Tuesday, August 26, 2025
Google search engine
Homeਤਾਜ਼ਾ ਖਬਰਪੰਜਾਬੀ ਸਾਹਿਤ ਸਭਾ ਫਰੀਦਕੋਟ ਦੇ ਮੁੱਖ ਸਰਪ੍ਰਸਤ ਪ੍ਰਿੰਸੀਪਲ ਨਵਰਾਹੀ ਘੁਗਿਆਣਵੀ ਨੇ ਆਪਣਾ...

ਪੰਜਾਬੀ ਸਾਹਿਤ ਸਭਾ ਫਰੀਦਕੋਟ ਦੇ ਮੁੱਖ ਸਰਪ੍ਰਸਤ ਪ੍ਰਿੰਸੀਪਲ ਨਵਰਾਹੀ ਘੁਗਿਆਣਵੀ ਨੇ ਆਪਣਾ 88ਵਾ ਜਨਮਦਿਨ ਪੌਦੇ ਲਾ ਕੇ ਮਨਾਇਆ

ਫ਼ਰੀਦਕੋਟ- ਪੰਜਾਬੀ ਸਾਹਿਤ ਸਭਾ ਰਜ਼ਿ ਫ਼ਰੀਦਕੋਟ ਦੇ ਮੁੱਖ ਸਰਪ੍ਰਸਤ ਪ੍ਰਸਿੱਧ ਕਵੀ ਨਵਰਾਹੀ ਘੁਗਿਆਣਵੀ ਜੀ ਨੇ ਆਪਣਾ 88ਵਾ ਜਨਮਦਿਨ ਆਪਣੇ ਗ੍ਰਹਿ “ਨਹਿਰ ਨਜ਼ਾਰਾ ਨਿਊ ਹਰਿੰਦਰਾ ਨਗਰ ਕੋਟਕਪੂਰਾ ਰੋਡ ਫ਼ਰੀਦਕੋਟ ਵਿਖੇ ਪੌਦੇ ਲਾ ਕੇ ਮਨਾਇਆ।

ਇਹ ਵੀ ਪੜ੍ਹੋ- ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਅਮਰੀਕਾ ਦੇ ਐਪਲ ਮਿਊਜ਼ਿਕ ਸਟੂਡੀਓ ਵਿੱਚ ਦੇਸੀ ਅੰਦਾਜ਼ ਵਿੱਚ ਕੀਤਾ ਸਵਾਗਤ, ਵੀਡੀਓ ਦੇਖੋ

ਉਨ੍ਹਾਂ ਦੇ ਜਨਮ ਦਿਨ ਤੇ ਉਨ੍ਹਾਂ ਦੇ ਬੁਲਾਵੇ ਅਨੁਸਾਰ ਪੰਜਾਬੀ ਸਾਹਿਤ ਸਭਾ ਰਜ਼ਿ ਫ਼ਰੀਦਕੋਟ ਦੇ ਸੀਨੀਅਰ ਮੈਂਬਰਾਂ ਨੇ ਸ਼ਿਰਕਤ ਕੀਤੀ ਜਿਨ੍ਹਾਂ ਵਿੱਚ ਪ੍ਰਸਿੱਧ ਲੇਖਕ, ਗਾਇਕ ਅਤੇ ਅਦਾਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਰਜ਼ਿ ਪੰਜਾਬ ( ਸੇਖੋਂ) ਦੇ ਮੀਤ ਪ੍ਰਧਾਨ ਅਤੇ ਮੌਜੂਦਾ ਮੈਂਬਰ ਪੰਜਾਬੀ ਸਾਹਿਤ ਸਭਾ ਰਜਿ ਫਰੀਦਕੋਟ ਇਕਬਾਲ ਘਾਰੂ, ਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਦੇ ਸ੍ਰਪਰਸਤ ਪ੍ਰੋ: ਪਾਲ ਸਿੰਘ ਪਾਲ, ਨੌਜਵਾਨ ਲੇਖਕ ਵਤਨਵੀਰ ਜ਼ਖਮੀ, ਮੌਜੂਦਾ ਪ੍ਰਧਾਨ ਕਰਨਲ ਬਲਬੀਰ ਸਿੰਘ ਸਰਾਂ, ਪ੍ਰਸਿੱਧ ਕਹਾਣੀਕਾਰ ਲਾਲ ਸਿੰਘ ਕਲਸੀ, ਜਨਰਲ ਸਕੱਤਰ ਸੁਰਿੰਦਰਪਾਲ ਸ਼ਰਮਾ ਭਲੂਰ , ਗਿਆਨੀ ਮੁਖਤਿਆਰ ਸਿੰਘ ਵੰਗੜ, ਪ੍ਰਸਿੱਧ ਲੇਖਕ ਦਰਸ਼ਨ ਰੋਮਾਣਾ, ਇੰਦਰਜੀਤ ਸਿੰਘ ਖੀਵਾ, ਆਦਿ ਨੇ ਪ੍ਰਿੰਸੀਪਲ ਨਵਰਾਹੀ ਘੁਗਿਆਣਵੀ ਜੀ ਨੂੰ ਉਨ੍ਹਾਂ ਦੇ 88ਵੇ ਜਨਮ ਦਿਨ ਤੇ ਮੁਬਾਰਕਬਾਦ ਦਿੱਤੀ।

ਇਹ ਵੀ ਪੜ੍ਹੋ-ਸਜ਼ਾ ਪੂਰੀ ਕਰ ਚੁੱਕੇ ਦੋਸ਼ੀਆਂ ਨੂੰ ਰਿਹਾਅ ਕੀਤਾ ਜਾਵੇ’, ਸੁਪਰੀਮ ਕੋਰਟ ਦਾ ਉਮਰ ਕੈਦ ‘ਤੇ ਵੱਡਾ ਫੈਸਲਾ

ਪ੍ਰਿੰਸੀਪਲ ਨਵਰਾਹੀ ਸਾਹਿਬ ਨੇ ਰਸਮ ਅਨੁਸਾਰ ਕੇਕ ਕੱਟਿਆ। ਹਾਜ਼ਰ ਲੇਖਕਾਂ ਨੇ ਕੇਕ ਨਾਲ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ। ਨਵਰਾਹੀ ਸਾਹਿਬ ਨੇ ਘਰ ਦੇ ਬਾਹਰ ਅਤੇ ਬਗੀਚੇ ਵਿੱਚ ਪੌਦੇ ਲਗਾਏ। ਨਵਰਾਹੀ ਸਾਹਿਬ ਨੇ ਹਾਜ਼ਰ ਮੈਬਰਾਂ ਦੁਆਰਾ ਜਨਮ ਦਿਨ ਤੇ ਤਸ਼ਰੀਫ਼ ਲਿਆਉਣ ਤੇ ਖੁਸ਼ੀ ਪ੍ਰਗਟ ਕੀਤੀ ਅਤੇ ਉਨ੍ਹਾਂ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਸਾਰੇ ਪ੍ਰੋਗਰਾਮ ਵਿੱਚ ਨਵਰਾਹੀ ਸਾਹਿਬ ਦੇ ਸਹਾਇਕ ਸੁਮੀਤ ਅਤੇ ਪ੍ਰੋ: ਪਾਲ ਸਿੰਘ ਦੇ ਸਹਾਇਕ ਕੁਲਵਿੰਦਰ ਸਿੰਘ ਨੇ ਚਾਹ ਪਾਣੀ ਦੀ ਸੇਵਾ ਨਿਭਾਈ। ਡਾਕਟਰ ਸੁਖਵਿੰਦਰ ਸਿੰਘ ਬਰਾੜ ( ਬਰਾੜ ਕਲੀਨਿਕ ਫ਼ਰੀਦਕੋਟ) ਅਤੇ ਸਵ: ਬਨਾਰਸੀ ਦਾਸ ਸ਼ਾਸਤਰੀ ਜੀ ਦੇ ਪਰਿਵਾਰ ਨੇ ਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਦੀ ਮਾਇਕ ਸਹਾਇਤਾ ਕੀਤੀ।

-(ਪੰਜਾਬ ਡਾਇਰੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments