Image default
takneek

ਅਣਚਾਹੇ ਕਾਲ ਤੇ ਮੈਸੇਜ ਨੂੰ ਕਰਨਾ ਚਾਹੁੰਦੇ ਹੋ ਬਲਾਕ ਤਾਂ ਇੰਝ ਕਰੋ TRAI DND ਐਪ ਦਾ ਇਸਤੇਮਾਲ

ਅਣਚਾਹੇ ਕਾਲ ਤੇ ਮੈਸੇਜ ਨੂੰ ਕਰਨਾ ਚਾਹੁੰਦੇ ਹੋ ਬਲਾਕ ਤਾਂ ਇੰਝ ਕਰੋ TRAI DND ਐਪ ਦਾ ਇਸਤੇਮਾਲ

 

 

 

Advertisement

ਨਵੀਂ ਦਿੱਲੀ, 25 ਨਵੰਬਰ (ਡੇਲੀ ਪੋਸਟ ਪੰਜਾਬੀ)- ਤੁਹਾਨੂੰ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (TRAI) ਦੀ ਐਪ ਡੂ ਨਾਟ ਡਿਸਟਰਬ (DND) ਬਾਰੇ ਜ਼ਰੂਰ ਪਤਾ ਹੋਣਾ ਚਾਹੀਦਾ ਹੈ। ਇਹ ਐਪ ਵਿਸ਼ੇਸ਼ ਤੌਰ ‘ਤੇ ਅਣਜਾਣ ਅਤੇ ਤੰਗ ਕਰਨ ਵਾਲੀਆਂ ਕਾਲਾਂ ਨੂੰ ਬਲੌਕ ਕਰਨ ਲਈ ਤਿਆਰ ਕੀਤਾ ਗਿਆ ਸੀ। ਸਮੇਂ ਦੇ ਨਾਲ ਇਸ ਐਪ ਵਿੱਚ ਕਈ ਬਦਲਾਅ ਹੋਏ ਹਨ। DND ਐਪ ਦੇ ਬੱਗ ਨੇ ਯੂਜ਼ਰਸ ਨੂੰ ਕਾਫੀ ਪਰੇਸ਼ਾਨ ਕੀਤਾ ਹੈ ਪਰ ਹੁਣ ਅਜਿਹਾ ਨਹੀਂ ਹੋਵੇਗਾ।

ਟ੍ਰਾਈ ਦੇ ਸਕੱਤਰ ਵੀ ਰਘੁਨੰਦਨ ਨੇ ਹੁਣੇ ਜਿਹੇ ਕਿਹਾ ਕਿ DND ਐਪ ਦੀਆਂ ਕਮੀਆਂ ਨੂੰ ਸੁਧਾਰਨ ਲਈ ਐਕਟਿਵ ਤੌਰ ਤੋਂ ਕੰਮ ਕਰ ਰਹੇ ਹਨ। ਰਘੁਨੰਦਨ ਨੇ ਭਰੋਸਾ ਦਿੱਤਾ ਕਿ ਟ੍ਰਾਈ ਦੇ ਇਸ DND ਐਪ ਨੂੰ ਬੇਹਤਰ ਬਣਾਉਣ ਲਈ ਲਗਾਤਾਰ ਕੰਮ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਟ੍ਰਾਈ ਦਾ ਫਿਲਹਾਲ ਇਹੀ ਟੀਚਾ ਹੈ ਕਿ ਡੀਐੱਨਡੀ ਐਪ ਸਹੀ ਤਰੀਕੇ ਨਾਲ ਕੰਮ ਕਰੇ। ਜਲਦ ਹੀ ਯੂਰਸ ਨੂੰ ਇਕ ਬੇਹਤਰੀਨ ਡੀਐੱਨਡੀ ਐਪ ਮਿਲੇਗਾ ਜਿਸ ਨਾਲ ਉਹ ਅਣਚਾਹੇ ਕਾਲ ਤੇ ਮੈਸੇਜ ਨੂੰ ਬਲਾਕ ਕਰ ਸਕਣਗੇ।

ਰਘੁਨੰਦਨ ਨੇ ਦੱਸਿਆ ਕਿ ਡੀਐੱਨਡੀ ਐਪ ਨੂੰ ਬੇਹਤਰ ਬਣਾਉਣ ਲਈ TRAI ਬਾਹਰੀ ਏਜੰਸੀਆਂ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਐਂਡ੍ਰਾਇਡ ਯੂਜਰਸ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰ ਦਿੱਤਾ ਗਿਆ ਹੈ ਪਰ ਆਈਓਐੱਸ ਦੇ ਨਾਲ ਕੁਝ ਦਿੱਕਤਹੈ ਜਿਸ ਨੂੰ ਦੂਰ ਕਰਨ ‘ਤੇ ਕੰਮ ਚੱਲ ਰਿਹਾ ਹੈ। 2024 ਦੇ ਮਾਰਚ ਤੱਕ ਡੀਐੱਨਡੀ ‘ਤੇ ਪੂਰੀ ਤਰ੍ਹਾਂ ਤੋਂ ਅਕਸੈਸਬਲ ਹੋ ਜਾਵੇਗਾ। ਰਿਪੋਰਟ ਮੁਤਾਬਕ ਪੂਰੇ ਦੇਸ਼ ਵਿਚ ਹਰ ਦਿਨ ਲਗਭਗ 50 ਲੱਖ ਸਪੈਮ ਕਾਲ ਆਉਂਦੇ ਹਨ।

ਇੰਝ ਕਰੋ TRAI DND ਐਪ ਦਾ ਇਸਤੇਮਾਲ
ਜੇਕਰ ਤੁਹਾਡੇ ਕੋਲ ਐਂਡ੍ਰਾਇਡ ਫੋਨ ਹੈ ਤਾਂ ਗੂਗਲ ਪਲੇ-ਸਟੋਰ ਤੋਂ TRAI DND 3.0 ਐਪ ਡਾਊਨਲੋਡ ਕਰੋ।
ਐਪ ਨੂੰ ਇੰਸਟਾਲ ਕਰਨ ਦੇ ਬਾਅਦ ਓਟੀਪੀ ਜ਼ਰੀਏ ਲਾਗਿਨ ਕਰੋ।
ਇਕ ਵਾਰ ਲਾਗਿਨ ਹੋਣ ਦੇ ਬਾਅਦ ਡੀਐੱਨਡੀ ਐਪ ਤੁਹਾਡੇ ਨੰਬਰ ‘ਤੇ ਕੰਮ ਕਰਨਾ ਸ਼ੁਰੂ ਕਰ ਦੇਵੇਗਾ।
ਇਸ ਦੇ ਬਾਅਦ ਅਣਚਾਹੇ ਕਾਲ ਤੇ ਮੈਸੇਜ ਬਲਾਕ ਹੋ ਜਾਣਗੇ।
ਇਸ ਐਪ ਦੀ ਮਦਦ ਨਾਲ ਤੁਸੀਂ ਕਿਸੇ ਕਾਲ ਜਾਂ ਕਿਸੇ ਨੰਬਰ ਦੀ ਸ਼ਿਕਾਇਤ ਕਰ ਸਕੋਗੇ।

Advertisement

Related posts

WhatsApp ਦੀ ਵੱਡੀ ਕਾਰਵਾਈ, ਸਪੈਮ ਅਤੇ ਧੋਖਾਧੜੀ ਨਾਲ ਜੁੜੇ 74 ਲੱਖ ਤੋਂ ਵੱਧ ਅਕਾਊਂਟ ਬੰਦ ਕੀਤੇ

punjabdiary

ਐਡ ਬਲਾਕਰ ਨੂੰ ਬਲਾਕ ਕਰਨਾ You Tube ਨੂੰ ਪਿਆ ਭਾਰੀ, ਯੂਜਰਸ ਦੀ ਜਾਸੂਸੀ ਨੂੰ ਲੈ ਕੇ ਕੇਸ ਦਰਜ

punjabdiary

Mozilla firefox ਦੀ ਵਰਤੋਂ ਕਰਨ ਵਾਲੇ ਹੋ ਜਾਣ ਸਾਵਧਾਨ, ਸਰਕਾਰ ਨੇ ਜਾਰੀ ਕੀਤੀ ਚੇਤਾਵਨੀ

punjabdiary

Leave a Comment