Image default
ਅਪਰਾਧ

ਫੋਨ ਰੱਖਣ ‘ਤੇ ਕੈਦੀਆਂ ਨੂੰ 3 ਹੋਰ ਸਾਲਾਂ ਦੀ ਕੈਦ… ਜਾਣੋ ਕੀ-ਕੀ ਹੈ ਨਵੇਂ ਜੇਲ੍ਹ ਕਾਨੂੰਨ ‘ਚ

ਫੋਨ ਰੱਖਣ ‘ਤੇ ਕੈਦੀਆਂ ਨੂੰ 3 ਹੋਰ ਸਾਲਾਂ ਦੀ ਕੈਦ… ਜਾਣੋ ਕੀ-ਕੀ ਹੈ ਨਵੇਂ ਜੇਲ੍ਹ ਕਾਨੂੰਨ ‘ਚ

 

 

 

Advertisement

 

ਚੰਡੀਗੜ੍ਹ, 15 ਨਵੰਬਰ (ਡੇਲੀ ਪੋਸਟ ਪੰਜਾਬੀ)- ਹੁਣ ਜੇ ਕੈਦੀ ਜੇਲ੍ਹ ਵਿੱਚ ਫ਼ੋਨ ਦੀ ਵਰਤੋਂ ਕਰਦੇ ਪਾਏ ਗਏ ਤਾਂ ਉਨ੍ਹਾਂ ਨੂੰ 3 ਸਾਲ ਹੋਰ ਜੇਲ੍ਹ ਵਿੱਚ ਕੱਟਣੇ ਪੈਣਗੇ। ਗ੍ਰਹਿ ਮੰਤਰਾਲੇ ਵੱਲੋਂ ਤਿਆਰ ਕੀਤੇ ਗਏ ਜੇਲ੍ਹ ਕਾਨੂੰਨ ਦੇ ਨਵੇਂ ਖਰੜੇ ਵਿੱਚ ਫੋਨ ਰੱਖਣ ‘ਤੇ ਤਿੰਨ ਸਾਲ ਦੀ ਸਜ਼ਾ, ਨਸ਼ੇ ਦੇ ਆਦੀ ਕੈਦੀਆਂ, ਪਹਿਲੀ ਵਾਰ ਅਪਰਾਧ ਕਰਨ ਵਾਲੇ, ਜ਼ਿਆਦਾ ਖ਼ਤਰਾ ਰੱਖਣ ਵਾਲੇ ਅਤੇ ਵਿਦੇਸ਼ੀ ਕੈਦੀਆਂ ਨੂੰ ਵੱਖ-ਵੱਖ ਰੱਖਣ ਵਰਗੇ ਉਪਬੰਧ ਕੀਤੇ ਗਏ ਹਨ। .

ਜੇਲ੍ਹ ਕਾਨੂੰਨ ਦੇ ਨਵੇਂ ਖਰੜੇ ਵਿੱਚ ਕੈਦੀਆਂ ਨੂੰ ਬਕਾਇਦਾ ਛੁੱਟੀ ਦੇਣ ਦੀ ਵੀ ਵਿਵਸਥਾ ਹੈ। ਡਰਾਫਟ ਮੁਤਾਬਕ ਕੈਦੀਆਂ ਨੂੰ ‘ਇਲੈਕਟ੍ਰਾਨਿਕ ਟ੍ਰੈਕਿੰਗ ਡਿਵਾਈਸ’ ਪਾਉਣ ਦੀ ਸ਼ਰਤ ‘ਤੇ ਛੁੱਟੀ ਦਿੱਤੀ ਜਾ ਸਕਦੀ ਹੈ, ਤਾਂ ਜੋ ਉਨ੍ਹਾਂ ਦੀ ਹਰਕਤ ਅਤੇ ਗਤੀਵਿਧੀਆਂ ‘ਤੇ ਨਜ਼ਰ ਰੱਖੀ ਜਾ ਸਕੇ।

ਡਰਾਫਟ ਕਾਨੂੰਨ ਮੁਤਾਬਕ ਨਿਗਰਾਨੀ ਲਈ ਤਕਨੀਕ ਦੀ ਵਰਤੋਂ ਕੀਤੀ ਜਾਵੇਗੀ। ਕਿਸੇ ਵੀ ਕੈਦੀ ਦੀ ਨਿਯਮਿਤ ਤੌਰ ‘ਤੇ ਨਸ਼ਾਖੋਰੀ ਲਈ ਤਲਾਸ਼ੀ ਲਈ ਜਾਵੇਗੀ। ਇਸ ਤੋਂ ਇਲਾਵਾ ਡਰਾਫਟ ਵਿੱਚ ਕਿਸੇ ਵੀ ਉਲੰਘਣਾ ਲਈ ਕੈਦੀ ਨੂੰ ਭਵਿੱਖ ਵਿੱਚ ਛੁੱਟੀ ਲਈ ਅਯੋਗ ਐਲਾਨਣ ਅਤੇ ਉਨ੍ਹਾਂ ਦੀ ਛੁੱਟੀ ਰੱਦ ਕਰਨ ਦੀ ਵਿਵਸਥਾ ਵੀ ਸ਼ਾਮਲ ਹੈ।

Advertisement

ਡਰਾਫਟ ਵਿੱਚ ਮੋਬਾਈਲ ਫ਼ੋਨ ਅਤੇ ਪਾਬੰਦੀਸ਼ੁਦਾ ਸਮੱਗਰੀ ਰੱਖਣ ਜਾਂ ਵਰਤਣ ਲਈ ਸਜ਼ਾ ਦਾ ਸੁਝਾਅ ਦਿੱਤਾ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਕੈਦੀਆਂ ਨੂੰ ਜੇਲ੍ਹਾਂ ਵਿਚ ਮੋਬਾਈਲ ਫ਼ੋਨ ਅਤੇ ਹੋਰ ਇਲੈਕਟ੍ਰਾਨਿਕ ਉਪਕਰਣ ਰੱਖਣ ਜਾਂ ਵਰਤਣ ‘ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ।

Related posts

ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 21 ਪਿਸ.ਤੌਲਾਂ ਸਣੇ ਹਥਿਆਰ ਸਪਲਾਈ ਕਰਨ ਵਾਲੇ 5 ਕਾਬੂ

punjabdiary

ਬਠਿੰਡਾ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਗੋਲੀਬਾਰੀ, 2 ਗੈਂਗਸਟਰ ਗ੍ਰਿਫਤਾਰ

punjabdiary

BSF ਜਵਾਨਾਂ ਨੇ ਢੇਰ ਕੀਤੇ 2 ਪਾਕਿ ਡਰੋਨ, ਤਲਾਸ਼ੀ ਦੌਰਾਨ ਢਾਈ ਕਿੱਲੋ ਹੈ.ਰੋਇਨ ਬਰਾਮਦ

punjabdiary

Leave a Comment