ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਫਰੀਦਕੋਟ ਨੇ ਨਵੇਂ ਸਾਲ ਦਾ ਕੀਤਾ ਸਵਾਗਤ
ਫਰੀਦਕੋਟ- ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ (BFUHS) ਨੇ ਆਪਣੇ ਵਾਈਸ ਚਾਂਸਲਰ ਪ੍ਰੋ. (ਡਾ.) ਰਜੀਵ ਸੂਦ ਦੀ ਯੋਗ ਅਗਵਾਈ ਹੇਠ ਨਵੇਂ ਸਾਲ 2025 ਦਾ ਸਵਾਗਤ ਕਰਨ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ, ਫਰੀਦਕੋਟ ਦੇ ਆਡੀਟੋਰੀਅਮ ਵਿੱਚ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ। ਇਸ ਮੌਕੇ ‘ਤੇ ਯੂਨੀਵਰਸਿਟੀ ਦੇ ਦਫ਼ਤਰੀ ਅਧਿਕਾਰੀਆਂ, ਵਿਭਾਗ ਮੁਖੀਆਂ (HoDs), ਫੈਕਲਟੀ ਮੈਂਬਰਾਂ ਅਤੇ ਸਟਾਫ ਨੇ ਉਤਸ਼ਾਹ ਭਰਪੂਰ ਹਿਸਾ ਲਿਆ।
ਇਹ ਵੀ ਪੜ੍ਹੋ-ਇੱਕ ਦਿਨ ਵਿੱਚ ਹੀ 7 ਮੁਕੱਦਮੇ ਦਰਜ ਕਰਕੇ 5 ਸ਼ਰਾਬ ਤਸਕਰ ਅਤੇ 2 ਦੜੇ ਸੱਟੇ ਦਾ ਕਾਰੋਬਾਰ ਕਰਨ ਵਾਲੇ ਦਬੋਚੇ
ਇਸ ਸਮਾਗਮ ਵਿੱਚ ਵਿੱਚ ਡਾ. ਆਰ. ਕੇ. ਗੋਰਿਆ, ਰਜਿਸਟਰਾਰ, ਡਾ. ਰਜੀਵ ਜੋਸ਼ੀ, ਕੰਟਰੋਲਰ ਪ੍ਰੀਖਿਆਵਾਂ ਡਾ. ਰੋਹਿਤ ਚੋਪੜਾ, ਐਡੀਸ਼ਨਲ ਰਜਿਸਟਰਾਰ, ਡਾ. ਸੰਜੇ ਗੁਪਤਾ, ਪ੍ਰਿੰਸੀਪਲ, GGS ਮੈਡੀਕਲ ਕਾਲਜ ਅਤੇ ਡਾ. ਨੀਤੂ ਕੁੱਕਰ , ਮੈਡੀਕਲ ਸੁਪਰਿੰਟੈਂਡੈਂਟ, GGS ਮੈਡੀਕਲ ਕਾਲਜ ਸ਼ਾਮਲ ਸਨ।
ਆਪਣੇ ਸੰਬੋਧਨ ਵਿੱਚ ਪ੍ਰੋ. (ਡਾ.) ਰਜੀਵ ਸੂਦ ਨੇ 2024 ਵਿੱਚ ਯੂਨੀਵਰਸਿਟੀ ਦੀਆਂ ਖਾਸ ਸਫਲਤਾਵਾਂ ‘ਤੇ ਰੌਸ਼ਨੀ ਪਾਈ, ਜਿਨ੍ਹਾਂ ਵਿੱਚ ਅੰਤਰਰਾਸ਼ਟਰੀ ਗ੍ਰੀਨ ਯੂਨੀਵਰਸਿਟੀ ਅਵਾਰਡ ਅਤੇ ਏਸ਼ੀਆ ਦੀ ਸ੍ਰੇਸ਼ਠ ਸਿੱਖਿਆ ਸੰਸਥਾ ਦਾ ਸਨਮਾਨ ਸ਼ਾਮਲ ਹੈ। ਉਨ੍ਹਾਂ ਨੇ ਹਬ ਐਂਡ ਸਪੋਕ ਮਾਡਲ ਆਫ਼ ਸਕਿੱਲ ਡਿਵੈਲਪਮੈਂਟ ਅਤੇ ਸਿਹਤ ਸਿੱਖਿਆ, ਖੂਨਦਾਨ ਮੁਹਿੰਮਾਂ ਅਤੇ ਪਰੀਵਰਣ ਸੰਭਾਲ ਵਿੱਚ ਯੂਨੀਵਰਸਿਟੀ ਦੇ ਯੋਗਦਾਨ ਬਾਰੇ ਦੱਸਿਆ।
ਪ੍ਰੋ. (ਡਾ.) ਸੂਦ ਨੇ ਸਾਰੇ ਸਟਾਫ ਅਤੇ ਫੈਕਲਟੀ ਮੈਂਬਰਾਂ ਨੂੰ ਯੂਨੀਵਰਸਿਟੀ ਦੇ ਉਦੇਸ਼ਾ ਨੂੰ ਪ੍ਰਾਪਤ ਕਰਨ ਅਤੇ ਸਿਹਤ ਸਿੱਖਿਆ ਅਤੇ ਸੇਵਾਵਾਂ ਵਿੱਚ ਨਵੇਂ ਮਾਪਦੰਡ ਸਥਾਪਿਤ ਕਰਨ ਲਈ ਮਿਹਨਤ ਕਰਨ ਦਾ ਅਹਵਾਨ ਕੀਤਾ। ਇਕੱਤਰਤਾ ਨੂੰ ਸੰਬੋਧਨ ਕਰਦਿਆਂ ਪ੍ਰੋ. (ਡਾ.) ਸੂਦ ਨੇ ਜ਼ੋਰ ਦੇ ਕੇ ਕਿਹਾ, “ਸਭ ਤੋਂ ਪਹਿਲਾਂ ਸਾਨੂੰ ਆਪਣੇ ਦੇਸ਼ ਦੀ ਤਰੱਕੀ, ਉਸ ਤੋਂ ਬਾਅਦ ਆਪਣੀ ਸੰਸਥਾ ਦੀ ਤਰੱਕੀ ਅਤੇ ਅੰਤ ਵਿੱਚ ਆਪਣੇ ਨਿੱਜੀ ਤਰੱਕੀ ਬਾਰੇ ਸੋਚਣਾ ਚਾਹੀਦਾ ਹੈ। ਸਾਡੇ ਦੇਸ਼ ਦੀ ਤਰੱਕੀ ਹੀ ਸਾਡੀ ਅਸਲ ਤਰੱਕੀ ਹੈ।” ਉਹਨਾਂ ਨੇ ਅੱਗੇ ਕਿਹਾ, “ਟੀਮ ਵਰਕ ਅਤੇ ਸੰਘਰਸ਼ BFUHS ਦੀ ਸਫਲਤਾ ਦੀਆਂ ਕੁੰਜੀਆਂ ਹਨ। ਸਭਨਾਂ ਵਿੱਚ ਆਗੂ ਬਣ ਕੇ ਹੀ ਇਹ ਟੀਚੇ ਪ੍ਰਾਪਤ ਕੀਤੇ ਜਾ ਸਕਦੇ ਹਨ।”
ਇਹ ਵਿਸ਼ੇਸ਼ ਸਮਾਗਮ ਸਲਾਹ-ਮਸ਼ਵਰੇ ਅਤੇ ਨਵੀਂ ਉਤਸ਼ਾਹ ਨਾਲ ਸਾਲ ਦੀ ਸ਼ੁਰੂਆਤ ਦੇ ਪ੍ਰਤੀਕ ਦੇ ਤੌਰ ‘ਤੇ ਸਮਾਪਤ ਹੋਇਆ।
ਇਹ ਵੀ ਪੜ੍ਹੋ-ਸੁਪਰੀਮ ਕੋਰਟ ਨੇ ਜਗਜੀਤ ਸਿੰਘ ਡੱਲੇਵਾਲ ਪ੍ਰਤੀ ਪੰਜਾਬ ਸਰਕਾਰ ਦੇ ਰਵੱਈਏ ‘ਤੇ ਚੁੱਕੇ ਸਵਾਲ
-ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਫਰੀਦਕੋਟ ਨੇ ਨਵੇਂ ਸਾਲ ਦਾ ਕੀਤਾ ਸਵਾਗਤ
![](https://punjabdiary.com/wp-content/uploads/2025/01/WhatsApp-Image-2025-01-02-at-15.57.08_d86fe9e7-1024x682.jpg)
ਫਰੀਦਕੋਟ- ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ (BFUHS) ਨੇ ਆਪਣੇ ਵਾਈਸ ਚਾਂਸਲਰ ਪ੍ਰੋ. (ਡਾ.) ਰਜੀਵ ਸੂਦ ਦੀ ਯੋਗ ਅਗਵਾਈ ਹੇਠ ਨਵੇਂ ਸਾਲ 2025 ਦਾ ਸਵਾਗਤ ਕਰਨ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ, ਫਰੀਦਕੋਟ ਦੇ ਆਡੀਟੋਰੀਅਮ ਵਿੱਚ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ। ਇਸ ਮੌਕੇ ‘ਤੇ ਯੂਨੀਵਰਸਿਟੀ ਦੇ ਦਫ਼ਤਰੀ ਅਧਿਕਾਰੀਆਂ, ਵਿਭਾਗ ਮੁਖੀਆਂ (HoDs), ਫੈਕਲਟੀ ਮੈਂਬਰਾਂ ਅਤੇ ਸਟਾਫ ਨੇ ਉਤਸ਼ਾਹ ਭਰਪੂਰ ਹਿਸਾ ਲਿਆ।
ਇਹ ਵੀ ਪੜ੍ਹੋ-ਗੈਰ-ਕਾਨੂੰਨੀ ਪ੍ਰਵਾਸੀਆਂ ਖਿਲਾਫ ਸਖਤ ਹੋਇਆ ਕੈਨੇਡਾ, ਭਾਰਤੀਆਂ ਬਾਰੇ ਕਿਹਾ ਇਹ
ਇਸ ਸਮਾਗਮ ਵਿੱਚ ਵਿੱਚ ਡਾ. ਆਰ. ਕੇ. ਗੋਰਿਆ, ਰਜਿਸਟਰਾਰ, ਡਾ. ਰਜੀਵ ਜੋਸ਼ੀ, ਕੰਟਰੋਲਰ ਪ੍ਰੀਖਿਆਵਾਂ ਡਾ. ਰੋਹਿਤ ਚੋਪੜਾ, ਐਡੀਸ਼ਨਲ ਰਜਿਸਟਰਾਰ, ਡਾ. ਸੰਜੇ ਗੁਪਤਾ, ਪ੍ਰਿੰਸੀਪਲ, GGS ਮੈਡੀਕਲ ਕਾਲਜ ਅਤੇ ਡਾ. ਨੀਤੂ ਕੁੱਕਰ , ਮੈਡੀਕਲ ਸੁਪਰਿੰਟੈਂਡੈਂਟ, GGS ਮੈਡੀਕਲ ਕਾਲਜ ਸ਼ਾਮਲ ਸਨ।
ਆਪਣੇ ਸੰਬੋਧਨ ਵਿੱਚ ਪ੍ਰੋ. (ਡਾ.) ਰਜੀਵ ਸੂਦ ਨੇ 2024 ਵਿੱਚ ਯੂਨੀਵਰਸਿਟੀ ਦੀਆਂ ਖਾਸ ਸਫਲਤਾਵਾਂ ‘ਤੇ ਰੌਸ਼ਨੀ ਪਾਈ, ਜਿਨ੍ਹਾਂ ਵਿੱਚ ਅੰਤਰਰਾਸ਼ਟਰੀ ਗ੍ਰੀਨ ਯੂਨੀਵਰਸਿਟੀ ਅਵਾਰਡ ਅਤੇ ਏਸ਼ੀਆ ਦੀ ਸ੍ਰੇਸ਼ਠ ਸਿੱਖਿਆ ਸੰਸਥਾ ਦਾ ਸਨਮਾਨ ਸ਼ਾਮਲ ਹੈ। ਉਨ੍ਹਾਂ ਨੇ ਹਬ ਐਂਡ ਸਪੋਕ ਮਾਡਲ ਆਫ਼ ਸਕਿੱਲ ਡਿਵੈਲਪਮੈਂਟ ਅਤੇ ਸਿਹਤ ਸਿੱਖਿਆ, ਖੂਨਦਾਨ ਮੁਹਿੰਮਾਂ ਅਤੇ ਪਰੀਵਰਣ ਸੰਭਾਲ ਵਿੱਚ ਯੂਨੀਵਰਸਿਟੀ ਦੇ ਯੋਗਦਾਨ ਬਾਰੇ ਦੱਸਿਆ।
ਪ੍ਰੋ. (ਡਾ.) ਸੂਦ ਨੇ ਸਾਰੇ ਸਟਾਫ ਅਤੇ ਫੈਕਲਟੀ ਮੈਂਬਰਾਂ ਨੂੰ ਯੂਨੀਵਰਸਿਟੀ ਦੇ ਉਦੇਸ਼ਾ ਨੂੰ ਪ੍ਰਾਪਤ ਕਰਨ ਅਤੇ ਸਿਹਤ ਸਿੱਖਿਆ ਅਤੇ ਸੇਵਾਵਾਂ ਵਿੱਚ ਨਵੇਂ ਮਾਪਦੰਡ ਸਥਾਪਿਤ ਕਰਨ ਲਈ ਮਿਹਨਤ ਕਰਨ ਦਾ ਅਹਵਾਨ ਕੀਤਾ। ਇਕੱਤਰਤਾ ਨੂੰ ਸੰਬੋਧਨ ਕਰਦਿਆਂ ਪ੍ਰੋ. (ਡਾ.) ਸੂਦ ਨੇ ਜ਼ੋਰ ਦੇ ਕੇ ਕਿਹਾ, “ਸਭ ਤੋਂ ਪਹਿਲਾਂ ਸਾਨੂੰ ਆਪਣੇ ਦੇਸ਼ ਦੀ ਤਰੱਕੀ, ਉਸ ਤੋਂ ਬਾਅਦ ਆਪਣੀ ਸੰਸਥਾ ਦੀ ਤਰੱਕੀ ਅਤੇ ਅੰਤ ਵਿੱਚ ਆਪਣੇ ਨਿੱਜੀ ਤਰੱਕੀ ਬਾਰੇ ਸੋਚਣਾ ਚਾਹੀਦਾ ਹੈ। ਸਾਡੇ ਦੇਸ਼ ਦੀ ਤਰੱਕੀ ਹੀ ਸਾਡੀ ਅਸਲ ਤਰੱਕੀ ਹੈ।” ਉਹਨਾਂ ਨੇ ਅੱਗੇ ਕਿਹਾ, “ਟੀਮ ਵਰਕ ਅਤੇ ਸੰਘਰਸ਼ BFUHS ਦੀ ਸਫਲਤਾ ਦੀਆਂ ਕੁੰਜੀਆਂ ਹਨ। ਸਭਨਾਂ ਵਿੱਚ ਆਗੂ ਬਣ ਕੇ ਹੀ ਇਹ ਟੀਚੇ ਪ੍ਰਾਪਤ ਕੀਤੇ ਜਾ ਸਕਦੇ ਹਨ।”
ਇਹ ਵੀ ਪੜ੍ਹੋ-ਕੜਾਕੇ ਦੀ ਠੰਡ ਠਾਰ ਦਿੱਤੇ ਪੰਜਾਬੀ, 12 ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ ਜਾਰੀ
ਇਹ ਵਿਸ਼ੇਸ਼ ਸਮਾਗਮ ਸਲਾਹ-ਮਸ਼ਵਰੇ ਅਤੇ ਨਵੀਂ ਉਤਸ਼ਾਹ ਨਾਲ ਸਾਲ ਦੀ ਸ਼ੁਰੂਆਤ ਦੇ ਪ੍ਰਤੀਕ ਦੇ ਤੌਰ ‘ਤੇ ਸਮਾਪਤ ਹੋਇਆ।
-(ਪੰਜਾਬ ਡਾਇਰੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।