Image default
ਤਾਜਾ ਖਬਰਾਂ

ਵਿਆਹ ਦੇ 12 ਦਿਨ ਬਾਅਦ ਲਾੜੀ ਦੀ ਸਾਹਮਣੇ ਆਈ ਅਜਿਹੀ ਸੱਚਾਈ, ਜਾਣ ਕੇ ਹਿਲ ਗਿਆ ਬੰਦਾ

ਵਿਆਹ ਦੇ 12 ਦਿਨ ਬਾਅਦ ਲਾੜੀ ਦੀ ਸਾਹਮਣੇ ਆਈ ਅਜਿਹੀ ਸੱਚਾਈ, ਜਾਣ ਕੇ ਹਿਲ ਗਿਆ ਬੰਦਾ

 

 

ਦਿੱਲੀ, 11 ਮਈ (ਡੇਲੀ ਪੋਸਟ ਪੰਜਾਬੀ)- ਕਲਪਨਾ ਕਰੋ ਕਿਸੇ ਨੂੰ ਪਹਿਲੀ ਨਜ਼ਰੇ ਇਸ਼ਕ ਹੋ ਗਿਆ ਹੋਵੇ, ਉਸ ਨਾਲ ਵਿਆਹ ਵੀ ਕਰ ਲਿਆ ਸੀ। ਪਰ ਕੁਝ ਦਿਨਾਂ ਬਾਅਦ ਉਸ ਨੂੰ ਪਤਾ ਲੱਗੇ ਕਿ ਉਹ ਕੁੜੀ ਨਹੀਂ ਸਗੋਂ ਮੁੰਡਾ ਹੈ, ਤਾਂ ਉਸ ਬੰਦੇ ਦਾ ਕੀ ਹਾਲ ਹੋਵੇਗਾ? ਅਜਿਹਾ ਹੀ ਕੁਝ ਇੰਡੋਨੇਸ਼ੀਆਈ ਵਿਅਕਤੀ ਨਾਲ ਹੋਇਆ, ਜਿਸ ਨੇ ਹਾਲ ਹੀ ‘ਚ ਆਪਣੀ ਪ੍ਰੇਮਿਕਾ ਨਾਲ ਬਹੁਤ ਧੂਮ-ਧਾਮ ਨਾਲ ਵਿਆਹ ਕੀਤਾ ਸੀ।

Advertisement

ਪਰ ਜਿਵੇਂ ਹੀ ਨਵੀਂ ਵਿਆਹੀ ਪਤਨੀ ਘਰ ਆਈ ਤਾਂ ਹੰਗਾਮਾ ਹੋ ਗਿਆ।
ਇੱਕ ਰਿਪੋਰਟ ਮੁਤਾਬਕ 26 ਸਾਲਾ ਇਕ ਵਿਅਕਤੀ ਨੇ ਪੁਲਿਸ ਨੂੰ ਇਹ ਕਹਿ ਕੇ ਹੈਰਾਨ ਕਰ ਦਿੱਤਾ ਕਿ ਜਿਸ ਵਿਅਕਤੀ ਨੂੰ ਉਹ ਲਾੜੀ ਸਮਝ ਕੇ ਘਰ ਲਿਆਇਆ ਸੀ, ਉਹ ਮੁੰਡਾ ਹੈ, ਭਾਵ ਉਸ ਨਾਲ ਧੋਖਾ ਹੋਇਆ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਜਦੋਂ ਪਹਿਲੀ ਨਜ਼ਰ ਵਿੱਚ ਪਿਆਰ ਹੋਇਆ, ਉਦੋਂ ਨਹੀਂ ਪਤਾ ਲੱਗਾ ਕਿ ਉਹ ਕੌਣ ਹੈ। ਆਓ ਜਾਣਦੇ ਹਾਂ ਇਹ ਗੜਬੜ ਕਿਵੇਂ ਹੋਈ?

ਵਿਅਕਤੀ ਨੇ ਦੱਸਿਆ ਕਿ ਉਹ ਉਸ ਨੂੰ ਇੰਟਰਨੈੱਟ ‘ਤੇ ਮਿਲਿਆ ਸੀ। ਕੁਝ ਦਿਨ ਇਕ-ਦੂਜੇ ਨੂੰ ਆਨਲਾਈਨ ਡੇਟ ਕਰਨ ਤੋਂ ਬਾਅਦ ਦੋਹਾਂ ਨੇ ਨਿੱਜੀ ਤੌਰ ‘ਤੇ ਮਿਲਣ ਦਾ ਫੈਸਲਾ ਕੀਤਾ। ਬੰਦੇ ਦਾ ਕਹਿਣਾ ਹੈ ਕਿ ਜਿਵੇਂ ਹੀ ਉਸਨੇ ਕੁੜੀ ਨੂੰ ਦੇਖਿਆ, ਉਸਨੂੰ ਪਹਿਲੀ ਨਜ਼ਰ ਵਿੱਚ ਪਿਆਰ ਹੋ ਗਿਆ। ਇਸ ਤੋਂ ਬਾਅਦ ਉਸ ਨੇ ਵਿਆਹ ਦਾ ਪ੍ਰਸਤਾਵ ਰੱਖਿਆ। ਹਾਲਾਂਕਿ, ਉਸ ਆਦਮੀ ਨੂੰ ਉਸ ਸਮੇਂ ਆਪਣੀ ਮੰਗੇਤਰ ਬਾਰੇ ਕੁਝ ਅਜੀਬ ਮਹਿਸੂਸ ਹੋਇਆ ਸੀ, ਪਰ ਕਿਉਂਕਿ ਉਹ ਪਿਆਰ ਵਿੱਚ ਡੁੱਬਿਆ ਹੋਇਆ ਸੀ, ਉਸ ਨੂੰ ਕਦੇ ਸ਼ੱਕ ਨਹੀਂ ਹੋਇਆ ਕਿ ਉਹ ਇੱਕ ਮਰਦ ਹੈ।

ਕੁੜੀ ਨੇ ਆਪਣਾ ਨਾਂ ਅਦਿੰਦਾ ਕੰਜਾ ਅੱਜਾਹਰਾ ਦੱਸਿਆ ਸੀ। ਉਹ ਹਮੇਸ਼ਾ ਹਿਜਾਬ ਵਿੱਚ ਰਹਿੰਦੀ ਸੀ। ਆਦਮੀ ਨੂੰ ਉਸਦੀ ਸ਼ੈਲੀ ਬਹੁਤ ਪਸੰਦ ਸੀ, ਕਿਉਂਕਿ ਉਹ ਉਸਨੂੰ ਸ਼ਰਮੀਲੀ ਸਮਝਦਾ ਸੀ, ਪਰ ਮੁਸੀਬਤ ਉਦੋਂ ਸ਼ੁਰੂ ਹੋਈ ਜਦੋਂ ਉਹ ਵਿਆਹ ਤੋਂ ਬਾਅਦ ਵੀ ਆਪਣਾ ਚਿਹਰਾ ਲੁਕਾਉਂਦੀ ਰਹੀ। ਇੰਨਾ ਹੀ ਨਹੀਂ ਉਹ ਕਿਸੇ ਦੇ ਸਾਹਮਣੇ ਆਉਣ ਤੋਂ ਵੀ ਝਿਜਕਦੀ ਸੀ।

ਆਪਣੀ ਨਵ-ਵਿਆਹੀ ਪਤਨੀ ਦਾ ਅਜਿਹਾ ਵਿਵਹਾਰ ਦੇਖ ਕੇ ਵਿਅਕਤੀ ਪਰੇਸ਼ਾਨ ਹੋ ਗਿਆ। ਇਸ ਤੋਂ ਬਾਅਦ ਜਦੋਂ ਉਸ ਨੇ ਜਾਂਚ-ਪੜਤਾਲ ਕੀਤੀ ਤਾਂ ਸੱਚਾਈ ਜਾਣ ਕੇ ਉਹ ਹੈਰਾਨ ਰਹਿ ਗਿਆ। ਕਿਉਂਕਿ, ਜਿਸ ਵਿਅਕਤੀ ਨੂੰ ਉਹ ਹੁਣ ਤੱਕ ਆਪਣੀ ਪਤਨੀ ਸਮਝਦਾ ਸੀ, ਉਹ ਅਸਲ ਵਿੱਚ ਇੱਕ ਮੁੰਡਾ ਸੀ ਜੋ ਉਸ ਨੂੰ ਕੁੜੀ ਹੋਣ ਦਾ ਬਹਾਨਾ ਬਣਾ ਕੇ ਮੂਰਖ ਬਣਾ ਰਿਹਾ ਸੀ। ਉਕਤ ਵਿਅਕਤੀ ਦੀ ਸ਼ਿਕਾਇਤ ‘ਤੇ ਮੁੰਡੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਧੋਖਾਧੜੀ ਦੇ ਮਾਮਲੇ ‘ਚ ਉਸ ਨੂੰ ਚਾਰ ਸਾਲ ਦੀ ਸਜ਼ਾ ਵੀ ਹੋ ਸਕਦੀ ਹੈ।

Advertisement

Related posts

ਸੁਖਬੀਰ ਬਾਦਲ ‘ਤੇ ਹੋਏ ਹਮਲੇ ਦੇ ਮਾਮਲੇ ਬਾਰੇ ਬੋਲੇ CM, ਕਿਹਾ- ਕਿਹਾ- SGPC ਨਹੀਂ ਦੇ ਰਹੀ ਸੀ CCTV

Balwinder hali

ਵਲਟੋਹਾ ਤੇ ਅਕਾਲੀ ਦਲ ਦੇ ਪ੍ਰਧਾਨ ਖਿਲਾਫ ਹੋਵੇ ਕੇਸ ਦਰਜ, ਰੰਧਾਵਾ ਨੇ ਡੀਜੀਪੀ ਪੰਜਾਬ ਨੂੰ ਲਿਖੀ ਚਿੱਠੀ, ਕਿਹਾ- ਰੱਬ ਸਹੀ ਫੈਸਲਾ ਲੈਣ ਦੀ ਹਿੰਮਤ ਦੇਵੇ

Balwinder hali

ਅਰੋੜਬੰਸ ਸਭਾ ਵੱਲੋਂ ਕੁਲਤਾਰ ਸਿੰਘ ਸੰਧਵਾਂ ਦਾ ਵਿਸ਼ੇਸ਼ ਸਨਮਾਨ ਭਲਕੇ

punjabdiary

Leave a Comment