ਅਕਾਲੀਆਂ ਨੇ ਇਸ਼ਤਿਹਾਰਾਂ ਦੇ ਕਰੀਬ 94 ਲੱਖ ਰੁਪਏ ਜਮ੍ਹਾ ਕਰਵਾਏ, ਢੀਂਡਸਾ ਨੇ ਅਜੇ 15 ਲੱਖ 78 ਹਜ਼ਾਰ ਰੁਪਏ ਜਮ੍ਹਾ ਕਰਵਾਉਣੇ ਬਾਕੀ; ਕਿੰਨਾ ਵਸੂਲਿਆ ਵਿਆਜ
ਸ੍ਰੀ ਅੰਮ੍ਰਿਤਸਰ ਸਾਹਿਬ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ 2 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸੁੱਚਾ ਸਿੰਘ ਲੰਗਾਹ, ਹੀਰਾ ਸਿੰਘ ਗਾਬੜੀਆ, ਬਲਵਿੰਦਰ ਸਿੰਘ ਭੂੰਦੜ, ਗੁਲਜ਼ਾਰ ਸਿੰਘ ਰਣੀਕੇ ਅਤੇ ਦਿਲਜੀਤ ਸਿੰਘ ਚੀਮਾ ਨੇ ਆਪਣੇ ਤੇ ਲੱਗੀ ਰਕਮ 15 ਵਿੱਚੋਂ 1 ਲੱਖ 78 ਹਜ਼ਾਰ 685 ਰੁਪਏ ਪ੍ਰਤੀ ਵਿਅਕਤੀ ਚੈੱਕ ਰਾਹੀਂ ਸ੍ਰੀ ਹਰਿਮੰਦਰ ਸਾਹਿਬ ਦੇ ਖਾਤੇ ਵਿੱਚ ਜਮ੍ਹਾਂ ਕਰਵਾਏ ਗਏ ਹਨ।
ਇਹ ਵੀ ਪੜ੍ਹੋ-ਵਿਧਾਨ ਸਭਾ ਸਪੀਕਰ ਨੇ ਰਜਬਾਹਾ ਟੁੱਟਣ ਕਾਰਨ ਹੋਏ ਨੁਕਸਾਨ ਦਾ ਲਿਆ ਜਾਇਜ਼ਾ, ਬਿਜਾਈ ਲਈ ਬੀਜ ਮੁਹੱਈਆ ਕਰਵਾਉਣ ਲਈ ਕਿਹਾ
ਸੁਖਬੀਰ ਸਿੰਘ ਬਾਦਲ ਅਤੇ ਹੋਰਨਾਂ ਨੇ ਇਹ ਰਾਸ਼ੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਾਰੀਆਂ ਸੇਵਾਵਾਂ ਦਾ ਭੁਗਤਾਨ ਕਰਨ ਤੋਂ ਬਾਅਦ ਅਰਦਾਸ ਤੋਂ ਪਹਿਲਾਂ ਜਮ੍ਹਾਂ ਕਰਵਾਈ ਹੈ। ਚੀਫ ਅਕਾਉਂਟੈਂਟ ਮਿਲਖਾ ਸਿੰਘ ਨੇ ਦੱਸਿਆ ਕਿ ਸੁਖਦੇਵ ਸਿੰਘ ਢੀਂਡਸਾ ਦੀ 15 ਲੱਖ 78 ਹਜ਼ਾਰ 685 ਰੁਪਏ ਦੀ ਰਾਸ਼ੀ ਅਜੇ ਤੱਕ ਜਮ੍ਹਾਂ ਨਹੀਂ ਕਰਵਾਈ ਗਈ। ਉਪਰੋਕਤ ਛੇ ਆਗੂਆਂ ਨੇ 94 ਲੱਖ 78 ਹਜ਼ਾਰ 110 ਰੁਪਏ ਜਮ੍ਹਾਂ ਕਰਵਾਏ ਹਨ, ਜਦੋਂਕਿ ਢੀਂਡਸਾ ਦੀ ਰਾਸ਼ੀ ਜੋੜਨ ‘ਤੇ ਕੁੱਲ ਰਕਮ 1 ਕਰੋੜ 10 ਲੱਖ 50 ਹਜ਼ਾਰ 795 ਰੁਪਏ ਬਣਦੀ ਹੈ। ਇਸ਼ਤਿਹਾਰ ਦੀ ਰਕਮ ਕਰੀਬ 81 ਲੱਖ 25 ਹਜ਼ਾਰ ਰੁਪਏ ਸੀ, ਜਿਸ ‘ਤੇ 4 ਫੀਸਦੀ ਵਿਆਜ ਦਰ ਜੋੜ ਕੇ ਇਹ ਰਕਮ ਵਸੂਲੀ ਗਈ। ਇਸ ਸਬੰਧੀ ਉਪਰੋਕਤ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਨੂੰ ਲਿਖਤੀ ਪੱਤਰ ਵੀ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ-ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਭੇਜਿਆ ਨੋਟਿਸ
ਅਕਾਲੀਆਂ ਨੇ ਇਸ਼ਤਿਹਾਰਾਂ ਦੇ ਕਰੀਬ 94 ਲੱਖ ਰੁਪਏ ਜਮ੍ਹਾ ਕਰਵਾਏ, ਢੀਂਡਸਾ ਨੇ ਅਜੇ 15 ਲੱਖ 78 ਹਜ਼ਾਰ ਰੁਪਏ ਜਮ੍ਹਾ ਕਰਵਾਉਣੇ ਬਾਕੀ; ਕਿੰਨਾ ਵਸੂਲਿਆ ਵਿਆਜ
ਸ੍ਰੀ ਅੰਮ੍ਰਿਤਸਰ ਸਾਹਿਬ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ 2 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸੁੱਚਾ ਸਿੰਘ ਲੰਗਾਹ, ਹੀਰਾ ਸਿੰਘ ਗਾਬੜੀਆ, ਬਲਵਿੰਦਰ ਸਿੰਘ ਭੂੰਦੜ, ਗੁਲਜ਼ਾਰ ਸਿੰਘ ਰਣੀਕੇ ਅਤੇ ਦਿਲਜੀਤ ਸਿੰਘ ਚੀਮਾ ਨੇ ਆਪਣੇ ਤੇ ਲੱਗੀ ਰਕਮ 15 ਵਿੱਚੋਂ 1 ਲੱਖ 78 ਹਜ਼ਾਰ 685 ਰੁਪਏ ਪ੍ਰਤੀ ਵਿਅਕਤੀ ਚੈੱਕ ਰਾਹੀਂ ਸ੍ਰੀ ਹਰਿਮੰਦਰ ਸਾਹਿਬ ਦੇ ਖਾਤੇ ਵਿੱਚ ਜਮ੍ਹਾਂ ਕਰਵਾਏ ਗਏ ਹਨ।
ਇਹ ਵੀ ਪੜ੍ਹੋ-ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ‘ਤੇ ਮਿਰਚ ਸਪਰੇਅ, ਪਾਣੀ ਦੀਆਂ ਬੁਛਾੜਾਂ ਤੇ ਹੰਝੂ ਗੈਸ ਦੇ ਗੋਲੇ ਦਾਗੇ ਗਏ, ਕਈ ਕਿਸਾਨ ਜ਼ਖਮੀ
ਸੁਖਬੀਰ ਸਿੰਘ ਬਾਦਲ ਅਤੇ ਹੋਰਨਾਂ ਨੇ ਇਹ ਰਾਸ਼ੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਾਰੀਆਂ ਸੇਵਾਵਾਂ ਦਾ ਭੁਗਤਾਨ ਕਰਨ ਤੋਂ ਬਾਅਦ ਅਰਦਾਸ ਤੋਂ ਪਹਿਲਾਂ ਜਮ੍ਹਾਂ ਕਰਵਾਈ ਹੈ। ਚੀਫ ਅਕਾਉਂਟੈਂਟ ਮਿਲਖਾ ਸਿੰਘ ਨੇ ਦੱਸਿਆ ਕਿ ਸੁਖਦੇਵ ਸਿੰਘ ਢੀਂਡਸਾ ਦੀ 15 ਲੱਖ 78 ਹਜ਼ਾਰ 685 ਰੁਪਏ ਦੀ ਰਾਸ਼ੀ ਅਜੇ ਤੱਕ ਜਮ੍ਹਾਂ ਨਹੀਂ ਕਰਵਾਈ ਗਈ। ਉਪਰੋਕਤ ਛੇ ਆਗੂਆਂ ਨੇ 94 ਲੱਖ 78 ਹਜ਼ਾਰ 110 ਰੁਪਏ ਜਮ੍ਹਾਂ ਕਰਵਾਏ ਹਨ, ਜਦੋਂਕਿ ਢੀਂਡਸਾ ਦੀ ਰਾਸ਼ੀ ਜੋੜਨ ‘ਤੇ ਕੁੱਲ ਰਕਮ 1 ਕਰੋੜ 10 ਲੱਖ 50 ਹਜ਼ਾਰ 795 ਰੁਪਏ ਬਣਦੀ ਹੈ। ਇਸ਼ਤਿਹਾਰ ਦੀ ਰਕਮ ਕਰੀਬ 81 ਲੱਖ 25 ਹਜ਼ਾਰ ਰੁਪਏ ਸੀ, ਜਿਸ ‘ਤੇ 4 ਫੀਸਦੀ ਵਿਆਜ ਦਰ ਜੋੜ ਕੇ ਇਹ ਰਕਮ ਵਸੂਲੀ ਗਈ। ਇਸ ਸਬੰਧੀ ਉਪਰੋਕਤ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਨੂੰ ਲਿਖਤੀ ਪੱਤਰ ਵੀ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ-ਭਾਜਪਾ ਆਗੂ ਦਾ ਸ਼ਰਮਨਾਕ ਬਿਆਨ, ਕਿਹਾ- ਕਿਸਾਨ ਅੰਦੋਲਨ ਦੌਰਾਨ 700 ਲੜਕੀਆਂ ਲਾਪਤਾ, ਕਿਸਾਨ ਹਨ ਜਾਂ ਕਸਾਈ?
-(ਪੰਜਾਬੀ ਜਾਗਰਣ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।