Image default
ਤਾਜਾ ਖਬਰਾਂ

ਅਹਿਮ ਖ਼ਬਰ – ਕੁੱਤੇ ਦੇ ਮਾਲਕ ਨੇ ਸਕੂਲ ਦੀ ਬੱਸ ਉੱਪਰ ਆਪਣੀ ਭੜਾਸ ਕੱਢੀ, ਬੱਚਿਆ ਵਿਚ ਸਹਿਮ ਦਾ ਮਾਹੌਲ

ਅਹਿਮ ਖ਼ਬਰ – ਕੁੱਤੇ ਦੇ ਮਾਲਕ ਨੇ ਸਕੂਲ ਦੀ ਬੱਸ ਉੱਪਰ ਆਪਣੀ ਭੜਾਸ ਕੱਢੀ, ਬੱਚਿਆ ਵਿਚ ਸਹਿਮ ਦਾ ਮਾਹੌਲ

7 ਫਰਵਰੀ – ਗੁਰਦਾਸਪੁਰ ਦੇ ਇੱਕ ਪਿੰਡ ਹਰਚੋਵਾਲ ਵਿੱਚ ਇਕ ਸਕੂਲ ਬੱਸ ਥੱਲੇ ਕੁੱਤੇ ਦੇ ਆਉਣ ਨਾਲ ਉਸ ਕੁੱਤੇ ਦੀ ਮੌਤ ਹੋ ਗਈ ਅਤੇ ਉਸਦੇ ਮਾਲਕ ਨੇ ਕੁੱਤੇ ਦੀ ਮੌਤ ਤੇ ਗੁੱਸੇ ਵਿਚ ਆ ਕੇ ਆਪਣੇ ਸਾਥੀਆਂ ਸਮੇਤ ਛੋਟੇ-ਛੋਟੇ ਬੱਚਿਆ ਨਾਲ ਭਰੀ ਸਕੂਲ ਦੀ ਬੱਸ ਨੂੰ ਘੇਰਾ ਪਾ ਲਿਆ ਤੇ ਰੋਕ ਕੇ ਬੱਸ ਉੱਪਰ ਦਾਤਰ ਨਾਲ ਹਮਲਾ ਕਰ ਦਿੱਤਾ।
ਬੱਸ ਅੰਦਰ ਬੱਚੇ ਡਰੇ ਹੋਏ ਅਤੇ ਸਹਿਮੇ ਬੈਠੇ ਸਨ, ਬੱਚੇ ਅੰਦਰ ਰੋਂਦੇ ਰਹੇ ਪਰ ਕੁੱਤੇ ਦੇ ਮਾਲਕ ਨੂੰ ਬਿਲਕੁਲ ਵੀ ਬੱਚਿਆ ਤੇ ਰਹਿਮ ਨਾ ਆਇਆ। ਇਹਨਾਂ ਬੱਚਿਆਂ ਉਤੇ ਅਤੇ ਉਹ ਆਪਣੀ ਦਹਿਸ਼ਤ ਲਗਤਾਰ ਵਿਖਾਉਂਦਾ ਨਜਰ ਆਇਆ ਅਤੇ ਕਹਿੰਦਾ ਰਿਹਾ ਕਿ ਮੇਰਾ ਪੰਜਾਹ ਹਜ਼ਾਰ ਦਾ ਕੁੱਤਾ ਮਰ ਗਿਆ‌। ਬੱਸ ਦੇ ਡਰਾਈਵਰ ਨੇ ਇਸ ਦੀ ਵੀਡੀਓ ਬਣਾ ਲਈ ਅਤੇ ਇਹ ਵੀਡਿਓ ਸੋਸ਼ਲ ਮੀਡੀਆ ਉੱਤੇ ਪਾ ਦਿੱਤੀ ਜੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

Related posts

Breaking- ਸਾਬਕਾ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਟਵਿੱਟ ਕਰਕੇ ਦੱਸਿਆ ਕਿ ਮੇਰੇ ਤੇ ਕੋਈ ਕੇਸ ਨਹੀਂ ਦਰਜ ਹੋਇਆ

punjabdiary

ਹੁਣ ਪੰਜਾਬ ਦੀਆਂ ਸਰਕਾਰੀ ਬੱਸਾਂ ਜਾਣਗੀਆਂ ਦਿੱਲੀ ਹਵਾਈ ਅੱਡੇ, ਟਾਈਮ ਟੇਬਲ ਜਾਰੀ

punjabdiary

ਟਰੰਪ ਨੇ ਆਉਂਦੇ ਹੀ ਬਦਲ ਦਿੱਤੇ ਬਿਡੇਨ ਦੇ ਫੈਸਲੇ, ਜਾਣੋ ਦੁਨੀਆ ‘ਤੇ ਕੀ ਪਵੇਗਾ ਪ੍ਰਭਾਵ

Balwinder hali

Leave a Comment