Image default
About us

ਸਾਬਕਾ CM ਚੰਨੀ ਦੀਆਂ ਵਧਣਗੀਆਂ ਮੁਸ਼ਕਲਾਂ, ਵਿਜੀਲੈਂਸ ਨੇ ਸਰਕਾਰ ਤੋਂ ਮੰਗੀ ਕਾਰਵਾਈ ਲਈ ਮਨਜ਼ੂਰੀ

ਸਾਬਕਾ CM ਚੰਨੀ ਦੀਆਂ ਵਧਣਗੀਆਂ ਮੁਸ਼ਕਲਾਂ, ਵਿਜੀਲੈਂਸ ਨੇ ਸਰਕਾਰ ਤੋਂ ਮੰਗੀ ਕਾਰਵਾਈ ਲਈ ਮਨਜ਼ੂਰੀ

 

 

 

Advertisement

ਚੰਡੀਗੜ੍ਹ, 13 ਅਕਤੂਬਰ (ਡੇਲੀ ਪੋਸਟ ਪੰਜਾਬੀ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਮੁਸ਼ਕਲਾਂ ਵਧਣ ਵਾਲੀਆਂ ਹਨ। ਵਿਜੀਲੈਂਸ ਨੇ ਭ੍ਰਿਸ਼ਟਾਚਾਰ ਨਾਲ ਜੁੜੇ ਮਾਮਲੇ ਵਿਚ ਸਰਕਾਰ ਨੂੰ ਪੱਤਰ ਲਿਖ ਕੇ ਉਨ੍ਹਾਂ ਖਿਲਾਫ ਕਾਰਵਾਈ ਲਈ ਪ੍ਰਵਾਨਗੀ ਮੰਗੀ ਹੈ। ਅਧਿਕਾਰੀਆਂ ਮੁਤਾਬਕ ਸਰਕਾਰ ਤੋਂ ਇਜਾਜ਼ਤ ਮਿਲਣ ਦੇ ਬਾਅਦ ਉਨ੍ਹਾਂ ਖਿਲਾਫ ਵਿਜੀਲੈਂਸ ਕਾਨੂੰਨੀ ਕਾਰਵਾਈ ਸ਼ੁਰੂ ਕਰ ਦੇਵੇਗੀ। ਜੇਕਰ ਚੰਨੀ ‘ਤੇ ਕੇਸ ਦਰਜ ਹੁੰਦਾ ਹੈ ਤਾਂ ਉਹ ਸੂਬੇ ਦੇ ਚੌਥੇ ਮੁੱਖ ਮੰਤਰੀ ਹੋਣਗੇ ਜੋ ਵਿਜੀਲੈਂਸ ਬਿਊਰੋ ਦੇ ਕੇਸ ਦਾ ਸਾਹਮਣਾ ਕਰਨਗੇ।

ਮਾਮਲਾ ਗੋਆ ਵਿਚ ਸੂਬਾ ਸਰਕਾਰ ਦੀ ਜ਼ਮੀਨ ਸਸਤੇ ਰੇਟ ‘ਤੇ ਨਿੱਜੀ ਕੰਪਨੀ ਨੂੰ ਲੀਜ ‘ਤੇ ਦੇਣ ਨਾਲ ਜੁੜੀ ਹੈ। ਇਸ ਮਾਮਲੇ ਵਿਚ ਵਿਜੀਲੈਂਸ ਨੇ ਭ੍ਰਿਸ਼ਟਾਚਾਰ ਰੋਕੂ ਐਕਟ 1996 ਦੀ ਧਾਰਾ 17 ਏ ਤਹਿਤ ਜ਼ਰੂਰੀ ਮਨਜ਼ੂਰੀ ਮੰਗੀ ਹੈ। ਸਾਬਕਾ ਸੀਐੱਮ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੀ ਜਾਂਚ ਚੱਲ ਰਹੀ ਹੈ ਪਰ ਵਿਜੀਲੈਂਸ ਨੇ ਗੋਆ ਦੀ ਜ਼ਮੀਨ ਲੀਜ ‘ਤੇ ਦੇਣ ਦੇ ਮਾਮਲੇ ਵਿਚ ਪੁਖਤਾ ਸਬੂਤ ਇਕੱਠੇ ਕੀਤੇ ਹਨ। ਪਤਾ ਲੱਗਾ ਹੈ ਕਿ ਮੁੱਖ ਮੰਤਰੀ ਨਾਲ ਕੰਮ ਕਰਨ ਵਾਲੇ ਅਧਿਕਾਰੀਆਂ ਖਿਲਾਫ ਵੀ ਜਾਂਚ ਕੀਤੀ ਜਾ ਰਹੀ ਹੈ।

ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿਚ ਚਰਨਜੀਤ ਸਿੰਘ ਚੰਨੀ ਸੈਰ-ਸਪਾਟਾ ਮੰਤਰੀ ਸਨ। ਮੁੱਖ ਮੰਤਰੀ ਬਣਨ ਦੇ ਬਾਅਦ ਚੰਨੀ ਨੇ ਇਹ ਵਿਭਾਗ ਵੀ ਆਪਣੇ ਕੋਲ ਰੱਖ ਲਿਆਸੀ। ਵਿਜੀਲੈਂਸ ਦੇ ਜਾਂਚ ਅਧਿਕਾਰੀ ਇਸ ਮਾਮਲੇ ਵਿਚ ਦੋ ਵਾਰ ਸਾਬਕਾ ਮੁੱਖ ਮੰਤਰੀ ਤੋਂ ਪੁੱਛਗਿਛ ਕਰ ਚੁੱਕੇ ਹਨ। ਵਿਜੀਲੈਂਸ ਨੇ ਅਪ੍ਰੈਲ ਵਿਚ ਪੁੱਛਗਿਛ ਕੀਤੀ ਸੀ। ਜਾਂਚ ਟੀਮ ਨੇ ਉਨ੍ਹਾਂ ਤੋਂ ਲਗਭਗ 100 ਸਵਾਲ ਪੁੱਛੇ ਸਨ। ਚੰਨੀ ਖਿਲਾਫ ਉਨ੍ਹਾਂ ਦੇ ਦਫਤਰ ਵਿਚ ਰੇਤ ਮਾਈਨਿੰਗ ਸਬੰਧੀ ਗੈਰ-ਕਾਨੂੰਨੀ ਕਾਲੋਨੀਆਂ ਕੱਟਣ, ਸਰਕਾਰੀ ਗ੍ਰਾਂਟਾਂ ਦਾ ਗਲਤ ਇਸਤੇਮਾਲ ਕਰਨ, ਵਿਦੇਸ਼ੀ ਦੌਰਿਆਂ ‘ਤੇ ਖਰਚ, ਦੇਸ਼-ਵਿਦੇਸ਼ ਵਿਚ ਕੀਤਾ ਗਿਆ ਨਿਵੇਸ਼ ਤੇ ਈਡੀ ਵੱਲੋਂ ਗ੍ਰਿਫਤਾਰ ਕੀਤੇ ਗਏ ਭਾਣਜੇ ਤੋਂ ਬਰਾਮਦ ਪੈਸੇ ਨਾਲ ਜੁੜੇ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਦੱਸ ਦੇਈਏ ਕਿ ਕਾਂਗਰਸ ਨੇਤਾਵਾਂ ਖਿਲਾਫ ਵਿਜੀਲੈਂਸ ਜਾਂਚ ਲਗਾਤਾਰ ਜਾਰੀ ਹੈ। ਹੁਣ ਤੱਕ ਕਈ ਨੇਤਾਵਾਂ ‘ਤੇ ਕੇਸ ਦਰਜ ਕੀਤੇ ਜਾ ਚੁੱਕੇ ਹਨ।ਮੌਜੂਦਾ ਭਾਜਪਾ ਨੇਤਾ ਤੇ ਕਾਂਗਰਸ ਸਰਕਾਰ ਵਿਚ ਵਿੱਤ ਮੰਤਰੀ ਰਹੇ ਮਨਪ੍ਰੀਤ ਬਾਦਲ ‘ਤੇ ਵੀ ਭ੍ਰਿਸ਼ਟਾਚਾਰ ਦਾ ਕੇਸ ਦਰਜ ਹੋ ਚੁੱਕਾ ਹੈ।ਇਸ ਤੋਂ ਪਹਿਲਾਂ ਸਾਬਕਾ ਡਿਪਟੀ ਸੀਐੱਮ ਓਪੀ ਸੋਨੀ, ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਭਾਰਤ ਭੂਸ਼ਣ ਆਸ਼ੂ, ਸੰਗਤ ਸਿੰਘ ਗਿਲਜੀਆਂ, ਸੁੰਦਰ ਸ਼ਾਮ ਅਰੋੜਾ, ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਤੇ ਸਤਿਕਾਰ ਕੌਰ ਸਣੇ ਕਈ ਨੇਤਾਵਾਂ ‘ਤੇ ਕੇਸ ਦਰਜ ਹੋ ਚੁੱਕੇ ਹਨ।

Advertisement

Related posts

ਲੱਖਾਂ ਰੁ: ਦੀ ਪਰਾਲੀ ਨੂੰ ਲੱਗੀ ਅੱ.ਗ, ਪਾਣੀ ਦੀ ਟੈਂਕੀ ਤੇ ਹੋਰ ਸਾਮਾਨ ਹੋਇਆ ਸ.ੜ ਕੇ ਸੁਆਹ

punjabdiary

ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਫਰੀਦਕੋਟ ਵਿਖੇ 24 ਮਈ ਨੂੰ ਲੱਗੇਗਾ ਵਿਸ਼ੇਸ ਪਲੇਸਮੈਂਟ ਕੈਂਪ

punjabdiary

ਆਂਗਣਵਾੜੀ ਸੈਂਟਰਾਂ, ਕਰੈਚ ਸੈਂਟਰਾਂ ਅਤੇ ਟਰੇਨਿੰਗ ਸੈਂਟਰਾਂ ਨੂੰ ਸੁਰੱਖਿਅਤ ਇਮਾਰਤਾਂ ‘ਚ ਕੀਤਾ ਜਾਵੇ ਤਬਦੀਲ: ਡਾ. ਬਲਜੀਤ ਕੌਰ

punjabdiary

Leave a Comment