ਅਹਿਮ ਖਬਰ – ਵਾਲੀਆ ਪਰਿਵਾਰ ਨੂੰ ਗਹਿਰਾ ਸਦਮਾ
ਫਰੀਦਕੋਟ, 18 ਫਰਵਰੀ – (ਪੰਜਾਬ ਡਾਇਰੀ) ਸ਼੍ਰੀਮਤੀ ਸੁਰਿੰਦਰ ਪਾਲ ਕੌਰ ਸੇਵਾ ਮੁਕਤ ਪ੍ਰਿੰਸੀਪਲ ਪੀ .ਈ. ਐਸ.ਪਤਨੀ ਮਨਮੋਹਨ ਸਿੰਘ ਪਾਲ ,ਪੁੱਤਰੀ ਸੇਵਾ ਮੁਕਤ ਹੈਡ ਮਾਸਟਰ ਬਲਵੰਤ ਸਿੰਘ ਵਾਲੀਆ ਦੀ ਅਚਾਨਕ ਮੌਤ ਤੇ ਉਨ੍ਹਾਂ ਦੇ ਭਰਾਵਾਂ
ਸਟੇਟ ਅਵਾਰਡੀ ਅਤੇ ਸੇਵਾ ਮੁਕਤ ਲੈਕਚਰਾਰ ਕੁਲਜੀਤ ਸਿੰਘ ਵਾਲੀਆ, ਸਾਬਕਾ ਮੁੱਖ ਮੰਤਰੀ ਸਰਦਾਰ ਸੁਰਜੀਤ ਸਿੰਘ ਬਰਨਾਲਾ ਦੇ ਰਾਜਸੀ ਸਕੱਤਰ, ਕੁਲਦੀਪ ਸਿੰਘ ਵਾਲੀਆ, ਅਤੇ ਗੁਰਸੇਵਕ ਸਿੰਘ ਵਾਲੀਆ ਸੇਵਾ ਮੁਕਤ ਬੈਂਕ ਮੈਨੇਜਰ,ਨੂੰ ਗਹਿਰਾ ਸਦਮਾ ਲੱਗਾ। ਸ਼ਹਿਰ ਦੇ ਪਤਵੰਤੇ ਸੱਜਣ, ਰਾਜਸੀ ਲੀਡਰ, ਧਾਰਮਿਕ, ਅਤੇ ਵੱਖੋ ਵੱਖ ਸੇਵਾ ਸੋਸਾਇਟੀਆ ਦੇ ਨੁਮਾੰਦਿਆਂ ਨੇ ਵਾਲੀਆ ਪਰਿਵਾਰ ਨਾਲ ਦੁੱਖ ਸਾਝਾਂ ਕੀਤਾ।