Image default
About us

ਸਕੂਲ ਆਫ ਐਮੀਨੈਸ ਦੀਆਂ ਬੱਸਾਂ ਨੂੰ ਸਪੀਕਰ ਸੰਧਵਾਂ ਨੇ ਝੰਡੀ ਦੇ ਕੇ ਕੀਤਾ ਰਵਾਨਾ

ਸਕੂਲ ਆਫ ਐਮੀਨੈਸ ਦੀਆਂ ਬੱਸਾਂ ਨੂੰ ਸਪੀਕਰ ਸੰਧਵਾਂ ਨੇ ਝੰਡੀ ਦੇ ਕੇ ਕੀਤਾ ਰਵਾਨਾ

 

 

 

Advertisement

 

– ਸਿਹਤ ਅਤੇ ਪੜ੍ਹਾਈ ਦੇ ਪੱਧਰ ਨੂੰ ਉੱਚਾ ਚੁੱਕਣਾ ਪੰਜਾਬ ਸਰਕਾਰ ਦਾ ਮੁੱਖ ਟੀਚਾ
– ਬੱਚਿਆਂ ਨੂੰ ਬੁਲੰਦੀ ਉੱਤੇ ਪਹੁੰਚਣ ਲਈ ਕੀਤਾ ਪ੍ਰੇਰਿਤ
– ਐਮ.ਐਲ.ਏ ਸੇਖੋਂ, ਡੀ.ਸੀ ਅਤੇ ਐਸ.ਐਸ.ਪੀ ਉੱਚੇਚੇ ਤੌਰ ਤੇ ਰਹੇ ਹਾਜ਼ਰ
ਫ਼ਰੀਦਕੋਟ 1 ਨਵੰਬਰ (ਪੰਜਾਬ ਡਾਇਰੀ)- ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਐਮ.ਐਲ.ਏ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਦੀ ਹਾਜ਼ਰੀ ਵਿੱਚ ਸਕੂਲ ਆਫ ਐਮੀਨੈਂਸ ਤਹਿਤ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਬੱਚਿਆਂ ਅਤੇ ਅਧਿਆਪਕਾਂ ਨੂੰ ਸੰਬੋਧਿਤ ਹੁੰਦਿਆਂ ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਚੰਦਰਮਾ ਦਾ ਟੀਚਾ ਲੈ ਕੇ ਜ਼ਿੰਦਗੀ ਵਿੱਚ ਅੱਗੇ ਵਧਣਾ ਚਾਹੀਦਾ ਹੈ ਤਾਂ ਜੋ ਚੰਦਰਮਾ ਤੇ ਨਿਸ਼ਾਨਾ ਨਾ ਵੀ ਲੱਗੇ ਤਾਂ ਕਿਸੇ ਚਮਕਦੇ ਸਿਤਾਰੇ ਤੇ ਤਾਂ ਲੱਗ ਹੀ ਜਾਵੇਗਾ।

ਬੱਚਿਆਂ ਨੂੰ ਆਈ.ਏ.ਐਸ ਅਤੇ ਆਈ.ਪੀ.ਐਸ ਜਿਹੇ ਇਮਤਿਹਾਨਾਂ ਵਿੱਚ ਜੀਅ ਜਾਨ ਨਾਲ ਅਤੇ ਪੂਰੀ ਸ਼ਿੱਦਤ ਨਾਲ ਕਿਸਮਤ ਅਜਮਾਉਣ ਲਈ ਪ੍ਰੇਰਿਤ ਕਰਦਿਆਂ ਉਨ੍ਹਾਂ ਮੌਕੇ ਤੇ ਹਾਜ਼ਰ ਡੀ.ਸੀ. ਸ੍ਰੀ ਵਿਨੀਤ ਕੁਮਾਰ ਅਤੇ ਐਸ.ਐਸ.ਪੀ. ਸ.ਹਰਜੀਤ ਸਿੰਘ ਨੂੰ ਬੱਚਿਆਂ ਦੇ ਸਨਮੁੱਖ ਕਰਦਿਆਂ ਦੋਨਾਂ ਜ਼ਿਲ੍ਹੇ ਦੇ ਅਫਸਰਾਂ ਤੋਂ ਪ੍ਰੇਰਨਾ ਲੈਣ ਲਈ ਕਿਹਾ। ਸਪੀਕਰ ਸੰਧਵਾਂ ਨੇ ਡੀ.ਸੀ ਅਤੇ ਐਸ.ਐਸ.ਪੀ ਦੇ ਮੱਧ ਵਰਗੀ ਪਰਿਵਾਰਾਂ ਦੇ ਪਿਛੋਕੜ ਦਾ ਹਵਾਲਾ ਦਿੰਦਿਆਂ ਕਿਹਾ ਕਿ ਜੇਕਰ ਇਹ ਦੋ ਬੰਦੇ ਆਪਣੀ ਸਿੱਦਕ ਅਤੇ ਲਗਨ ਨਾਲ ਇਸ ਮੁਕਾਮ ਤੇ ਪਹੁੰਚ ਸਕਦੇ ਹਨ ਤਾਂ ਤੁਸੀਂ(ਬੱਚੇ) ਵੀ ਇਹ ਟੀਚਾ ਹਾਸਲ ਕਰਨ ਦੀ ਸਮਰੱਥਾ ਰੱਖਦੇ ਹੋ।

Advertisement

ਸਪੀਕਰ ਸੰਧਵਾਂ ਨੇ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਕੁਝ ਸਮੇਂ ਪਹਿਲਾਂ ਪੰਜਾਬ ਵਿਧਾਨ ਸਭਾ ਦਾ ਦੌਰਾ ਯਾਦ ਕਰਵਾਉਂਦਿਆਂ ਪੁੱਛਿਆ ਕਿ ਸਮਾਗਮ ਵਿੱਚ ਹਾਜ਼ਰ ਕਿੰਨੇ ਬੱਚਿਆਂ ਨੇ ਚੰਡੀਗੜ੍ਹ ਜਾ ਕੇ ਸਭਾ ਦੀ ਕਾਰਗੁਜ਼ਾਰੀ ਸਬੰਧੀ ਜਾਣਕਾਰੀ ਲਈ। ਇਸ ਉਪਰੰਤ ਮੌਕੇ ਤੇ ਹੀ ਉਨ੍ਹਾਂ 1000-1000 ਰੁਪਏ ਦੇ ਦੋ ਸਵਾਲ ਪੁੱਛੇ ਅਤੇ ਕਿਹਾ ਕਿ ਜੋ ਸਹੀ ਜਵਾਬ ਦੇਵੇਗਾ ਉਸ ਨੂੰ ਇਨਾਮ ਮਿਲੇਗਾ। ਸਪੀਕਰ ਸੰਧਵਾਂ ਨੇ ਪੁੱਛਿਆ ਕਿ ਇਹ ਦੱਸਿਆ ਜਾਵੇ ਵਿਧਾਨ ਸਭਾ ਵਿੱਚ ਸਪੀਕਰ ਦਾ ਕੀ ਕੰਮ ਹੁੰਦਾ ਹੈ। ਇਸ ਸਵਾਲ ਦੇ ਜਵਾਬ ਵਜੋਂ 2 ਬੱਚੀਆਂ ਸੁਨੇਹਾ ਅਤੇ ਡੌਲੀ ਨੇ ਵਿਸਥਾਰ ਪੂਰਵਕ ਸਪੀਕਰ ਵਲੋਂ ਕੀਤੇ ਜਾਂਦੇ ਕੰਮਾਂ ਜਿਵੇ ਕਿ ਸੈਸ਼ਨ ਦੌਰਾਨ ਮੋਡਰੇਟਰ ਦੀ ਭੂਮਿਕਾ ਅਤੇ ਵਿਧਾਨ ਸਭਾ ਦੀ ਕਾਰਵਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਸਬੰਧੀ ਦੱਸਿਆ ਤਾਂ ਸਪੀਕਰ ਸੰਧਵਾਂ ਨੇ ਤੁਰੰਤ ਬੱਚੀਆਂ ਨੂੰ ਨਕਦ ਇਨਾਮ ਰਾਸ਼ੀ ਦੇ ਕੇ ਉਨ੍ਹਾਂ ਦੀ ਹੌਂਸਲਾ ਅਫਜਾਈ ਕੀਤੀ।

ਇਸ ਮੌਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਪਾਰਕਿੰਗ ਵਿੱਚ ਇੱਕ ਅਪਾਹਜ ਨੌਜਵਾਨ ਲੜਕੀ ਨੂੰ ਉਸ ਦੇ ਬਜ਼ੁਰਗ ਪਿਤਾ ਵਲੋਂ ਬੜੀ ਮੁਸ਼ਕਿਲ ਨਾਲ ਪਕੜ ਕੇ ਤੁਰੇ ਜਾਂਦਿਆਂ ਨੂੰ ਵੇਖ ਕੇ ਸਪੀਕਰ ਸੰਧਵਾਂ ਨੇ ਮੌਕੇ ਤੇ ਹਾਜ਼ਰ ਡਿਪਟੀ ਕਮਿਸ਼ਨਰ ਨੂੰ ਉਨ੍ਹਾਂ ਦੀ ਤੁਰੰਤ ਹਰ ਸੰਭਵ ਸਹਾਇਤਾ ਦੇਣ ਦੀ ਹਦਾਇਤ ਕੀਤੀ। ਡਿਪਟੀ ਕਮਿਸ਼ਨਰ ਨੇ ਆਪਣੇ ਅਮਲੇ ਵਿੱਚ ਹਾਜ਼ਰ ਅਧਿਕਾਰੀਆਂ ਨੂੰ ਬਿਨਾਂ ਕਿਸੇ ਖੱਜਲ ਖੁਆਰੀ ਦੇ ਬਜ਼ੁਰਗ ਪਿਤਾ ਅਤੇ ਉਸ ਦੀ ਬੱਚੀ ਲਈ ਪੈਨਸ਼ਨ ਰਾਹੀਂ ਢੁੱਕਵੀ ਮਾਲੀ ਸਹਾਇਤਾ ਦੇਣ ਦੇ ਹੁਕਮ ਜਾਰੀ ਕਰ ਦਿੱਤੇ।

ਬੱਸਾਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫਸਰ ਸ. ਮੇਵਾ ਸਿੰਘ ਨੇ ਦੱਸਿਆ ਕਿ ਫਰੀਦਕੋਟ ਸੂਬੇ ਵਿੱਚ ਪਹਿਲਾ ਜ਼ਿਲ੍ਹਾ ਹੈ ਜਿਸ ਨੇ ਸਕੂਲ ਆਫ ਐਮੀਨੈਸ ਦੇ ਬੱਚਿਆਂ ਲਈ ਸਭ ਤੋਂ ਪਹਿਲਾ ਇਹ ਬੱਸ ਸਰਵਿਸ ਦੀ ਸ਼ੁਰੂਆਤ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਹ ਬੱਸਾਂ ਸਕੂਲ ਵਾਹਨ ਪਾਲਿਸੀ ਤਹਿਤ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਸੰਪੂਰਨ ਪਾਲਣਾ ਕਰਦੀਆਂ ਹਨ। ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲ ਡਾ.ਚੰਦਾ ਸਿੰਘ ਮਰਵਾਹ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਵਿਖੇ ਕੁੱਲ 2150 ਵਿਦਿਆਰਥੀਆਂ ਵਿੱਚੋਂ 380 ਦੂਰੋਂ ਚੱਲ ਕੇ ਆਉਂਦੇ ਸਨ ਜਿਨ੍ਹਾਂ ਲਈ 4 ਬੱਸਾਂ ਲਗਾਈਆਂ ਗਈਆ ਹਨ। ਇਸੇ ਤਰ੍ਹਾਂ ਡਾ. ਹਰੀ ਸਿੰਘ ਸੇਵਕ ਸਕੂਲ ਆਫ ਐਮੀਨੈਂਸ ਕੋਟਕਪੂਰਾ ਵਿੱਚ ਪੜਦੇ 40 ਬੱਚਿਆਂ ਲਈ ਇੱਕ ਬੱਸ, ਬਲਬੀਰ ਸਕੂਲ ਫ਼ਰੀਦਕੋਟ ਸਕੂਲ ਆਫ ਐਮੀਨੈਂਸ ਵਿੱਚ ਪੜਦੇ 28 ਬੱਚਿਆਂ ਲਈ ਇੱਕ ਬੱਸ, ਹਜ਼ਾਰੀ ਲਾਲ ਸ਼ਿਵ ਲਾਲ ਨਰਾਇਣ ਦਾਸ ਜੈਤੋ ਸਕੂਲ ਆਫ ਐਮੀਨੈਂਸ ਵਿੱਚ ਪੜ੍ਹਦੇ 53 ਬੱਚਿਆਂ ਲਈ ਇੱਕ ਬੱਸ ਲਗਾਈ ਗਈ ਹੈ।

ਇਸ ਤੋਂ ਇਲਾਵਾ ਸਪੀਕਰ ਸੰਧਵਾਂ ਨੇ ਇਸ ਮੌਕੇ ਗੱਤਕਾ ਨੈਸ਼ਨਲ ਖੇਡ ਵਿੱਚ ਫਸਟ ਆਉਣ ਵਾਲੀਆਂ 2 ਬੱਚੀਆਂ ਮਨਸੂ ਕੌਰ ਅਤੇ ਏਕਮਜੋਤ ਕੌਰ ਨੂੰ 31000-31000 ਰੁਪਏ ਦੇ ਚੈਕ ਦੇ ਕੇ ਸਨਮਾਨਿਤ ਕੀਤਾ। ਵਜੀਫਾ ਟੈਸਟ ਸਕੀਮ (ਐਨ.ਐਮ.ਐਮ.ਐਸ) ਤਹਿਤ ਪੰਜਾਬ ਵਿੱਚ ਪਹਿਲਾ ਸਥਾਨ ਸੁਨੇਹਾ( ਮੈਟ੍ਰਿਕ) ਪ੍ਰਭਜੀਤ ਕੌਰ(ਮਿਡਲ)ਪਹਿਲਾ ਸਥਾਨ, ਅਤੇ ਪ੍ਰਨੀਤ ਕੌਰ (ਮਿਡਲ) ਦੂਜਾ ਸਥਾਨ ਹਾਸਲ ਕਰਨ ਵਾਲੀਆਂ ਬੱਚੀਆਂ ਨੂੰ ਵੀ 31000-31000 ਰੁਪਏ ਦੇ ਕੇ ਸਨਮਾਨਿਤ ਕੀਤਾ।

Advertisement

Related posts

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਪਰਫਿਊਮ ਵਰਤਣ ‘ਤੇ ਲੱਗੀ ਪਾਬੰਦੀ, ਇਸ ਕਾਰਨ ਲਿਆ ਗਿਆ ਫ਼ੈਸਲਾ

punjabdiary

549ਵੇਂ ਹਜ਼ਰਤ ਬਾਬਾ ਫ਼ਰੀਦੀ ਜੀ ਦੇ ਉਰਸ ਮੌਕੇ ਇੰਦਰਜੀਤ ਸਿੰਘ ਖਾਲਸਾ ਨੂੰ ਫਰੀਦਕੋਟ ਵਿਖੇ ਕੀਤਾ ਸਨਮਾਨਿਤ

punjabdiary

ਜੈਰੀਐਟ੍ਰਿਕ ਓਪੀਡੀ ਸੇਵਾਵਾਂ ਰਾਹੀ ਲੋੜਵੰਦ ਬਜ਼ੁਰਗ ਅਤੇ ਅੰਗਹੀਣ ਮਰੀਜ਼ਾਂ ਨੂੰ ਮਿਲ ਰਹੀ ਹੈ ਸਹੂਲਤ

punjabdiary

Leave a Comment