Image default
ਅਪਰਾਧ ਤਾਜਾ ਖਬਰਾਂ

ਅਹਿਮ ਖ਼ਬਰ – ਅਮਰੀਕਾ ਵਿੱਚ ਫਿਰ ਹੋਈ ਤਾਬੜ-ਤੋੜ ਗੋਲੀਬਾਰੀ ਹੋਈ, 7 ਦੇ ਕਰੀਬ ਮੌਤਾਂ

ਅਹਿਮ ਖ਼ਬਰ – ਅਮਰੀਕਾ ਵਿੱਚ ਫਿਰ ਹੋਈ ਤਾਬੜ-ਤੋੜ ਗੋਲੀਬਾਰੀ ਹੋਈ, 7 ਦੇ ਕਰੀਬ ਮੌਤਾਂ

ਅਮਰੀਕਾ, 28 ਮਾਰਚ – ਅਮਰੀਕਾ ਦੇ ਨੈਸ਼ਵਿਲੇ ਐਲੀਮੈਂਟਰੀ ਸਕੂਲ ਵਿਚ ਗੋਲੀਬਾਰੀ ਵਿਚ ਤਿੰਨ ਬੱਚਿਆਂ ਸਣੇ ਛੇ ਜਣਿਆਂ ਦੀ ਮੌਤ ਹੋ ਗਈ। ‘ਦਿ ਵਾਸ਼ਿੰਗਟਨ ਪੋਸਟ’ ਦੀ ਰਿਪੋਰਟ ਮੁਤਾਬਕ ਪੁਲਿਸ ਦੀ ਜਵਾਬੀ ਕਾਰਵਾਈ ਵਿਚ ਗੋਲੀਆਂ ਚਲਾਉਣ ਵਾਲਾ ਹਮਲਾਵਰ ਵੀ ਮਾਰਿਆ ਗਿਆ। ਹਮਲਾਵਰ ਸਕੂਲ ਦਾ ਸਾਬਕਾ ਵਿਦਿਆਰਥੀ ਦੱਸਿਆ ਜਾ ਰਿਹਾ ਹੈ, ਜਿਸ ਕੋਲ ਦੋ ਅਸਾਲਟ ਰਾਈਫਲਾਂ ਤੇ ਇਕ ਪਿਸਟਲ ਸੀ ਅਤੇ ਸਕੂਲ ਵਿਚ ਸਾਈਡ ਵਾਲੇ ਦਰਵਾਜ਼ੇ ਰਾਹੀਂ ਦਾਖਲ ਹੋਇਆ ਸੀ।
ਜਦੋਂ ਅਧਿਕਾਰੀ ਉੱਥੇ ਪਹੁੰਚੇ ਤਾਂ ਉਨ੍ਹਾਂ ਨੇ ਇਕ ਹਮਲਾਵਰ ਨੂੰ ਦੇਖਿਆ ਜੋ ਗੋਲੀਬਾਰੀ ਕਰ ਰਿਹਾ ਸੀ। ਅਧਿਕਾਰੀਆਂ ਨੇ ਉਸ ਨੂੰ ਘੇਰ ਲਿਆ। ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਉਸ ਨੂੰ ਗੋਲੀ ਮਾਰ ਦਿੱਤੀ। “ਨੈਸ਼ਵਿਲੇ ਪੁਲਿਸ ਨੇ ਉਸ ਨੂੰ ਸਕੂਲ ਦੀ ਦੂਜੀ ਮੰਜ਼ਿਲ ਉਤੇ ਮਾਰ ਮੁਕਾਇਆ। ਉਧਰ, ਏਐੱਨਆਈ ਦੀ ਰਿਪੋਰਟ ਮੁਤਾਬਕ ਸੱਤ ਨੌਜਵਾਨ ਵਿਦਿਆਰਥੀਆਂ ਨੂੰ ਵੈਂਡਰਬਿਲਟ ਦੇ ਮੋਨਰੋ ਕੇਰੈੱਲ ਜੂਨੀਅਰ ਚਿਲਡਰਨ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਇਨ੍ਹਾਂ ਸਾਰਿਆਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

Related posts

Breaking- ਪੀ.ਐਮ ਕਿਸਾਨ ਸਨਮਾਨ ਨਿਧੀ ਯੋਜਨਾ ਅਧੀਨ ਲਾਭਪਾਤਰੀਆਂ ਨੂੰ ਕੇ.ਵਾਈ.ਸੀ ਕਰਵਾਉਣ ਦੀ ਅਪੀਲ

punjabdiary

ਦਿੱਲੀ ’ਚ ਪਾਣੀ ਦੀ ਕਮੀ ਨੂੰ ਲੈ ਕੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ

punjabdiary

ਪੰਜਾਬ ਦੇ ਵਿਚ ਗਰਮੀ ਨੇ ਕਰਵਾਈ ਤੌਬਾ-ਤੌਬਾ, ਕਈ ਥਾਈਂ 47 ਡਿਗਰੀ ਤੋਂ ਪਾਰ ਹੋਇਆ ਤਾਪਮਾਨ, ਮੁਕਤਸਰ ਰਿਹਾ ਸਭ ਤੋਂ ਗਰਮ

punjabdiary

Leave a Comment