Image default
ਤਾਜਾ ਖਬਰਾਂ

ਅਹਿਮ ਖ਼ਬਰ – ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਵਾਲੀ ਵੀਡੀਓ ਤੇ ਡੀਜੀਪੀ ਗੋਰਵ ਯਾਦਵ ਦਾ ਬਿਆਨ

ਅਹਿਮ ਖ਼ਬਰ – ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਵਾਲੀ ਵੀਡੀਓ ਤੇ ਡੀਜੀਪੀ ਗੋਰਵ ਯਾਦਵ ਦਾ ਬਿਆਨ

17 ਮਾਰਚ – ਡੀਜੀਪੀ ਗੌਰਵ ਯਾਦਵ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਦੀ ਬਠਿੰਡਾ ਜੇਲ੍ਹ ‘ਚ ਰੱਖਿਆ ਗਿਆ ਹੈ, ਪਰ ਇਸਦੇ ਇੰਟਰਵਿਊ ਦੀ ਵੀਡੀਓ ਸਾਹਮਣੇ ਆਈ ਹੈ ਉਹ ਨਾ ਤਾਂ ਬਠਿੰਡਾ ਜੇਲ੍ਹ ਦੀ ਹੈ ਅਤੇ ਨਾ ਹੀ ਪੰਜਾਬ ਦੇ ਕਿਸੇ ਹੋਰ ਜੇਲ੍ਹ ਦੀ ।
ਇਸ ਦੌਰਾਨ ਡੀਜੀਪੀ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਲਾਰੈਂਸ ਬਿਸ਼ਨੋਈ ਨੂੰ ਰਾਜਸਥਾਨ ਪੁਲਿਸ ਨੇ ਵੱਲੋਂ 8 ਮਾਰਚ ਨੂੰ ਪੰਜਾਬ ਪੁਲਿਸ ਨੂੰ ਸੌਂਪਿਆ ਗਿਆ ਹੈ। ਰਾਜਸਥਾਨ ਪੁਲਿਸ ਲਾਰੈਂਸ ਨੂੰ ਰਿਮਾਂਡ ‘ਤੇ ਲੈ ਗਈ ਸੀ। ਡੀਜੀਪੀ ਨੇ ਦੱਸਿਆ ਕਿ ਰਾਜਸਥਾਨ ਪੁਲਿਸ ਦੇ ਸੌਂਪਣ ਤੋਂ ਬਾਅਦ 9 ਮਾਰਚ ਨੂੰ ਲਾਰੈਂਸ ਨੂੰ ਤਲਵੰਡੀ ਸਾਬੋ ‘ਚ ਰੱਖਿਆ ਗਿਆ ਅਤੇ ਇਸਤੋਂ ਬਾਅਦ 10 ਮਾਰਚ ਨੂੰ ਫਿਰ ਤੋਂ ਬਠਿੰਡਾ ਜੇਲ੍ਹ ਭੇਜ ਦਿੱਤਾ ਗਿਆ।
ਡੀਜੀਪੀ ਨੇ ਮੀਡੀਆ ਨੂੰ ਅਪੀਲ ਕੀਤੀ ਕਿ ਅਫਵਾਹਾਂ ਦੇ ਆਧਾਰ ‘ਤੇ ਕੋਈ ਵੀ ਨਿਊਜ਼ ਚਲਾਉਣ ਤੋਂ ਬਚੋ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਬਠਿੰਡ ਜੇਲ੍ਹ ਦੀ ਹਾਈ ਸਕਿਊਰਿਟੀ ਜੋਨ ‘ਚ ਰੱਖਿਆ ਗਿਆ ਹੈ। ਜਿੱਥੇ ਇੱਕ ਸੈੱਲ ‘ਚ ਇੱਕ ਕੈਦੀ ਹੀ ਰਹਿੰਦਾ ਹੈ ਅਤੇ ਅਜਿਹੇ ਜੋਨ ‘ਚ ਅੰਦਰੂਨੀ ਸੁਰੱਖਿਆ CRPF ਦੇ ਹੱਥ ‘ਚ ਹੈ ਅਤੇ ਬਾਹਰ ਡਿਊਟੀ ਪੰਜਾਬ ਪੁਲਿਸ ਦੀ ਹੈ। ਡੀਜੀਪੀ ਨੇ ਕਿਹਾ ਕਿ, ਇਹ ਜੇਲ੍ਹ ਪੰਜਾਬ ਦੀ ਸਭ ਤੋਂ ਹਾਈ ਸਕਿਊਰਟੀ ਜੇਲ੍ਹ ਹੈ।

Related posts

Breaking- ਜ਼ਿਲ੍ਹੇ ‘ਚ ਹੜ੍ਹ ਕਾਰਨ 150 ਤੋਂ ਵੱਧ ਲੋਕ ਫਸੇ, ਬਚਾਅ ਕਾਰਜ ਜਾਰੀ

punjabdiary

Breaking- ਸਿੰਘ ਸਭਾ ਲਹਿਰ ਦੀ 150 ਸਾਲਾ ਸ਼ਤਾਬਦੀ ਦੀਆਂ ਤਿਆਰੀਆਂ ਸ਼ੁਰੂ: ਕੇਂਦਰੀ ਸਿੰਘ ਸਭਾ

punjabdiary

ਵੱਡੀ ਖ਼ਬਰ – ਸਮਾਜਸੇਵੀ “ਆਨੰਦ ਜੈਨ” ਨੇ ਸਮਾਜਸੇਵਾ ਦੇ ਖੇਤਰ ‘ਚ ਛੋਟੀ ਉਮਰ ‘ਚ ਕਮਾਇਆ ਵੱਡਾ ਨਾਮ

punjabdiary

Leave a Comment