Image default
ਤਾਜਾ ਖਬਰਾਂ

ਅਹਿਮ ਖ਼ਬਰ – ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਲਈ ਬੀ.ਕੇ.ਯੂ ਪੰਜਾਬ ਦਾ ਮੋਗੇ ਜਿਲ੍ਹੇ ਦਾ 25 ਵਾਂ ਜਥਾ ਰਵਾਨਾ-ਸੁੱਖ ਗਿੱਲ

ਅਹਿਮ ਖ਼ਬਰ – ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਲਈ ਬੀ.ਕੇ.ਯੂ ਪੰਜਾਬ ਦਾ ਮੋਗੇ ਜਿਲ੍ਹੇ ਦਾ 25 ਵਾਂ ਜਥਾ ਰਵਾਨਾ-ਸੁੱਖ ਗਿੱਲ

ਧਰਮਕੋਟ, 14 ਮਾਰਚ – (ਪੰਜਾਬ ਡਾਇਰੀ) ਅੱਜ ਧਰਮਕੋਟ ਤੋਂ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਲਈ 25 ਵਾਂ ਜਥਾ ਰਵਾਨਾਂ ਕਰਦੇ ਹੋਏ ਸੁੱਖ ਗਿੱਲ ਤੋਤਾ ਸਿੰਘ ਵਾਲਾ ਯੂਥ ਪ੍ਰਧਾਨ ਜਿਲ੍ਹਾ ਮੋਗਾ ਅਤੇ ਕੌਮੀ ਜਨਰਲ ਸਕੱਤਰ ਪੰਜਾਬ ਨੇ ਬੋਲਦਿਆਂ ਕਿਹਾ ਕੇ ਸਾਡੀ ਜਥੇਬੰਦੀ ਬੀ.ਕੇ.ਯੂ ਪੰਜਾਬ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਤੇ ਪਹਿਲੇ ਦਿਨ ਤੋਂ ਕੌਮੀ ਇਨਸਾਫ ਮੋਰਚੇ ਵਿੱਚ ਹਾਜਰੀ ਲਵਾ ਰਹੀ ਹੈ,ਉਹਨਾਂ ਕਿਹਾ ਕੇ ਅੱਜ ਪਿੰਡ ਮਸੀਤਾਂ ਤੋਂ ਬੀ.ਕੇ.ਯੂ ਪੰਜਾਬ ਦੇ ਬਲਾਕ ਪ੍ਰਧਾਨ ਕਾਰਜ ਸਿੰਘ ਸਾਥੀਆਂ ਸਮੇਤ ਮੋਰਚੇ ਵਿੱਚ ਜਾਣ ਲਈ ਧਰਮਕੋਟ ਤੋਂ ਰਵਾਨਾਂ ਹੋਏ,ਸੁੱਖ ਗਿੱਲ ਨੇ ਪੰਜਾਬ ਵਾਸੀਆਂ ਨੂੰ ਬੇਨਤੀ ਕੀਤੀ ਕੇ ਕੌਮੀ ਇਨਸਾਫ ਮੋਰਚੇ ਵਿੱਚ ਵੱਧ ਤੋਂ ਵੱਧ ਹਾਜਰੀ ਭਰੋ ਤਾਂ ਜੋ ਏਕੇ ਦਾ ਸਬੂਤ ਦੇ ਕੇ ਸਿੱਖ ਕੌਮ ਦੇ ਹੀਰੇ ਸਿੰਘ ਜੇਲਾਂ ਚੋਂ ਰਿਹਾ ਕਰਵਾ ਸਕੀਏ,ਇਸ ਮੌਕੇ ਹੋਰਨਾਂ ਤੋਂ ਇਲਾਵਾ ਰਣਯੋਧ ਸਿੰਘ ਕੋਟ ਈਸੇ ਖਾਂ,ਲਖਬੀਰ ਸਿੰਘ ਮਸੀਤਾਂ,ਸੁੱਖਦੇਵ ਸਿੰਘ ਮਸੀਤਾਂ,ਮੇਜਰ ਸਿੰਘ ਮਸੀਤਾਂ,ਤਲਵਿੰਦਰ ਗਿੱਲ,ਗੁਰਸਾਹਿਬ ਢਿੱਲੋਂ,ਬਲਜੀਤ ਸਿੰਘ ਜੁਲਕਾ ਅਤੇ ਪੂਰਨ ਸਿੰਘ ਹਾਜਰ ਸਨ ।

Related posts

Breaking- ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਕੈਂਡਲ ਮਾਰਚ ਦਾ ਆਯੋਜਨ

punjabdiary

Breaking- ਵੱਡੀ ਖਬਰ – ਮੁੱਖ ਮੰਤਰੀ ਮਾਨ ਦੇ ਘਰ ਦੇ ਨੇੜੇ ਜਿੰਦਾ ਬੰਬ ਨੂੰ ਨਸ਼ਟ ਕਰਨ ਲਈ ਬੰਬ ਸਕੁਐਡ ਪਹੁੰਚੇ, ਵੇਖੋ ਤਸਵੀਰਾਂ

punjabdiary

Breaking- ਅਹਿਮ ਖਬਰ – ਖੂਨ ਨਾਲ ਲਿਖਿਆ ਹੋਇਆ ਮੰਗ ਪੱਤਰ ਅਧਿਆਪਕਾਂ ਵੱਲੋਂ ਭਗਵੰਤ ਮਾਨ ਨੂੰ ਭੇਜਿਆ ਗਿਆ, ਪੜ੍ਹੋ ਪੂਰੀ ਖਬਰ

punjabdiary

Leave a Comment