ਰੋਹਿਤ ਸ਼ਰਮਾ ਲੈਣਗੇ ਸੰਨਿਆਸ, ਇਸ ਦਿਨ ਖੇਡਣਗੇ ਕਰੀਅਰ ਦਾ ਆਖਰੀ ਮੈਚ? ਵੱਡੀ ਖਬਰ ਆਈ ਸਾਹਮਣੇ
ਦਿੱਲੀ— ਮੈਲਬੋਰਨ ਟੈਸਟ ‘ਚ ਟੀਮ ਇੰਡੀਆ ਦੀ ਹਾਰ ਤੋਂ ਬਾਅਦ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਰੋਹਿਤ ਸ਼ਰਮਾ ਜਲਦ ਹੀ ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿਣ ਵਾਲੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਰੋਹਿਤ ਸ਼ਰਮਾ ਸਿਡਨੀ ਟੈਸਟ ਤੋਂ ਬਾਅਦ ਸੰਨਿਆਸ ਲੈ ਲੈਣਗੇ। ਸਿਡਨੀ ਟੈਸਟ 3 ਜਨਵਰੀ ਤੋਂ ਸ਼ੁਰੂ ਹੋਵੇਗਾ। ਜੇਕਰ ਇਹ ਮੈਚ ਪੰਜ ਦਿਨ ਚੱਲਦਾ ਰਿਹਾ ਤਾਂ 7 ਜਨਵਰੀ ਰੋਹਿਤ ਸ਼ਰਮਾ ਦੇ ਟੈਸਟ ਕਰੀਅਰ ਦਾ ਆਖਰੀ ਦਿਨ ਹੋ ਸਕਦਾ ਹੈ।
ਇਹ ਵੀ ਪੜ੍ਹੋ- ਮੀਂਹ ਤੋਂ ਬਾਅਦ ਹੁਣ ਸੀਤ ਲਹਿਰ ਦਾ ਹਮਲਾ, ਨਵੇਂ ਸਾਲ ਮੌਕੇ ਪੰਜਾਬ ਸਮੇਤ ਇਨ੍ਹਾਂ ਸੂਬਿਆਂ ‘ਚ ਕਿਹੋ ਜਿਹਾ ਰਹੇਗਾ ਮੌਸਮ!
ਰੋਹਿਤ ਦਾ ਸਿਡਨੀ ‘ਚ ਆਖਰੀ ਟੈਸਟ?
ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਬੀਸੀਸੀਆਈ ਅਤੇ ਚੋਣਕਾਰਾਂ ਨੇ ਰੋਹਿਤ ਸ਼ਰਮਾ ਦੇ ਸੰਨਿਆਸ ਨੂੰ ਲੈ ਕੇ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਪਰ ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਚੋਣਕਾਰਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਰੋਹਿਤ ਸ਼ਰਮਾ ਅਸਲ ਵਿੱਚ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਖੇਡਣਾ ਚਾਹੁੰਦੇ ਹਨ, ਜੇਕਰ ਟੀਮ ਭਾਰਤ ਪਹੁੰਚਦੀ ਹੈ ਤਾਂ ਉਹ ਮੈਚ ਉਸ ਦਾ ਆਖਰੀ ਮੈਚ ਹੋ ਸਕਦਾ ਹੈ। ਹਾਲਾਂਕਿ ਇਹ ਸੰਭਾਵਨਾ ਘੱਟ ਹੈ, ਅਜਿਹੇ ‘ਚ ਸਿਡਨੀ ਰੋਹਿਤ ਦਾ ਆਖਰੀ ਟੈਸਟ ਮੈਚ ਹੋ ਸਕਦਾ ਹੈ।
ਵੱਡੀ ਗੱਲ ਇਹ ਹੈ ਕਿ ਰੋਹਿਤ ਸ਼ਰਮਾ ‘ਤੇ ਇਹ ਰਿਪੋਰਟ ਮੈਲਬੋਰਨ ਟੈਸਟ ‘ਚ ਹਾਰ ਤੋਂ ਤੁਰੰਤ ਬਾਅਦ ਆਈ ਹੈ। ਟੀਮ ਇੰਡੀਆ ਮੈਲਬੌਰਨ ਟੈਸਟ 184 ਦੌੜਾਂ ਨਾਲ ਹਾਰ ਗਈ ਸੀ। ਇੱਕ ਸਮਾਂ ਸੀ ਜਦੋਂ ਟੀਮ ਇੰਡੀਆ ਇਹ ਟੈਸਟ ਡਰਾਅ ਕਰ ਸਕਦੀ ਸੀ। ਚਾਹ ਦੇ ਬ੍ਰੇਕ ਤੱਕ ਭਾਰਤੀ ਟੀਮ ਦੀਆਂ ਸਿਰਫ਼ 3 ਵਿਕਟਾਂ ਹੀ ਡਿੱਗੀਆਂ ਸਨ ਪਰ ਇਸ ਤੋਂ ਬਾਅਦ ਰਿਸ਼ਭ ਪੰਤ ਖ਼ਰਾਬ ਸ਼ਾਟ ਖੇਡ ਕੇ ਆਊਟ ਹੋ ਗਏ ਅਤੇ ਫਿਰ ਭਾਰਤੀ ਪਾਰੀ ਤਾਸ਼ ਦੇ ਪੱਤਿਆਂ ਵਾਂਗ ਢਹਿ ਗਈ। ਉਸ ਤੋਂ ਇਲਾਵਾ ਯਸ਼ਸਵੀ ਜੈਸਵਾਲ ਨੇ 84 ਦੌੜਾਂ ਦੀ ਪਾਰੀ ਖੇਡੀ।
ਰੋਹਿਤ ਸ਼ਰਮਾ ਲੈਣਗੇ ਸੰਨਿਆਸ, ਇਸ ਦਿਨ ਖੇਡਣਗੇ ਕਰੀਅਰ ਦਾ ਆਖਰੀ ਮੈਚ? ਵੱਡੀ ਖਬਰ ਆਈ ਸਾਹਮਣੇ
ਦਿੱਲੀ— ਮੈਲਬੋਰਨ ਟੈਸਟ ‘ਚ ਟੀਮ ਇੰਡੀਆ ਦੀ ਹਾਰ ਤੋਂ ਬਾਅਦ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਰੋਹਿਤ ਸ਼ਰਮਾ ਜਲਦ ਹੀ ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿਣ ਵਾਲੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਰੋਹਿਤ ਸ਼ਰਮਾ ਸਿਡਨੀ ਟੈਸਟ ਤੋਂ ਬਾਅਦ ਸੰਨਿਆਸ ਲੈ ਲੈਣਗੇ। ਸਿਡਨੀ ਟੈਸਟ 3 ਜਨਵਰੀ ਤੋਂ ਸ਼ੁਰੂ ਹੋਵੇਗਾ। ਜੇਕਰ ਇਹ ਮੈਚ ਪੰਜ ਦਿਨ ਚੱਲਦਾ ਰਿਹਾ ਤਾਂ 7 ਜਨਵਰੀ ਰੋਹਿਤ ਸ਼ਰਮਾ ਦੇ ਟੈਸਟ ਕਰੀਅਰ ਦਾ ਆਖਰੀ ਦਿਨ ਹੋ ਸਕਦਾ ਹੈ।
ਇਹ ਵੀ ਪੜ੍ਹੋ- ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨਾਜ਼ੁਕ, ਕਿਸਾਨਾਂ ਨਾਲ ਪ੍ਰਸ਼ਾਸਨ ਦੀ ਮੀਟਿੰਗ ਦਾ ਦੂਜਾ ਦੌਰ ਵੀ ਫੇਲ੍ਹ