ਅਹਿਮ ਖ਼ਬਰ – ਗੋਲੇਵਾਲਾ ਵਿਖੇ ਸਹਾਇਕ ਲਾਈਨਮੈਨਾਂ ਦੀ ਗ੍ਰਿਫ਼ਤਾਰੀ ਦੇ ਰੋਸ ਵਜੋਂ ਉਨ੍ਹਾਂ ਦੇ ਸਾਥੀਆਂ ਵੱਲੋਂ ਅਰਥੀ ਫੂਕ ਮਜੂਹਰਾ ਤੇ ਰੋਸ ਰੈਲੀ ਕੀਤੀ ਗਈ
ਫਰੀਦਕੋਟ, 9 ਮਾਰਚ – (ਪੰਜਾਬ ਡਾਇਰੀ) ਅੱਜ ਗੋਲੇਵਾਲਾ ਸਬ ਡਵਿਜਨ ਵਿਖੇ CRA:295/19 ਰਾਹੀਂ ਭਾਰਤੀ ਹੋਏ ਸਹਾਇਕ ਲਾਈਨਮੈਨਾਂ ਦੀ ਗ੍ਰਿਫ਼ਤਾਰੀ ਦੇ ਰੋਸ ਵਜੋਂ ਸਾਥੀਆਂ ਵੱਲੋਂ ਅਰਥੀ ਫੂਕ ਮਜੂਹਰਾ ਤੇ ਰੋਸ ਰੈਲੀ ਕੀਤੀ ਗਈ । ਪੰਜਾਬ ਸਰਕਾਰ ਤੇ ਪਾਵਰਕਾਮ ਤੇ ਟਰਾਸਕੋ ਦੀ ਮੈਨੇਜਮਿੰਟ ਰਾਹੀਂ ਜੋ ਧੱਕਾ ਸਾਡੇ ਸਾਥੀਆਂ ਨਾਲ ਹੋ ਰਿਹਾ ਹੈ । ਉਸ ਦੀ ਅਸੀਂ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ ਜੋ ਸਾਡੇ 25 ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹਿਆ ਹੈ । ਉਨ੍ਹਾਂ ਨੂੰ ਜਲਦ ਤੋਂ ਜਲਦ ਰਿਹਾ ਕਰਕੇ ਡਿਊਟੀ ਤੇ ਤੈਨਾਤ ਕੀਤਾ ਜਾਵੇ । ਪਾਵਰਕਾਮ ਨਵੀਂ ਤੋ ਨਵੀਂ ਲਿਸਟ ਜਾਰੀ ਕਰਕੇ ਸਾਥੀਆਂ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ । ਉਸ ਨੂੰ ਤੁਰੰਤ ਬੰਦ ਕੀਤਾ ਜਾਵੇ ਤਾਂ ਜੋ ਸਾਰੇ ਸਾਥੀ ਆਪਣੀ ਬਣਦੀ ਡਿਊਟੀ ਸਹੀ ਤਰੀਕੇ ਨਾਲ ਕਰ ਸਕਣ । ਜੇਕਰ ਸਰਕਾਰ ਤੇ ਮੈਨੇਜਮਿੰਟ ਸਾਡੇ ਗ੍ਰਿਫਤਾਰ ਕੀਤੇ ਬਿਜਲੀ ਮੁਲਾਜਮਾਂ ਨੂੰ ਤੁਰੰਤ ਰਿਹਾ ਕਰਕੇ ਡਿਊਟੀ ਤੇ ਤੈਨਾਤ ਨਹੀਂ ਕਰਦੀ ਤਾਂ ਅਸੀਂ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ । ਜਿਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ /ਮੈਨੇਜਮਿੰਟ ਦੀ ਹੋਵੇਗੀ ।
ਸਮੂਹ ਟੈਕਨੀਕਲ ਸਟਾਫ਼
ਸਬ ਡਵੀਜਨ ਗੋਲੇਵਾਲਾ
ਫਰੀਦਕੋਟ