Image default
ਤਾਜਾ ਖਬਰਾਂ

ਅਹਿਮ ਖ਼ਬਰ – ਕਾਨਿਆਵਾਲੀ, ਡੋਡ ਅਤੇ ਪਿੰਡ ਦੀਪ ਸਿੰਘ ਵਾਲਾ ਦੇ ਵਿਕਾਸ ਕਾਰਜਾਂ ਲਈ 23.54 ਲੱਖ ਰੁਪਏ ਦੀ ਰਾਸ਼ੀ ਹੋਈ ਜਾਰੀ – ਵਿਧਾਇਕ ਸੇਖੋਂ

ਅਹਿਮ ਖ਼ਬਰ – ਕਾਨਿਆਵਾਲੀ, ਡੋਡ ਅਤੇ ਪਿੰਡ ਦੀਪ ਸਿੰਘ ਵਾਲਾ ਦੇ ਵਿਕਾਸ ਕਾਰਜਾਂ ਲਈ 23.54 ਲੱਖ ਰੁਪਏ ਦੀ ਰਾਸ਼ੀ ਹੋਈ ਜਾਰੀ – ਵਿਧਾਇਕ ਸੇਖੋਂ

ਫਰੀਦਕੋਟ, 21 ਮਾਰਚ – (ਪੰਜਾਬ ਡਾਇਰੀ) ਪਿੰਡ ਕਾਨਿਆਂਵਾਲੀ, ਡੋਡ ਅਤੇ ਦੀਪ ਸਿੰਘ ਵਾਲਾ ਵਿੱਚ ਗਲੀਆਂ, ਡਰੇਨਾਂ ਅਤੇ ਪਾਣੀ ਦੇ ਨਿਪਟਾਰੇ ਲਈ ਪਾਈਪਾਂ ਪਾਉਣ ਸਬੰਧੀ ਸਰਕਾਰ ਵੱਲੋਂ 23.54 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ ਦੱਸਿਆ ਕਿ ਹਲਕੇ ਦੇ ਵਿਕਾਸ ਦੇ ਲਈ ਉਨ੍ਹਾਂ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸੇ ਲੜੀ ਦੇ ਤਹਿਤ ਪਿੰਡ ਕਾਨਿਆਵਾਲੀ ਵਿੱਚ ਗਲੀਆ ਅਤੇ ਡਰੇਨਾਂ ਦੇ ਨਿਰਮਾਣ ਲਈ 6.54 ਲੱਖ ਰੁਪਏ, ਪਿੰਡ ਡੋਡ ਵਿਖੇ ਪਾਣੀ ਦੇ ਨਿਪਟਾਰੇ ਲਈ ਪਾਈਪਾਂ ਪਾਉਣ ਲਈ 12 ਲੱਖ ਰੁਪਏ ਅਤੇ ਪਿੰਡ ਦੀਪ ਸਿੰਘ ਵਾਲਾ ਵਿਖੇ ਪੰਚਾਇਤ ਘਰ ਵਿੱਚ ਬਿਜਲੀ ਅਤੇ ਬਾਕੀ ਰਹਿੰਦੇ ਕੰਮਾਂ ਲਈ 5 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਲਈ ਪੰਚਾਇਤੀ ਰਾਜ ਵੱਲੋਂ ਟੈਂਡਰ ਲਗਾਏ ਜਾ ਚੁੱਕੇ ਹਨ ਅਤੇ ਜਲਦੀ ਹੀ ਕੰਮ ਸ਼ੁਰੂ ਹੋ ਜਾਵੇਗਾ।

Related posts

Breaking- ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਆਰਜ਼ੀ ਰੈਣ ਬਸੇਰਾ ਚਲਾਇਆ ਜਾ ਰਿਹਾ – ਡਾ. ਰੂਹੀ ਦੁੱਗ

punjabdiary

ਜਿਲੇ ਵਿੱਚ ਹੁਣ ਤੱਕ 82 ਅੱਗ ਲੱਗਣ ਦੇ ਮਾਮਲਿਆਂ ਤੇ ਐਫ.ਆਈ.ਆਰ ਹੋਈ ਦਰਜ

Balwinder hali

ਅਮਰਿੰਦਰ ਨੇ ਬੱਗਾ ਦੀ ਗ੍ਰਿਫਤਾਰੀ ਦੀ ਕੀਤੀ ਨਿੰਦਾ, ਪੰਜਾਬ ਪੁਲਿਸ ਨੂੰ ਕਿਸੇ ‘ਬਾਹਰੀ’ ਵੱਲੋਂ ‘ਦੁਰਵਰਤੋਂ’ ਨਾ ਹੋਣ ਦੇਣ ਲਈ ਕਿਹਾ

punjabdiary

Leave a Comment