Image default
About us

ਪੰਜਾਬ ‘ਚ ਝੋਨਾ ਖਰੀਦਣ ਦਾ ਵਧਿਆ ਸਮਾਂ, ਹੁਣ 7 ਦਸੰਬਰ ਤੱਕ ਮੰਡੀਆਂ ‘ਚ ਫਸਲ ਵੇਚ ਸਕਣਗੇ ਕਿਸਾਨ

ਪੰਜਾਬ ‘ਚ ਝੋਨਾ ਖਰੀਦਣ ਦਾ ਵਧਿਆ ਸਮਾਂ, ਹੁਣ 7 ਦਸੰਬਰ ਤੱਕ ਮੰਡੀਆਂ ‘ਚ ਫਸਲ ਵੇਚ ਸਕਣਗੇ ਕਿਸਾਨ

 

 

 

Advertisement

 

ਚੰਡੀਗੜ੍ਹ, 1 ਦਸੰਬਰ (ਡੇਲੀ ਪੋਸਟ ਪੰਜਾਬੀ)- ਪੰਜਾਬ ਦੀਆਂ ਮੰਡੀਆਂ ਵਿਚ ਝੋਨੇ ਦੀ ਖਰੀਦ ਹੁਣ 7 ਦਸੰਬਰ ਤੱਕ ਚੱਲੇਗੀ। ਕੇਂਦਰੀ ਖਾਧ ਤੇ ਜਨਤਕ ਵੰਡ ਮੰਤਰਾਲੇ ਨੇ ਇਸ ਸਾਲ ਜੁਲਾਈ ਵਿਚ ਆਏ ਹੜ੍ਹ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਹੈ। ਅਸਲ ਵਿਚ ਸੂਬੇ ਦੇ ਕੁਝ ਹਿੱਸਿਆਂ ਵਿਚ ਬੁਆਈ ਵਿਚ ਦੇਰੀ ਦੇ ਚੱਲਦੇ ਝੋਨੇ ਨੂੰ ਪਕਣ ਵਿਚ ਸਮਾਂ ਲੱਗਾ ਹੈ।ਸੂਬਾ ਸਰਕਾਰ ਦੀ ਅਪੀਲ ਨੂੰ ਸਵੀਕਾਰ ਕਰਕੇ ਕੇਂਦਰ ਨੇ ਖਰੀਦ ਦਾ ਸਮਾਂ ਇਕ ਹਫਤਾ ਹੋਰ ਵਧਾ ਦਿੱਤਾ ਹੈ।

ਹੁਣ DFPD ਤੋਂ ਸਰਕਾਰ 7 ਦਸੰਬਰ ਤੱਕ ਫਸਲ ਖਰੀਦੇਗੀ। ਦੱਸ ਦੇਈਏ ਕਿ ਭਾਰਤ ਸਰਕਾਰ ਦੇ ਉਪਭੋਗਤਾ ਮਾਮਲੇ, ਖਾਧ ਤੇ ਜਨਤਕ ਵੰਡ ਮੰਤਰਾਲੇ ਵੱਲੋਂ 30 ਨਵੰਬਰ 2023 ਤੱਕ ਝੋਨੇ ਦੀ ਖਰੀਦ ਦੀ ਮਿਆਦ ਰੱਖੀ ਗਈ ਸੀ ਪਰ ਸੂਬਾ ਸਰਕਾਰ ਦੀ ਅਪੀਲ ਦੇ ਬਾਅਦ ਏਜੰਸੀ ਨੇ ਫੈਸਲਾ ਲਿਆ।

ਪੰਜਾਬ ਦੇ ਖਾਧ ਤੇ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਇਸ ਨੂੰ ਲੈ ਕੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਭਾਗ ਨੂੰ ਝੋਨੇ ਦੀ ਖਰੀਦ ਦੀ ਮਿਆਦ ਵਧਾਉਣ ਲਈ ਮਾਮਲਾ ਡੀਐੱਫਪੀਡੀ ਨੂੰ ਭੇਜ ਦਿੱਤਾ। ਹੜ੍ਹ ਦੇ ਚੱਲਦੇ ਬੁਆਈ ਵਿਚ ਦੇਰ ਹੋਈ। ਸੂਬੇ ਦੇ ਕੁਝ ਹਿੱਸਿਆਂ ਵਿਚ ਅਜੇ ਵੀ ਕਟਾਈ ਨੂੰ ਲਗਭਗ 6 ਤੋਂ 7 ਦਿਨ ਦਾ ਸਮਾਂ ਲੱਗ ਸਕਦਾ ਹੈ ਜਿਸ ਕਾਰਨ ਪੰਜਾਬ ਸਰਕਾਰ ਨੇ ਕੇਂਦਰ ਖਾਧ ਏਜੰਸੀ ਨੂੰ ਅਪੀਲ ਕੀਤੀ ਸੀ। ਦੂਜੇ ਪਾਸੇ ਮੰਤਰੀ ਕਟਾਰੂਚੱਕ ਨੇ ਕੇਂਦਰ ਦਾ ਧੰਨਵਾਦ ਕੀਤਾ।

Advertisement

ਮੰਤਰੀ ਨੇ ਕਿਹਾ ਕਿ 2023-24 ਦੌਰਾਨ ਹੁਣ ਤੱਕ ਸੂਬੇ ਭਰ ਵਿਚ ਲਗਭਗ 185 ਲੱਖ ਮੀਟਰਕ ਟਨ ਝੋਨ ਦੀ ਖਰੀਦ ਕੇਂਦਰ ਵੱਲੋਂ ਕੀਤੀ ਜਾ ਚੁੱਕੀ ਹੈ। ਜ਼ਿਆਦਾਤਰ ਕਿਸਾਨਾਂ ਦੇ ਖਾਤਿਆਂ ਵਿਚ ਭੇਜੇ ਜਾ ਚੁੱਕੇ ਹਨ ਤੇ ਜਲਦ ਬਾਕੀਆਂ ਦੇ ਖਾਤਿਆਂ ਵਿਚ ਪੈਸੇ ਭੇਜ ਦਿੱਤੇ ਜਾਣਗੇ। ਹੁਣ ਤੱਕ ਸਰਕਾਰ ਨੇ ਲਗਭਗ 39400 ਕਰੋੜ ਸਿੱਧੇ ਕਿਸਾਨਾਂ ਦੇ ਖਾਤਿਆਂ ਵਿਚ ਟਰਾਂਸਫਰ ਕੀਤੇ।

ਮੰਤਰੀ ਕਟਾਰੂਚੱਕ ਨੇ ਕਿਹਾ ਕਿ ਕਿਸਾਨਾਂ ਵੱਲੋਂ ਮੰਡੀਆਂ ਵਿਚ ਲਿਆਂਦੇ ਗਏ ਝੋਨੇ ਦੇ ਇਕ-ਇਕ ਦਾਣੇ ਨੂੰ ਖਰੀਦਣ ਲਈ ਸੂਬਾ ਸਰਕਾਰ ਵਚਨਬੱਧ ਹੈ। ਇਸ ਨੂੰ ਲੈ ਕੇ ਸੂਬਾ ਸਰਕਾਰ ਨੇ ਸੁਚਾਰੂ ਵਿਵਸਥਾ ਬਣਾਈ ਸੀ ਜਿਸ ਵਿਚ ਸੂਬਾ ਸਰਕਾਰ ਕਾਮਯਾਬ ਰਹੀ।

Related posts

ਬੀਕੇਯੂ ਏਕਤਾ ਸਿੱਧੂਪੁਰ ਨੇ ਨਸ਼ੇ ਤੇ ਨੱਥ ਪਾਉਣ ਲਈ ਪੰਜਾਬ ਸਰਕਾਰ ਦੇ ਨਾਮ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

punjabdiary

ਗੁਰਬਾਣੀ ਦੇ ਪ੍ਰਸਾਰਣ ‘ਤੇ ਕਿਸ ਦਾ ਹੱਕ ? SGPC ਪ੍ਰਧਾਨ ਸਬੂਤਾਂ ਨਾਲ ਆਏ ਸਾਹਮਣੇ, ਸਰਕਾਰ ਨੂੰ ਦਿਖਾਇਆ ਸ਼ੀਸ਼ਾ

punjabdiary

Breaking- ਬਦਮਾਸ਼ਾ ਵਲੋਂ ਪੈਟਰੋਲ ਪੰਪ ਤੋਂ ਪੈਸੇ ਤੇ ਗਾਰਡ ਦੀ ਰਾਈਫਲ ਖੋਹੀ

punjabdiary

Leave a Comment