Image default
About us

ਸ਼ਹਿਰ ਦੇ ਵਿਕਾਸ ਕਾਰਜਾਂ ਲਈ ਜਾਰੀ ਹੋਈ ਸਾਢੇ 7 ਕਰੋੜ ਰੁਪਏ ਤੋਂ ਵੀ ਜਿਆਦਾ ਰਾਸ਼ੀ : ਬੀਰਇੰਦਰ ਸਿੰਘ!

ਸ਼ਹਿਰ ਦੇ ਵਿਕਾਸ ਕਾਰਜਾਂ ਲਈ ਜਾਰੀ ਹੋਈ ਸਾਢੇ 7 ਕਰੋੜ ਰੁਪਏ ਤੋਂ ਵੀ ਜਿਆਦਾ ਰਾਸ਼ੀ : ਬੀਰਇੰਦਰ ਸਿੰਘ

 

 

 

Advertisement

– ਸਪੀਕਰ ਸੰਧਵਾਂ ਦੇ ਯਤਨਾ ਸਦਕਾ 4 ਕਰੋੜ ਰੁਪਏ ਹੋਰ ਹੋਣਗੇ ਜਾਰੀ : ਮਨੀ ਧਾਲੀਵਾਲ!
ਫਰੀਦਕੋਟ, 27 ਅਕਤੂਬਰ (ਪੰਜਾਬ ਡਾਇਰੀ) :- ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵਲੋਂ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਦੇ ਯਤਨਾ ਸਦਕਾ ਕੋਟਕਪੂਰਾ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਜਾਰੀ ਹੋਈ 7 ਕਰੋੜ 56 ਲੱਖ 65 ਹਜਾਰ 344 ਰੁਪਏ ਦੀ ਰਕਮ ਸਬੰਧੀ ਜਾਣਕਾਰੀ ਦਿੰਦਿਆਂ ਸਪੀਕਰ ਸੰਧਵਾਂ ਦੇ ਛੋਟੇ ਭਰਾ ਐਡਵੋਕੇਟ ਬੀਰਇੰਦਰ ਸਿੰਘ ਅਤੇ ਪੀਆਰਓ ਮਨਪ੍ਰੀਤ ਸਿੰਘ ਮਨੀ ਧਾਲੀਵਾਲ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਦੀਆਂ ਪਿਛਲੇ ਕਈ ਸਾਲਾਂ ਤੋਂ ਮਿਲ ਰਹੀਆਂ ਸ਼ਿਕਾਇਤਾਂ, ਸਮੱਸਿਆਵਾਂ, ਮੁਸ਼ਕਿਲਾਂ ਦੇ ਹੱਲ ਅਤੇ ਮੰਗਾਂ ਦੀ ਪੂਰਤੀ ਲਈ ਮਾਣਯੋਗ ਸਪੀਕਰ ਸੰਧਵਾਂ ਸਾਹਿਬ ਵੱਲੋਂ ਵਿਸੇਸ਼ ਦਿਲਚਸਪੀ ਲੈਕੇ ਮਾਲ ਗੋਦਾਮ ਰੋਡ ਨੂੰ ਮੁਕੰਮਲ ਇੰਟਰਲਾਕ ਕਰਨ ਲਈ 94 ਲੱਖ 83 ਹਜਾਰ 366 ਰੁਪਏ, ਬਾਲਮੀਕ ਚੌਂਕ ਤੋਂ ਜਲਾਲੇਆਣਾ ਰੋਡ ਪੀਸੀ ਰੋਡ ਬਣਾਉਣ ਲਈ 2 ਕਰੋੜ ਰੁਪਏ, ਸ਼ਹਿਰ ਦੀਆਂ ਸਟਰੀਟ ਲਾਈਟਾਂ ਅਰਥਾਤ 25 ਵਾਟ ਦੇ ਐੱਲ.ਈ.ਡੀ. ਬਲਬ ਲਈ 1 ਕਰੋੜ 34 ਲੱਖ 62 ਹਜਾਰ ਰੁਪਏ,

 

ਇਸੇ ਤਰਾਂ ਸ਼ਹਿਰ ਦੀ ਲਾਈਟ ਫਿਟਿੰਗ, ਖੰਭਿਆਂ ਅਤੇ 70 ਵਾਟ ਐਲ.ਈ.ਡੀ. ਬਲਬ ਲਈ 1 ਕਰੋੜ 55 ਲੱਖ 33 ਹਜਾਰ, ਬਠਿੰਡਾ ਰੋਡ ਨੇੜੇ ਸ਼ਹੀਦ ਭਗਤ ਸਿੰਘ ਕਾਲਜ ਮਾਸਟਰ ਹਰਜਿੰਦਰ ਸਿੰਘ ਵਾਲੀ ਗਲੀ ਬਰਾਂਚ ਸਟਰੀਟ ਨੰਬਰ 1,2,3 ਵਿੱਚ ਇੰਟਰਲਾਕਿੰਗ ਲਈ 29 ਲੱਖ 35 ਹਜਾਰ 418 ਰੁਪਏ, ਗਲੀ ਨੰਬਰ 4 ਦੇਵੀਵਾਲਾ ਰੋਡ ਅਤੇ ਬਲਵੰਤ ਸਿੰਘ ਐੱਸਡੀਓ ਵਾਲੀ ਮੋਗਾ ਰੋਡ ਵਾਰਡ ਨੰਬਰ 8 ਦੀ ਇੰਟਰਲਾਕਿੰਗ ਲਈ 34 ਲੱਖ 69 ਹਜਾਰ 569 ਰੁਪਏ, ਵਾਰਡ ਨੰਬਰ 6 ਮੁਹੱਲਾ ਪ੍ਰੇਮ ਨਗਰ ਗਿਆਨੀ ਲਾਲ ਸਿੰਘ ਵਾਲੀ ਗਲੀ ਨੰਬਰ 4 ਅਤੇ 5 ਦੀ ਇੰਟਰਲਾਕਿੰਗ ਲਈ 12 ਲੱਖ 72 ਹਜਾਰ 299 ਰੁਪਏ, ਵਾਰਡ ਨੰਬਰ 26 ਦੁਆਰੇਆਣਾ ਰੋਡ ਰਾਉ ਬਿਲਡਿੰਗ ਮਟੀਰੀਟਲ ਦੀ ਇੰਟਰਲਾਕਿੰਗ ਲਈ 7 ਲੱਖ 16 ਹਜਾਰ ਰੁਪਏ, ਵਾਰਡ ਨੰਬਰ 21 ਦੀਆਂ ਗਲੀਆਂ ਦੀ ਇੰਟਰਲਾਕਿੰਗ ਲਈ 87 ਲੱਖ 92 ਹਜਾਰ 763 ਰੁਪਏ ਜਾਰੀ ਕੀਤੇ ਗਏ ਹਨ।

ਉਹਨਾਂ ਦੱਸਿਆ ਕਿ ਸਪੀਕਰ ਸੰਧਵਾਂ ਦੇ ਯਤਨਾ ਸਦਕਾ ਅਗਾਮੀ ਦਿਨਾ ’ਚ 4 ਕਰੋੜ ਰੁਪਏ ਵਿਕਾਸ ਕਾਰਜਾਂ ਲਈ ਹੋਰ ਜਾਰੀ ਹੋਣਗੇ, ਜਿੰਨਾ ਦੇ ਟੈਂਡਰ ਜਲਦ ਹੀ ਲਗਾਏ ਜਾਣਗੇ। ਉਹਨਾਂ ਅਫਸੋਸ ਪ੍ਰਗਟਾਇਆ ਕਿ ਲੋਕਾਂ ਦੀਆਂ ਮੁਸ਼ਕਿਲਾਂ ਦੂਰ ਕਰਨ ਦਾ ਵਾਅਦਾ ਕਰਕੇ ਕੌਂਸਲਰ ਬਣਨ ਵਾਲੇ ਕੁਝ ਸੱਜਣ ਵਿਕਾਸ ਕਾਰਜਾਂ ’ਚ ਅੜਿੱਕਾ ਪਾ ਰਹੇ ਹਨ ਪਰ ਲੋਕਾਂ ਦੀ ਭਲਾਈ ਲਈ ਸਰਕਾਰ ਵਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ’ਚ ਅੜਿੱਕਾ ਪਾਉਣਾ ਉਹਨਾ ਨੂੰ ਸ਼ੋਭਾ ਨਹੀਂ ਦਿੰਦਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਗੁਰਮੀਤ ਸਿੰਘ ਆਰੇਵਾਲਾ ਚੇਅਰਮੈਨ ਮਾਰਕਿਟ ਕਮੇਟੀ ਕੋਟਕਪੂਰਾ ਸਮੇਤ ਅਸ਼ੋਕ ਗੋਇਲ ਪ੍ਰਧਾਨ ਆੜਤੀਆ ਐਸੋਸੀਏਸ਼ਨ, ਨਰੇਸ਼ ਸਿੰਗਲਾ, ਕਾਕਾ ਸਿੰਘ ਠਾੜਾ, ਦੀਪਕ ਮੌਂਗਾ, ਪਿ੍ਰੰਸ ਬਹਿਲ, ਗੁਰਤੇਜ ਸਿੰਘ ਬੱਬੀ, ਹਰਦੀਪ ਸਿੰਘ ਬਿੱਟਾ ਆਦਿ ਵੀ ਹਾਜਰ ਸਨ।

Advertisement

Related posts

Breaking- ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅੱਜ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੂੰ ਮਿਲੇ

punjabdiary

ਪੀਜੀਆਈ ਚੰਡੀਗੜ੍ਹ ਵਿਚ ਮੁੜ ਲੱਗੀ ਅੱਗ, ਮਰੀਜ਼ਾਂ ਨੂੰ ਕੱਢਿਆ ਗਿਆ ਬਾਹਰ

punjabdiary

ਪੰਜਾਬ ਵਿਧਾਨ ਸਭਾ ਸਪੀਕਰ ਵੱਲੋਂ ਦੀਵਾਲੀ, ਬੰਦੀ ਛੋੜ ਤੇ ਵਿਸ਼ਵਕਰਮਾ ਦਿਵਸ ’ਤੇ ਲੋਕਾਂ ਨੂੰ ਵਧਾਈ

punjabdiary

Leave a Comment