Image default
ਤਾਜਾ ਖਬਰਾਂ

ਯੋਗਾ ਗਰਲ ਦਾ ਨਵਾਂ ਪੈਂਤੜਾ ! ਚੁਣੌਤੀ ਤੋਂ ਬਾਅਦ ਹੁਣ ਭੇਟਾ ਦੀਆਂ ਤਸਵੀਰਾਂ ਵੀ ਕੀਤੀਆਂ ਸ਼ੇਅਰ

ਯੋਗਾ ਗਰਲ ਦਾ ਨਵਾਂ ਪੈਂਤੜਾ ! ਚੁਣੌਤੀ ਤੋਂ ਬਾਅਦ ਹੁਣ ਭੇਟਾ ਦੀਆਂ ਤਸਵੀਰਾਂ ਵੀ ਕੀਤੀਆਂ ਸ਼ੇਅਰ

 

 

 

Advertisement

ਸ੍ਰੀ ਅਮ੍ਰਿਤਸਰ ਸਾਹਿਬ, 29 ਜੂਨ (ਪੀਟੀਸੀ ਨਿਊਜ )- ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਯੋਗਾ ਕਰਨ ਵਾਲੀ ਸੋਸ਼ਲ ਮੀਡੀਆ ਇਨਫਲੂਐਂਸਰ ਅਰਚਨਾ ਮਕਵਾਨਾ ਦੇ ਇੱਕ ਵਾਰ ਫਿਰ ਸੁਰ ਬਦਲਦੇ ਨਜ਼ਰ ਆ ਰਹੇ ਹਨ। ਅਰਚਨਾ ਨੇ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਨਵੀਆਂ ਤਸਵੀਰਾਂ ਕੀਤੀਆਂ ਸ਼ੇਅਰ
ਅਰਚਨਾ ਮਕਵਾਨਾ ਨੇ ਹੁਣ ਸੋਸ਼ਲ ਮੀਡੀਆ ਉੱਤ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਤਸਵੀਰਾਂ ਵਿੱਚ ਉਹ ਸ੍ਰੀ ਦਰਬਾਰ ਸਾਹਿਬ ਦੀਆਂ ਪਰਿਕਰਮਾ ਵਿੱਚ ਖੜ੍ਹੀ ਹੈ ਤੇ ਇੱਕ ਤਸਵੀਰ ਉਸ ਨੇ ਲੰਗਰ ਦੀ ਵੀ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਇੱਕ ਤਸਵੀਰ ਅਰਚਨਾ ਮਕਵਾਨਾ ਨੇ ਉਹ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਦੇ 2100 ਰੁਪਏ ਦਾ ਚੜ੍ਹਾਵਾਂ ਚੜ੍ਹਾਇਆ ਹੈ।

ਅਰਚਨਾ ਨੇ ਕਾਨੂੰਨੀ ਲੜਾਈ ਲੜਨ ਦਾ ਕੀਤਾ ਸੀ ਐਲਾਨ
ਅਰਚਨਾ ਖਿਲਾਫ ਐਸਜੀਪੀਸੀ ਵੱਲੋਂ ਦਰਜ ਕਰਵਾਈ ਗਈ ਐਫਆਰਆਈ ਤੋਂ ਬਾਅਦ ਅਰਚਨਾ ਨੇ ਵੀ ਸ਼੍ਰੋਮਣੀ ਕਮੇਟੀ ਪ੍ਰਬੰਧਕਾਂ ਨਾਲ ਸੰਘਰਸ਼ ਦਾ ਰਾਹ ਅਪਣਾਉਣ ਦਾ ਐਲਾਨ ਕੀਤਾ ਸੀ। ਅਰਚਨਾ ਦਾ ਕਹਿਣਾ ਹੈ ਕਿ ਉਸ ਵਿਰੁੱਧ ਗਲਤ ਕੇਸ ਦਰਜ ਕੀਤਾ ਗਿਆ ਹੈ ਅਤੇ ਉਸ ਦੀ ਕਾਨੂੰਨੀ ਟੀਮ ਇਸ ਵਿਰੁੱਧ ਲੜੇਗੀ। ਪੁਲਿਸ ਵੱਲੋਂ 30 ਜੂਨ ਨੂੰ ਪੇਸ਼ ਹੋਣ ਲਈ ਜਾਰੀ ਕੀਤੇ ਨੋਟਿਸ ਤਹਿਤ ਉਸ ਨੇ ਥਾਣੇ ਵਿਚ ਹਾਜ਼ਰ ਹੋਣ ਤੋਂ ਵੀ ਸਾਫ਼ ਇਨਕਾਰ ਕਰ ਦਿੱਤਾ ਹੈ।

Advertisement

ਅੰਮ੍ਰਿਤਸਰ ਪੁਲਿਸ ਵੱਲੋਂ ਨੋਟਿਸ ਜਾਰੀ
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਕਾਰਵਾਈ ਕਰਦੇ ਹੋਏ ਅੰਮ੍ਰਿਤਸਰ ਪੁਲਿਸ ਨੇ ਅਰਚਨਾ ਮਕਵਾਨਾ ਨੂੰ 30 ਜੂਨ ਤੱਕ ਸੰਬੰਧਤ ਥਾਣੇ ਵਿੱਚ ਹਾਜ਼ਰ ਹੋਣ ਦੇ ਆਦੇਸ਼ ਦਿੱਤੇ ਹਨ। ਪੁਲਿਸ ਨੇ ਦੱਸਿਆ ਕਿ ਜੇਕਰ 30 ਜੂਨ ਤੱਕ ਅਰਚਨਾ ਮਕਵਾਨਾ ਪੇਸ਼ ਨਹੀਂ ਹੁੰਦੀ ਤਾਂ ਅਜਿਹੇ ਵਿੱਚ ਪੁਲਿਸ ਵੱਲੋਂ ਉਸਨੂੰ 2 ਹੋਰ ਨੋਟਿਸ ਭੇਜੇ ਜਾਣਗੇ। ਜੇਕਰ ਫਿਰ ਵੀ ਅਰਚਨਾ ਥਾਣੇ ਵਿੱਚ ਪੇਸ਼ ਨਹੀਂ ਹੋਈ ਤਾਂ ਫਿਰ ਅੰਮ੍ਰਿਤਸਰ ਪੁਲਿਸ ਦੀ ਇੱਕ ਟੀਮ ਗ੍ਰਿਫ਼ਤਾਰੀ ਲਈ ਅਰਚਨਾ ਮਕਵਾਨਾ ਦੇ ਘਰ ਭੇਜੀ ਜਾਵੇਗੀ।ਅਰਚਨਾ ਨੇ ਕਾਨੂੰਨੀ ਲੜਾਈ ਲੜਨ ਦਾ ਕੀਤਾ ਸੀ ਐਲਾਨ

Related posts

ਸ੍ਰੀਲੰਕਾ ਵੱਲੋਂ ਕਰਵਾਏ ਸਕਾਊਟਸ ਮੁਕਾਬਲੇ ਵਿੱਚ ਪੂਰੇ ਦੇਸ਼ ਵਿੱਚੋਂ ਬਾਬਾ ਫ਼ਰੀਦ ਪਬਲਿਕ ਸਕੂਲ ਦੀ ਜਸਦੀਪ ਕੋਰ ਚੁਣੀ ਗਈ ‘ਮਿਸ ਪ੍ਰਿੰਸਿਜ਼’

punjabdiary

Breaking- ਲੋਕ ਸਾਹਿਤ ਅਕਾਦਮੀ (ਰਜਿ) ਮੋਗਾ ਵੱਲੋਂ ਸ਼ਾਇਰ ਜਸਵੰਤ ਗਿੱਲ ਸਮਾਲਸਰ ਦਾ ਸਨਮਾਨ

punjabdiary

Breaking- ਅਹਿਮ ਖਬਰ – ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਭਗਵੰਤ ਮਾਨ ਸ਼ਰਾਬ ਪੀ ਕੇ ਗੁਰੂ ਘਰ ਜਾਣ ਵਾਲਾ, ਪ੍ਰਮਾਤਮਾ ਨਾ ਮੰਨਣ ਵਾਲਾ ਬੰਦਾ ਹੈ

punjabdiary

Leave a Comment