Image default
ਅਪਰਾਧ ਤਾਜਾ ਖਬਰਾਂ

ਲੁਧਿਆਣਾ ’ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਹੋਈ ਮੁਠਭੇੜ, ਆਤਮ ਸਮਰਪਣ ਤੋਂ ਕੀਤਾ ਸੀ ਇਨਕਾਰ, 2 ਬਦਮਾਸ਼ ਜ਼ਖਮੀ

ਲੁਧਿਆਣਾ ’ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਹੋਈ ਮੁਠਭੇੜ, ਆਤਮ ਸਮਰਪਣ ਤੋਂ ਕੀਤਾ ਸੀ ਇਨਕਾਰ, 2 ਬਦਮਾਸ਼ ਜ਼ਖਮੀ

 

 

ਲੁਧਿਆਣਾ, 22 ਜੂਨ (ਪੀਟੀਸੀ ਨਿਊਜ)- ਲੁਧਿਆਣਾ ਦੇ ਹੈਬੋਵਾਲ ਇਲਾਕੇ ਦੇ ਰਾਮ ਇਨਕਲੇਵ ਦੇ ਵਿੱਚ ਪੁਲਿਸ ਅਤੇ ਬਦਮਾਸ਼ਾਂ ਦੇ ਵਿਚਾਲੇ ਮੁਠਭੇੜ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਇਹ ਮੁਠਭੇੜ ਰਾਤ 3 ਵਜੇ ਹੋਈ ਜਿਸ ’ਚ 2 ਬਦਮਾਸ਼ਾਂ ਦੇ ਪੈਰਾਂ ’ਤੇ ਗੋਲੀ ਲੱਗੀ। ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ।

Advertisement

ਦੱਸ ਦਈਏ ਕਿ ਪੁਲਿਸ ਨੇ ਬਦਮਾਸ਼ਾਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਸੀ ਪਰ ਬਦਮਾਸ਼ਾਂ ਨੇ ਆਤਮ ਸਮਰਪਣ ਨਹੀਂ ਕੀਤਾ ਜਿਸ ਤੋਂ ਬਾਅਦ ਪੁਲਿਸ ਨੇ ਘੇਰਾ ਪਾਇਆ ਅਤੇ ਬਦਮਾਸ਼ਾਂ ਤੇ ਪੁਲਿਸ ਵਿਚਕਾਰ ਫਾਇਰਿੰਗ ਹੋਈ।

ਇਸ ਦੌਰਾਨ ਪੁਲਿਸ ਨੇ ਬਦਮਾਸ਼ਾਂ ਦੇ ਪੈਰਾਂ ’ਤੇ ਫਾਇਰਿੰਗ ਕੀਤੀ। ਇਸ ਦੌਰਾਨ ਦੋ ਬਦਮਾਸ਼ ਜ਼ਖਮੀ ਹੋ ਗਏ। ਜਿਨ੍ਹਾਂ ਦੀ ਪਛਾਣ ਗੀਜ਼ਾ ਅਤੇ ਸਿਕੰਦਰ ਸਿੰਘ ਹੈਪੀ ਵਜੋਂ ਹੋਈ ਹੈ।

ਮਾਮਲੇ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਦੋਵੇਂ ਬਦਮਾਸ਼ ਕਾਫੀ ਸਮੇਂ ਤੋਂ ਲੋੜੀਂਦਾ ਸੀ। ਉਨ੍ਹਾਂ ਨੂੰ ਇੱਥੇ ਬਦਮਾਸ਼ਾਂ ਦੇ ਛੁਪਣ ਦੀ ਇਤਲਾਹ ਮਿਲੀ ਸੀ ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ। ਦੋਵਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਹੈਬੋਵਾਲ ਵਿੱਚ 18 ਜੂਨ 2024 ਨੂੰ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ‘ਚ ਪੁਲਸ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਰਾਮ ਇਨਕਲੇਵ ਗਈ ਸੀ।

Advertisement

Related posts

Breaking- ਨਹੀਂ ਰਹੇ ਮਸ਼ਹੂਰ ਅਦਾਕਾਰ ਵਿਕਰਮ ਗੋਖਲੇ, ਸ਼ਨਿੱਚਰਵਾਰ ਨੂੰ ਲਿਆ ਆਖਰੀ ਸਾਹ

punjabdiary

Breaking- ਮਸ਼ਹੂਰ ਗਾਇਕ ਬੱਬੂ ਮਾਨ ਨੂੰ ਫੋਨ ਤੇ ਜਾਨੋ ਮਾਰਨ ਦੀ ਧਮਕੀ ਮਿਲੀ, ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ

punjabdiary

ਮਿਸ਼ਨ ਮੈਂਬਰਾਂ ਨੇ ਭਾਈ ਕੁੱਕੂ ਨਾਲ ਦੁੱਖ ਸਾਂਝਾ ਕੀਤਾ

punjabdiary

Leave a Comment