Image default
ਮਨੋਰੰਜਨ

ਅਦਾਕਾਰ ਦਿਲਜੀਤ ਦੁਸਾਂਝ ਨੂੰ ਝਟਕਾ, ਚਮਕੀਲੇ ਦੀ ਜ਼ਿੰਦਗੀ ‘ਤੇ ਬਣੀ ਫਿਲਮ ‘ਤੇ ਸਥਾਨਕ ਅਦਾਲਤ ਨੇ ਲਾਈ ਰੋਕ

ਅਦਾਕਾਰ ਦਿਲਜੀਤ ਦੁਸਾਂਝ ਨੂੰ ਝਟਕਾ, ਚਮਕੀਲੇ ਦੀ ਜ਼ਿੰਦਗੀ ‘ਤੇ ਬਣੀ ਫਿਲਮ ‘ਤੇ ਸਥਾਨਕ ਅਦਾਲਤ ਨੇ ਲਾਈ ਰੋਕ

ਲੁਧਿਆਣਾ, 3 ਮਈ (ਪੰਜਾਬੀ ਜਾਗਰਣ) -ਸਥਾਨਕ ਅਦਾਲਤ ਨੇ ਮਰਹੂਮ ਗਾਇਕ ਅਮਰ ਸਿੰਘ ਚਮਕੀਲੇ ਦੀ ਜ਼ਿੰਦਗੀ ‘ਤੇ ਬਣ ਰਹੀ ਫਿਲਮ ਦੀ ਰਿਲੀਜ਼ ਅਤੇ ਪ੍ਰਸਾਰਣ ‘ਤੇ ਰੋਕ ਲਾ ਦਿੱਤੀ ਹੈ। ਅਦਾਲਤ ਵੱਲੋਂ ਰਿਲਾਈਸ ਇੰਟਰਟੇਂਨਮੈਂਟ, ਨਿਰਮਾਤਾ ਇਮਤਿਆਜ ਅਲੀ, ਅਦਾਕਾਰ ਦਿਲਜੀਤ ਦੁਸਾਂਝ, ਅਦਾਕਾਰਾ ਪਰਨਿਤੀ ਚੌਪੜਾ ਅਤੇ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਦੀ ਪਤਨੀ ਗੁਰਮੇਲ ਕੌਰ ਨੂੰ ਅਮਰ ਸਿੰਘ ਚਮਕੀਲਾ ਅਤੇ ਬੀਬੀ ਅਮਰਜੋਤ ਤੇ ਬਣੀ ਫਿਲਮ ਦਾ ਪ੍ਰਸਾਰਣ ਨਾ ਕਰਨ ਲਈ ਕਿਹਾ ਗਿਆ ਹੈ।
ਇਹ ਹੁਕਮ ਸਿਵਲ ਜੱਜ ਸੀਨੀਅਰ ਡਵੀਜ਼ਨ ਹਰਸਿਮਰਨਜੀਤ ਸਿੰਘ ਦੀ ਅਦਾਲਤ ਨੇ ਮ੍ਰਿਤਕ ਨਿਰਮਾਤਾ ਗੁਰਦੇਵ ਸਿੰਘ ਰੰਧਾਵਾ ਦੇ ਪੁੱਤਰਾਂ ਇਸ਼ਜੀਤ ਰੰਧਾਵਾ ਅਤੇ ਸੰਜੋਤ ਰੰਧਾਵਾ ਵੱਲੋਂ ਪਾਈ ਪਟੀਸ਼ਨ ਦੀ ਸੁਣਵਾਈ ਕਰਦਿਆਂ ਸੁਣਾਏ ਗਏ ਹਨ।
ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਅਮਰ ਸਿੰਘ ਚਮਕੀਲਾ ਦੀ ਵਿਧਵਾ ਨੇ 12 ਅਕਤੂਬਰ 2012 ਨੂੰ ਲਿਖਤੀ ਰੂਪ ਵਿੱਚ ਉਨ੍ਹਾਂ ਦੇ ਪਿਤਾ ਨੂੰ ਆਪਣੀ ਪੋਤੀ ਦੀ ਬਾਇਓਪਿਕ ਬਣਾਉਣ ਦੇ ਅਧਿਕਾਰ ਦਿੱਤੇ ਹਨ। ਇਸ ਲਈ ਉਨ੍ਹਾਂ ਨੂੰ 5 ਲੱਖ ਦੀ ਨਕਦੀ ਵੀ ਦਿੱਤੀ ਗਈ ਸੀ ਅਤੇ ਇਸ ਫਿਲਮ ਨੂੰ ਬਣਾਉਣ ਲਈ ਕੋਈ ਸਮਾਂ ਸੀਮਾ ਤਹਿ ਨਹੀਂ ਕੀਤੀ ਗਈ ਸੀ।
ਉਨ੍ਹਾਂ ਦੱਸਿਆ ਕਿ 3 ਨਵੰਬਰ 2022 ਨੂੰ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਸੀ, ਜਦੋਂ ਪਟੀਸ਼ਨਰ ਨੇ ਉਪਰੋਕਤ ਬਾਇਓਪਿਕ ਫਿਲਮ ਬਣਾਉਣ ਲਈ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਅਤੇ ਗੁਰਮੇਲ ਕੌਰ ਨਾਲ ਸੰਪਰਕ ਕੀਤਾ ਤਾਂ ਉਸਨੇ ਬਹਾਨੇ ਨਾਲ ਮਾਮਲੇ ਨੂੰ ਟਾਲਣਾ ਸ਼ੁਰੂ ਕਰ ਦਿੱਤਾ। ਬਾਅਦ ਵਿੱਚ ਉਨ੍ਹਾਂ ਨੂੰ ਪਤਾ ਲੱਗਾ ਕਿ ਉਕਤ ਵਿਅਕਤੀ ਆਪਸ ਵਿੱਚ ਮਿਲੀ ਭੁਗਤ ਨਾਲ ਅਮਰ ਸਿੰਘ ਚਮਕੀਲਾ ਅਤੇ ਬੀਬੀ ਅਮਰਜੋਤ ਕੌਰ ਦੀ ਜੀਵਨੀ ਤੇ ਪਹਿਲਾਂ ਹੀ ਫਿਲਮ ਬਣਾ ਰਹੇ ਹਨ। ਉਨ੍ਹਾਂ ਨੂੰ ਫਿਲਮ ਰੋਕਣ ਲਈ ਬੇਨਤੀ ਕੀਤੀ ਪਰ ਉਹ ਨਹੀਂ ਮੰਨੇ। ਅਦਾਲਤ ਵੱਲੋਂ ਦਲਜੀਤ ਦੁਸਾਂਝ ਅਤੇ ਹੋਰਨਾਂ ਨੂੰ ਪੇਸ਼ ਹੋਣ ਲਈ ਸੰਮਨ ਭੇਜੇ ਹਨ। ਇਸ ਮਾਮਲੇ ਦੀ ਸੁਣਵਾਈ ਜੱਜ ਸੁਮਿਤ ਮੱਕੜ ਦੀ ਅਦਾਲਤ ਵਿੱਚ 3 ਮਈ ਨੂੰ ਹੋਵੇਗੀ।

Related posts

10 ਜੂਨ ਨੂੰ ਫ਼ਰੀਦਕੋਟ ’ਚ ਗਾਇਕ ਕਰਮਜੀਤ ਅਨਮੋਲ-ਨਿਸ਼ਾ ਬਾਨੇ, ਹਰਮਿਲਾਪ ਗਿੱਲ ਰੰਗ ਬੰਨਣਗੇ

punjabdiary

ਕਿਸੇ ਸਮੇਂ Sunny Deol ‘ਤੇ ਲੱਟੂ ਸੀ Amrita Singh, ਸੱਚਾਈ ਦਾ ਪਤਾ ਲੱਗਦੇ….

Balwinder hali

ਗਾਇਕ ਜੋੜੀ ਮੇਜਰ ਮਹਿਰਮ ਅਤੇ ਮਿਸ ਰਮਨਦੀਪ ਭੱਟੀ ਦਾ ਖੂਬਸੂਰਤ ਗੀਤ “ਆਜਾ ਨੱਚਲੈ ਸੋਹਣੀਏ” 15 ਮਈ ਨੂੰ ਹੋਵੇਗਾ ਰਿਲੀਜ

punjabdiary

Leave a Comment