Image default
ਤਾਜਾ ਖਬਰਾਂ

ਬਜਟ ਪੇਸ਼ ਹੋਣ ਤੋਂ ਪਹਿਲਾਂ ਅਪਡੇਟ ਹੋਈਆਂ ਤੇਲ ਦੀਆਂ ਕੀਮਤਾਂ

ਬਜਟ ਪੇਸ਼ ਹੋਣ ਤੋਂ ਪਹਿਲਾਂ ਅਪਡੇਟ ਹੋਈਆਂ ਤੇਲ ਦੀਆਂ ਕੀਮਤਾਂ

 

 

 

Advertisement

ਚੰਡੀਗੜ੍ਹ, 23 ਜੁਲਾਈ (ਏਬੀਪੀ ਸਾਂਝਾ)- ਤੇਲ ਮਾਰਕੀਟਿੰਗ ਕੰਪਨੀਆਂ ਨੇ 23 ਜੁਲਾਈ, 2024 (ਮੰਗਲਵਾਰ) ਲਈ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਜਾਰੀ ਕੀਤੀਆਂ ਹਨ। ਤੇਲ ਦੀਆਂ ਕੀਮਤਾਂ 2017 ਤੋਂ ਰੋਜ਼ਾਨਾ ਸਵੇਰੇ 6 ਵਜੇ ਅੱਪਡੇਟ ਕੀਤੀਆਂ ਜਾਂਦੀਆਂ ਹਨ। ਇਸ ਲਈ ਡਰਾਈਵਰ ਨੂੰ ਟੈਂਕੀ ਫੁੱਲ ਕਰਵਾਉਣ ਤੋਂ ਪਹਿਲਾਂ ਜਾਂਚ ਕਰ ਲੈਣੀ ਚਾਹੀਦੀ ਹੈ।

ਇਨ੍ਹਾਂ ਦੀਆਂ ਕੀਮਤਾਂ ਸਾਰੇ ਰਾਜਾਂ ਵਿੱਚ ਵੱਖਰੀਆਂ-ਵੱਖਰੀਆਂ ਹਨ। ਦਰਅਸਲ, ਪੈਟਰੋਲ ਅਤੇ ਡੀਜ਼ਲ ਜੀਐਸਟੀ ਦੇ ਦਾਇਰੇ ਵਿੱਚ ਨਹੀਂ ਆਉਂਦੇ ਹਨ। ਇਨ੍ਹਾਂ ‘ਤੇ ਸੂਬਾ ਸਰਕਾਰ ਵੱਲੋਂ ਵੈਟ (ਵੈਲਿਊ ਐਡਿਡ ਟੈਕਸ) ਲਗਾਇਆ ਜਾਂਦਾ ਹੈ। ਵੈਟ ਦੀਆਂ ਦਰਾਂ ਵੱਖਰੀਆਂ ਹੁੰਦੀਆਂ ਹਨ, ਇਸ ਲਈ ਹਰ ਸ਼ਹਿਰ ਵਿੱਚ ਇਨ੍ਹਾਂ ਦੀਆਂ ਦਰਾਂ ਵੀ ਵੱਖਰੀਆਂ ਹੁੰਦੀਆਂ ਹਨ।ਆਓ ਜਾਣਦੇ ਹਾਂ ਤੁਹਾਡੇ ਸ਼ਹਿਰ ਵਿੱਚ ਕਿੰਨੇ ਰੁਪਏ ਲੀਟਰ ਵਿੱਕ ਰਿਹਾ ਤੇਲ-

ਮਹਾਂਨਗਰਾਂ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ
ਦਿੱਲੀ ‘ਚ ਇਕ ਲੀਟਰ ਪੈਟਰੋਲ ਦੀ ਕੀਮਤ 94.72 ਰੁਪਏ ਅਤੇ ਡੀਜ਼ਲ ਦੀ ਕੀਮਤ 87.62 ਰੁਪਏ ਪ੍ਰਤੀ ਲੀਟਰ ਹੈ।
ਮੁੰਬਈ ‘ਚ ਪੈਟਰੋਲ ਦੀ ਕੀਮਤ 103.44 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 89.97 ਰੁਪਏ ਪ੍ਰਤੀ ਲੀਟਰ ਹੈ।
ਕੋਲਕਾਤਾ ‘ਚ ਪੈਟਰੋਲ ਦੀ ਕੀਮਤ 104.95 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 91.76 ਰੁਪਏ ਪ੍ਰਤੀ ਲੀਟਰ ਹੈ।
ਚੇਨਈ ‘ਚ ਪੈਟਰੋਲ ਦੀ ਕੀਮਤ 100.75 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 92.34 ਰੁਪਏ ਪ੍ਰਤੀ ਲੀਟਰ ਹੈ।

ਬਾਕੀ ਸ਼ਹਿਰਾਂ ਵਿੱਚ ਤੇਲ ਦੀਆਂ ਕੀਮਤਾਂ
ਨੋਇਡਾ: ਪੈਟਰੋਲ 94.83 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 87.96 ਰੁਪਏ ਪ੍ਰਤੀ ਲੀਟਰ
ਗੁਰੂਗ੍ਰਾਮ: ਪੈਟਰੋਲ 95.19 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 88.05 ਰੁਪਏ ਪ੍ਰਤੀ ਲੀਟਰ
ਬੈਂਗਲੁਰੂ: ਪੈਟਰੋਲ 102.86 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 88.94 ਰੁਪਏ ਪ੍ਰਤੀ ਲੀਟਰ
ਚੰਡੀਗੜ੍ਹ: ਪੈਟਰੋਲ 94.24 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 82.40 ਰੁਪਏ ਪ੍ਰਤੀ ਲੀਟਰ
ਹੈਦਰਾਬਾਦ: ਪੈਟਰੋਲ 107.41 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 95.65 ਰੁਪਏ ਪ੍ਰਤੀ ਲੀਟਰ
ਜੈਪੁਰ: ਪੈਟਰੋਲ 104.88 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 90.36 ਰੁਪਏ ਪ੍ਰਤੀ ਲੀਟਰ
ਪਟਨਾ: ਪੈਟਰੋਲ 105.18 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 92.04 ਰੁਪਏ ਪ੍ਰਤੀ ਲੀਟਰ
ਲਖਨਊ: ਪੈਟਰੋਲ 94.65 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 87.76 ਰੁਪਏ ਪ੍ਰਤੀ ਲੀਟਰ

Advertisement

SMS ਰਾਹੀਂ ਪਤਾ ਕਰ ਸਕਦੇ ਹੋ ਪੈਟਰੋਲ-ਡੀਜ਼ਲ ਦੇ ਰੇਟ
ਤੁਸੀਂ SMS ਰਾਹੀਂ ਵੀ ਪੈਟਰੋਲ ਤੇ ਡੀਜ਼ਲ ਦੇ ਰੋਜ਼ਾਨਾ ਰੇਟ ਜਾਣ ਸਕਦੇ ਹੋ। ਇੰਡੀਅਨ ਆਇਲ ਦੇ ਗਾਹਕ 9224992249 ਨੰਬਰ ‘ਤੇ RSP ਤੇ ਆਪਣਾ ਸਿਟੀ ਕੋਡ ਟਾਈਪ ਕਰਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਸੇ ਤਰ੍ਹਾਂ BPCL ਗਾਹਕ RSP ਤੇ ਆਪਣਾ ਸਿਟੀ ਕੋਡ ਟਾਈਪ ਕਰਕੇ ਨੰਬਰ 9223112222 ‘ਤੇ SMS ਭੇਜ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਸ ਦੇ ਨਾਲ ਹੀ, HPCL ਖਪਤਕਾਰ HPPprice ਤੇ ਆਪਣਾ ਸਿਟੀ ਕੋਡ ਟਾਈਪ ਕਰਕੇ ਤੇ ਇਸ ਨੂੰ ਨੰਬਰ 9222201122 ‘ਤੇ ਭੇਜ ਕੇ ਕੀਮਤ ਜਾਣ ਸਕਦੇ ਹਨ।

Related posts

ਭਾਰਤ ਭੂਸ਼ਣ ਆਸ਼ੂ ਨੂੰ ਹਾਈਕੋਰਟ ਤੋਂ ਮਿਲੀ ਰਾਹਤ, ਮਨੀ ਲਾਂਡਰਿੰਗ ਮਾਮਲੇ ‘ਚ ਆਸ਼ੂ ਨੂੰ ਮਿਲੀ ਜ਼ਮਾਨਤ, FIR ਰੱਦ ਕਰਨ ਦੇ ਹੁਕਮ

Balwinder hali

Big News- ਮੈਰਿਜ਼ ਪੈਲੇਸਾਂ ‘ਚ ਅਸਲਾ ਲੈ ਕੇ ਜਾਣ ‘ਤੇ ਪਾਬੰਦੀ ਦੇ ਹੁਕਮ ਜਾਰੀ

punjabdiary

Breaking News- ਪੰਜਾਬ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਨੇ ਦਿੱਤਾ ਅਸਤੀਫਾ

punjabdiary

Leave a Comment