Image default
ਤਾਜਾ ਖਬਰਾਂ

ਭਾਰਤ ਆਇਆ 110 ਮੁਸਲਿਮ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਪਰਤਿਆ

ਅੰਮ੍ਰਿਤਸਰ : 23, ਮਈ-2022 (ਪੰਜਾਬ ਡਾਇਰੀ) ਇਕ ਹਫ਼ਤੇ ਦੇ ਦੌਰੇ ਉਪਰ ਭਾਰਤ ਆਇਆ 110 ਮੁਸਲਿਮ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਪਰਤ ਗਿਆ ਹੈ। ਹਜ਼ਰਤ ਅਮੀਰ ਖੁਸਰੋ ਦੀ ਦਰਗਾਹ ਉਤੇ ਲੱਗੇ ਉਰਸ ਮੇਲੇ ਵਿੱਚ ਸ਼ਮੂਲੀਅਤ ਕਰਨ ਮੁਸਲਿਮ ਸ਼ਰਧਾਲੂ ਦਿੱਲੀ ਪਹੁੰਚੇ ਹੋਏ ਸਨ। ਇਸ ਜੱਥੇ ਨੇ ਖਵਾਜਾ ਨਿਜ਼ਾਮੁਦੀਨ ਦੀ ਦਰਗਾਹ ਤੇ ਜਾਮਾ ਮਸਜਿਦ ਸਮੇਤ ਵੱਖ-ਵੱਖ ਮੁਸਲਿਮ ਧਾਰਮਿਕ ਸਥਾਨਾਂ ਦੇ ਦਰਸ਼ਨ ਕੀਤੇ।ਇਹ ਸ਼ਰਧਾਲੂ ਦਿੱਲੀ ਤੋਂ ਰੇਲਗੱਡੀ ਰਾਹੀਂ ਅੰਮ੍ਰਿਤਸਰ ਪੁੱਜੇ। ਇਸ ਪਿੱਛੋਂ ਅੰਮ੍ਰਿਤਸਰ ਤੋਂ ਬੱਸ ਰਾਹੀਂ ਅਟਾਰੀ ਲਿਜਾਇਆ ਗਿਆ। ਅਟਾਰੀ ਵਾਹਘਾ ਸਰਹੱਦ ਰਾਹੀਂ ਸ਼ਰਧਾਲੂ ਵਤਨ ਪਰਤ ਗਏ ਹਨ। ਇਸ ਸ਼ਰਧਾਲੂਆਂ ਨੇ ਭਾਰਤੀ ਲੋਕਾਂ ਵੱਲੋਂ ਮਿਲੇ ਪਿਆਰ ਤੇ ਜਤਾਈ ਖੁਸ਼ੀ ਦਾ ਪ੍ਰਗਟਾਵਾ ਕੀਤਾ। ਭਾਰਤ ਸਰਕਾਰ ਵੱਲੋਂ ਜਥੇ ਲਈ ਕੀਤੇ ਪ੍ਰਬੰਧਾਂ ਉਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਉਰਸ ਮੇਲਾ ਦੇਖਣ ਪੁੱਜੇ ਮੁਸਲਿਮ ਸ਼ਰਧਾਲੂਆਂ ਨੇ ਭਾਰਤ-ਪਾਕਿ ਦੋਵੇਂ ਸਰਕਾਰਾਂ ਨੂੰ ਵੀਜ਼ਾ ਪ੍ਰਣਾਲੀ ਸਰਲ ਕਰਨ ਦੀ ਅਪੀਲ ਕੀਤੀ।

ਇਹ ਸਾਰੇ ਸ਼ਰਧਾਲ ਕਾਫੀ ਖੁਸ਼ ਨਜ਼ਰ ਆ ਰਹੇ ਸਨ ਤੇ ਭਾਰਤ ਸਰਕਾਰ ਵੱਲੋਂ ਕੀਤੇ ਗਏ ਪ੍ਰਬੰਧ ਨੂੰ ਲੈ ਕੇ ਕਾਫੀ ਸੰਤੁਸ਼ਟ ਸਨ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਉਨ੍ਹਾਂ ਨੂੰ ਹਰ ਭਾਈਚਾਰੇ ਬਹੁਤ ਪਿਆਰ ਦਿੱਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਵੀ ਸਰਕਾਰ ਦੁਆਰਾ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕੀਤੀ ਗਈ।ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਾਕਿਸਤਾਨ ਵਿੱਚ ਵੱਸਦੇ ਸਿੱਖ ਭਾਈਚਾਰੇ ਦੇ ਲੋਕ ਭਾਰਤ ਵਿੱਚ ਗੁਰਧਾਮਾਂ ਦੇ ਦਰਸ਼ਨ ਲਈ ਪੁੱਜੇ ਸਨ। ਇਸ ਵਿਚਕਾਰ ਇਨ੍ਹਾਂ ਸ਼ਰਧਾਲੂਆਂ ਨੇ ਦਿੱਲੀ, ਆਨੰਦਪੁਰ ਸਾਹਿਬ ਅਤੇ ਅੰਮ੍ਰਿਤਸਰ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕੀਤੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਿੱਲੀ ਵੱਲੋਂ ਬੱਸ ਮੁਹੱਈਆ ਕਰਵਾਈ ਗਈ ਸੀ ਤੇ ਦਿੱਲੀ ਕੁਝ ਦਿਨ ਠਹਿਰੇ। ਇਸ ਤੋਂ ਬਾਅਦ ਇਹ ਆਨੰਦਪੁਰ ਸਾਹਿਬ ਆਏ ਤੇ ਬਾਅਦ ਵਿੱਚ ਅੰਮ੍ਰਿਤਸਰ ਵਿਖੇ ਪੁੱਜੇ। 7 ਮਈ ਨੂੰ ਇਸ ਜੱਥੇ ਦੀ ਵਾਪਸੀ ਹੋ ਗਈ ਸੀ।

Related posts

ਪਿੰਡ ਫੇਰੋਕੇ ਵਿਖੇ ਧਾਰਮਕ ਸਮਾਗਮ ਕਰਵਾਇਆ ਗਿਆ

punjabdiary

ਪਿੰਡ ਰੋਡੇ ਵਿੱਚ ਟਾਵਰ ਉੱਪਰ ਬੈਠੇ ਸਿੰਘ ਸਬੰਧੀ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਹਰਪ੍ਰੀਤ ਸਿੰਘ ਨੇ ਕੀਤਾ ਹੁਕਮਨਾਮਾ ਜਾਰੀ

punjabdiary

ਪਤਨੀ ਦੀ ਹਾਰ ਤੋਂ ਬਾਅਦ ਬਿੱਟੂ ‘ਤੇ ਗੁੱਸੇ ‘ਚ ਆਏ ਵੜਿੰਗ, ਕਿਹਾ- ਰਵਨੀਤ ਇਕ ਮੰਦਬੁੱਧੀ ਬੱਚਾ ਹੈ, ਜੋ ਮਨਪ੍ਰੀਤ ਨੂੰ ਹਰਾਉਣ ਗਿੱਦੜਬਾਹਾ ਆਇਆ

Balwinder hali

Leave a Comment