਕੁਲੈਕਸ਼ਨ ਨਾਲੋਂ 444.84 ਕਰੋੜ ਰੁਪਏ ਵੱਧ ਹੈ।

Advertisement

ਉਨ੍ਹਾਂ ਕਿਹਾ ਕਿ ਦਸੰਬਰ 2024 ਵਿੱਚ ਐਕਸਾਈਜ਼ ਡਿਊਟੀ ਤੋਂ ਮਾਲੀਆ 154.75 ਕਰੋੜ ਰੁਪਏ ਵਧ ਕੇ 880.92 ਕਰੋੜ ਰੁਪਏ ਹੋ ਗਿਆ, ਜਦੋਂ ਕਿ ਦਸੰਬਰ 2023 ਵਿੱਚ ਇਹ 726.17 ਕਰੋੜ ਰੁਪਏ ਸੀ। ਚੀਮਾ ਨੇ ਦੱਸਿਆ ਕਿ ਰਾਜ ਨੇ ਵੈਟ ਤੋਂ 5643.81 ਕਰੋੜ ਰੁਪਏ, ਸੀਐਸਟੀ ਤੋਂ 274.31 ਕਰੋੜ ਰੁਪਏ, ਜੀਐਸਟੀ ਤੋਂ 17405.99 ਕਰੋੜ ਰੁਪਏ, ਪੀਐਸਡੀਟੀ ਤੋਂ 139.10 ਕਰੋੜ ਰੁਪਏ ਅਤੇ ਆਬਕਾਰੀ ਤੋਂ 7693.1 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

ਇਹ ਵੀ ਪੜ੍ਹੋ-ਗੈਰ-ਕਾਨੂੰਨੀ ਪ੍ਰਵਾਸੀਆਂ ਖਿਲਾਫ ਸਖਤ ਹੋਇਆ ਕੈਨੇਡਾ, ਭਾਰਤੀਆਂ ਬਾਰੇ ਕਿਹਾ ਇਹ

-(ਏਬੀਪੀ ਸਾਂਝਾ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

Advertisement

Related posts

ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲੇ 10,000 ਤੋਂ ਪਾਰ, ਪਿਛਲੇ ਸਾਲਾਂ ਦੇ ਮੁਕਾਬਲੇ ਬਹੁਤ ਘੱਟ

Balwinder hali

Breaking- ਜਰੂਰਤਮੰਦਾਂ ਲਈ ਸੇਵਾ ਕੇਂਦਰ ਵਿਖੇ ਦਿੱਤੇ ਜਾ ਸਕਦੇ ਹਨ ਗਰਮ ਕੱਪੜੇ-ਡਿਪਟੀ ਕਮਿਸ਼ਨਰ

punjabdiary

Breaking- ਮਿਹਨਤਕਸ਼ ਵਰਗ ਦੇ ਹਿੱਤਾਂ ਲਈ ਸਦਾ ਸੰਘਰਸ਼ਸ਼ੀਲ ਰਹੇ

punjabdiary

Leave a Comment