Image default
ਅਪਰਾਧ ਤਾਜਾ ਖਬਰਾਂ

ਅਗਵਾ ਕੀਤੀ ਗਈ ਰੇਲਗੱਡੀ ਵਿੱਚੋਂ 104 ਬੰਧਕਾਂ ਨੂੰ ਛੁਡਵਾਇਆ ਗਿਆ, 16 ਬੀਐਲਏ ਲੜਾਕੇ ਮਾਰੇ ਗਏ

ਅਗਵਾ ਕੀਤੀ ਗਈ ਰੇਲਗੱਡੀ ਵਿੱਚੋਂ 104 ਬੰਧਕਾਂ ਨੂੰ ਛੁਡਵਾਇਆ ਗਿਆ, 16 ਬੀਐਲਏ ਲੜਾਕੇ ਮਾਰੇ ਗਏ

ਪਾਕਿਸਤਾਨ- ਬਲੋਚ ਲਿਬਰੇਸ਼ਨ ਆਰਮੀ (ਬੀ.ਐਲ.ਏ.) ਨੇ ਪਾਕਿਸਤਾਨ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਜਹਾਜ਼ ਹਾਈਜੈਕਿੰਗ ਹਮਲਾ ਕੀਤਾ ਹੈ। ਰੇਲਗੱਡੀ ਵਿੱਚ ਸਵਾਰ 140 ਪਾਕਿਸਤਾਨੀ ਸੈਨਿਕਾਂ ਨੂੰ ਬੰਧਕ ਬਣਾ ਲਿਆ ਗਿਆ ਹੈ। ਹੁਣ ਤੱਕ, ਬਲੋਚ ਬਾਗੀਆਂ ਨੇ ਦਾਅਵਾ ਕੀਤਾ ਹੈ ਕਿ 30 ਪਾਕਿਸਤਾਨੀ ਸੈਨਿਕ ਮਾਰੇ ਗਏ ਹਨ। ਇਸ ਦੌਰਾਨ, ਪਾਕਿਸਤਾਨੀ ਫੌਜ ਨੇ ਵੱਡੀ ਕਾਰਵਾਈ ਕਰਦਿਆਂ 104 ਬੰਧਕਾਂ ਨੂੰ ਰਿਹਾਅ ਕਰਵਾ ਲਿਆ ਹੈ ਅਤੇ ਬਚਾਅ ਕਾਰਜ ਜਾਰੀ ਹੈ। ਬੀਐਲਏ ਅਤੇ ਫੌਜ ਵਿਚਕਾਰ ਗੋਲੀਬਾਰੀ ਜਾਰੀ ਹੈ।

ਇਹ ਵੀ ਪੜ੍ਹੋ-ਗਿਆਨੀ ਰਘਬੀਰ ਸਿੰਘ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਤਾਜਪੋਸ਼ੀ ‘ਤੇ ਉਠਾਏ ਸਵਾਲ

Advertisement

ਮੀਡੀਆ ਰਿਪੋਰਟਾਂ ਅਨੁਸਾਰ ਸੁਰੱਖਿਆ ਬਲਾਂ ਨੇ ਬੀਐਲਏ ਦੇ ਦੁਆਰਾ ਬੰਧਕ ਬਣਾਏ ਗਏ 104 ਲੋਕਾਂ ਨੂੰ ਛੁਡਾਇਆ ਹੈ ਅਤੇ ਬਚਾਏ ਗਏ ਲੋਕਾਂ ਦੇ ਵਿੱਚ 58 ਪੁਰਸ਼, 31 ਔਰਤਾਂ ਅਤੇ 15 ਬੱਚੇ ਸ਼ਾਮਲ ਸਨ ਅਤੇ ਇਸ ਦੇ ਨਾਲ ਹੀ, ਬਾਕੀ ਯਾਤਰੀਆਂ ਨੂੰ ਸੁਰੱਖਿਅਤ ਰੱਖਣ ਲਈ ਸੁਰੱਖਿਆ ਕਰਮਚਾਰੀ ਲਗਾਤਾਰ ਬਚਾਅ ਕਾਰਜਾਂ ਵਿੱਚ ਲੱਗੇ ਹੋਏ ਹਨ। ਫੌਜ ਦੇ ਆਪ੍ਰੇਸ਼ਨ ਵਿੱਚ ਹੁਣ ਤੱਕ 23 ਬੀਐਲਏ ਲੜਾਕੇ ਮਾਰੇ ਗਏ ਹਨ, ਜਦੋਂ ਕਿ ਕਈ ਹੋਰ ਜ਼ਖਮੀ ਹੋਣ ਦੀ ਖ਼ਬਰ ਹੈ।

ਮੀਡੀਆ ਰਿਪੋਰਟਾਂ ਦੇ ਅਨੁਸਾਰ ਸੁਰੱਖਿਆ ਬਲਾਂ ਦੀ ਕਾਰਵਾਈ ਦੇ ਕਾਰਨ ਅੱਤਵਾਦੀ ਛੋਟੇ-ਛੋਟੇ ਸਮੂਹਾਂ ਦੇ ਵਿੱਚ ਵੰਡੇ ਗਏ ਹਨ। ਇਸ ਦੇ ਦੌਰਾਨ ਜ਼ਖਮੀ ਯਾਤਰੀਆਂ ਨੂੰ ਨੇੜਲੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਜਦੋਂ ਕਿ ਵਾਧੂ ਸੁਰੱਖਿਆ ਬਲਾਂ ਨੂੰ ਇਲਾਕੇ ਦੇ ਵਿੱਚ ਭੇਜਿਆ ਗਿਆ ਹੈ ਅਤੇ ਫਰੰਟ ਲਾਈਨ ‘ਤੇ ਤਾਇਨਾਤ ਕੀਤਾ ਗਿਆ ਹੈ।

ਟ੍ਰੇਨ ਵਿੱਚ ਕੌਣ ਸਫ਼ਰ ਕਰ ਰਿਹਾ ਸੀ?
ਦਰਅਸਲ, ਕੱਲ੍ਹ ਜਾਫਰ ਐਕਸਪ੍ਰੈਸ ਪਾਕਿਸਤਾਨ ਦੇ ਕਵੇਟਾ ਤੋਂ ਪੇਸ਼ਾਵਰ ਲਈ ਰਵਾਨਾ ਹੋਈ ਅਤੇ ਜਿਵੇਂ ਹੀ ਇਹ ਬੋਲਾਨ ਪਹੁੰਚੀ, ਬੀਐਲਏ ਦੇ ਲੜਾਕਿਆਂ ਨੇ ਟ੍ਰੇਨ ‘ਤੇ ਹਮਲਾ ਕਰ ਦਿੱਤਾ। ਅੱਤਵਾਦੀਆਂ ਨੇ ਬੋਲਾਨ ਨੇੜੇ ਇੱਕ ਰੇਲਗੱਡੀ ਨੂੰ ਹਾਈਜੈਕ ਕਰ ਲਿਆ। ਟ੍ਰੇਨ ਵਿੱਚ 450 ਤੋਂ ਵੱਧ ਯਾਤਰੀ ਸਵਾਰ ਸਨ। ਇਸ ਵਿੱਚ 140 ਪਾਕਿਸਤਾਨੀ ਸੈਨਿਕਾਂ ਨੂੰ ਬੰਧਕ ਬਣਾ ਲਿਆ ਗਿਆ ਸੀ। ਪਾਕਿਸਤਾਨ ਨੇ ਹਵਾਈ ਹਮਲਾ ਕਰਨ ਦੀ ਤਿਆਰੀ ਕੀਤੀ ਸੀ, ਪਰ ਬਲੋਚ ਲੜਾਕਿਆਂ ਨੇ ਧਮਕੀ ਦਿੱਤੀ ਕਿ ਜੇਕਰ ਹਵਾਈ ਹਮਲਾ ਕੀਤਾ ਗਿਆ ਤਾਂ ਸਾਰੇ 140 ਅੱਤਵਾਦੀ ਮਾਰੇ ਜਾਣਗੇ। ਇਹ ਹਮਲਾ ਬਲੋਚ ਵੱਖਵਾਦੀਆਂ ਵੱਲੋਂ ਪਾਕਿਸਤਾਨੀ ਫੌਜ ‘ਤੇ ਕੀਤੇ ਗਏ ਹੁਣ ਤੱਕ ਦੇ ਸਭ ਤੋਂ ਵੱਡੇ ਹਮਲਿਆਂ ਵਿੱਚੋਂ ਇੱਕ ਹੈ।

Advertisement

ਇਹ ਵੀ ਪੜ੍ਹੋ-ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਮਿਲੇਗੀ 54 ਦਿਨਾਂ ਦੀ ਛੁੱਟੀ! ਸੰਸਦੀ ਪੈਨਲ ਦੀ ਸਿਫ਼ਾਰਸ਼

ਰੇਲਵੇ ਟਰੈਕ ਨੂੰ ਉਡਾ ਕੇ ਜਾਫਰ ਐਕਸਪ੍ਰੈਸ ਟ੍ਰੇਨ ਨੂੰ ਰੋਕ ਦਿੱਤਾ ਗਿਆ ਸੀ ਅਤੇ ਇਸ ਤੋਂ ਬਾਅਦ ਰੇਲਗੱਡੀ ਨੂੰ ਸੁਰੰਗ ਦੇ ਵਿੱਚੋ ਲਿਜਾਇਆ ਗਿਆ ਅਤੇ ਇਸ ਰੇਲਗੱਡੀ ਦੇ ਵਿੱਚ ਪੁਲਿਸ, ਪਾਕਿਸਤਾਨੀ ਫੌਜ, ਅੱਤਵਾਦ ਵਿਰੋਧੀ ਫੋਰਸ (ਏਟੀਐਫ) ਅਤੇ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈਐਸਆਈ) ਦੇ ਸਰਗਰਮ ਕਰਮਚਾਰੀ ਸਵਾਰ ਸਨ। ਉਹ ਸਾਰੇ ਛੁੱਟੀਆਂ ਮਨਾਉਣ ਲਈ ਪੰਜਾਬ ਜਾ ਰਹੇ ਸਨ। ਬਲੋਚ ਲੜਾਕਿਆਂ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਅਤੇ ਹਮਲਾ ਕੀਤਾ। ਇਹ ਕਾਰਵਾਈ ਬੀਐਲਏ ਦੀ ਆਤਮਘਾਤੀ ਇਕਾਈ ਮਜੀਦ ਬ੍ਰਿਗੇਡ ਦੁਆਰਾ ਕੀਤੀ ਗਈ ਸੀ। ਬਲੋਚ ਅੱਤਵਾਦੀ ਸਾਲਾਂ ਤੋਂ ਵੱਖਰੇ ਬਲੋਚਿਸਤਾਨ ਰਾਜ ਦੀ ਮੰਗ ਕਰ ਰਹੇ ਹਨ ਅਤੇ ਹਮਲੇ ਦੀ ਯੋਜਨਾ ਪਹਿਲਾਂ ਤੋਂ ਹੀ ਬਣਾਈ ਜਾ ਰਹੀ ਸੀ।

ਇਹ ਵੀ ਪੜ੍ਹੋ- ‘X’ ਸਾਈਬਰ ਹਮਲਾ: X ‘ਤੇ ਸਾਈਬਰ ਹਮਲੇ ਪਿੱਛੇ ਯੂਕਰੇਨ ਦਾ ਹੱਥ ਹੈ? ਸੇਵਾਵਾਂ ਬੰਦ ਹੋਣ ਤੋਂ ਬਾਅਦ ਮਸਕ ਦਾ ਦੋਸ਼

ਬਾਗੀ ਸੰਗਠਨ ਪਾਕਿਸਤਾਨੀ ਦੀ ਫੌਜ ਦੇ ਵਿਰੁੱਧ ਇੱਕਜੁੱਟ ਹੋ ਰਹੇ ਹਨ
ਕੁਝ ਦਿਨ ਪਹਿਲਾਂ, ਬਲੋਚ ਸਮੂਹਾਂ ਨੇ ਪਾਕਿਸਤਾਨ ਅਤੇ ਚੀਨ ਵਿਰੁੱਧ ਨਵੇਂ ਹਮਲਿਆਂ ਦਾ ਐਲਾਨ ਕੀਤਾ ਸੀ। ਬਲੋਚ ਲੜਾਕਿਆਂ ਨੇ ਹਾਲ ਹੀ ਵਿੱਚ ਸਿੰਧੀ ਵੱਖਵਾਦੀ ਸਮੂਹਾਂ ਨਾਲ ਅਭਿਆਸ ਖਤਮ ਕਰ ਦਿੱਤੇ ਹਨ। ਹੁਣ ਬਾਗੀ ਸੰਗਠਨ ਪਾਕਿਸਤਾਨੀ ਫੌਜ ਵਿਰੁੱਧ ਇੱਕਜੁੱਟ ਹੋ ਰਹੇ ਹਨ। ਸਿੰਧੀ ਅਤੇ ਬਲੋਚ ਸੰਗਠਨਾਂ ਦੇ ਇਕੱਠੇ ਹੋਣ ਨਾਲ ਪਾਕਿਸਤਾਨ ਵਿੱਚ CPEC ਪ੍ਰੋਜੈਕਟਾਂ ਲਈ ਇੱਕ ਵੱਡਾ ਖ਼ਤਰਾ ਪੈਦਾ ਹੋ ਗਿਆ ਹੈ।

Advertisement

ਪਿਛਲੇ ਮਹੀਨੇ, BRAS ਯਾਨੀ ਬਲੋਚ ਰਾਜੀ ਅਜੇ ਸੰਗਰ ਦੀ ਇੱਕ ਮੀਟਿੰਗ ਹੋਈ ਸੀ। ਇਸ ਮੀਟਿੰਗ ਵਿੱਚ ਬਲੋਚ ਲਿਬਰੇਸ਼ਨ ਆਰਮੀ, ਬਲੋਚਿਸਤਾਨ ਲਿਬਰੇਸ਼ਨ ਫਰੰਟ, ਬਲੋਚ ਰਿਪਬਲਿਕਨ ਗਾਰਡਜ਼, ਸਿੰਧੀ ਲਿਬਰੇਸ਼ਨ ਆਰਗੇਨਾਈਜ਼ੇਸ਼ਨ, ਸਿੰਧੂਦੇਸ਼ ਰੈਵੋਲਿਊਸ਼ਨਰੀ ਆਰਮੀ ਦੇ ਕਮਾਂਡਰਾਂ ਨੇ ਹਿੱਸਾ ਲਿਆ। ਇਸ ਮੀਟਿੰਗ ਵਿੱਚ ਪਾਕਿਸਤਾਨ ਵਿਰੁੱਧ ਵੱਡੀ ਕਾਰਵਾਈ ਦਾ ਪ੍ਰਸਤਾਵ ਰੱਖਿਆ ਗਿਆ। ਮੀਟਿੰਗ ਤੋਂ ਕੁਝ ਦਿਨ ਬਾਅਦ ਹੀ, ਪਾਕਿਸਤਾਨ ਵਿੱਚ ਰੇਲ ਅਗਵਾ ਦੀ ਘਟਨਾ ਕਾਰਨ ਸ਼ਾਹਬਾਜ਼ ਸਰਕਾਰ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ।


-(ਟੀਵੀ 9 ਪੰਜਾਬੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

Related posts

ਅਹਿਮ ਖ਼ਬਰ – ਮੰਤਰੀ ਹਰਜੋਤ ਬੈਂਸ ਨੇ ਸਟੇਟ ਅਤੇ ਨੈਸ਼ਨਲ ਅਵਾਰਡ ਅਧਿਆਪਕਾਂ ਦੀ ਸੇਵਾ ਵਿੱਚ ਕੀਤਾ ਵਾਧਾ, ਪੜ੍ਹੋ ਖ਼ਬਰ

punjabdiary

ਦੇਸ਼ ਵਿਆਪੀ ਹੜਤਾਲ ਦੇ ਸਮੱਰਥਨ ਵਿੱਚ ਮੁਲਾਜ਼ਮਾਂ, ਪੈਨਸ਼ਨਰਾਂ ਤੇ ਆਸ਼ਾ ਵਰਕਰਾਂ ਨੇ ਕੋਟਕਪੂਰਾ ਵਿਖੇ ਕੀਤੀ ਰੋਸ ਰੈਲੀ

punjabdiary

ਪਰਾਲੀ ਸਾੜਨ ‘ਤੇ ਕੇਂਦਰ ਹੋਇਆ ਸਖ਼ਤ, SC ਦੀ ਟਿੱਪਣੀ ਤੋਂ ਬਾਅਦ ਕੇਂਦਰ ਨੇ ਕੀਤਾ ਜੁਰਮਾਨਾ ਦੁੱਗਣਾ

Balwinder hali

Leave a Comment