ਅਹਿਮ ਖ਼ਬਰ – ਜਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲਾ ਦਾ ਨਤੀਜਾ 100 ਫੀਸਦੀ ਰਿਹਾ – ਸ. ਮਾਨ
ਫਰੀਦਕੋਟ, 10 ਅਪ੍ਰੈਲ – (ਪੰਜਾਬ ਡਾਇਰੀ) ਪੰਜਾਬ ਸਰਕਾਰ ਦੀ ਵਿਸ਼ੇਸ਼ ਰੁਚੀ ਸਿੱਖਿਆ ਹੈ ਤੇ ਖਾਸਕਰ ਸਰਕਾਰੀ ਸਕੂਲਾਂ ਦੇ ਬੱਚਿਆਂ ਪ੍ਰਤੀ ਸਰਕਾਰ ਗੰਭੀਰ ਜਾਪ ਰਹੀ ਹੈ।ਜਿਸ ਦੇ ਨਤੀਜੇ ਹੁਣ ਆਉਣੇ ਵੀ ਸੁਰੂ ਹੋ ਗਏ ਹਨ। ਹੁਣੇ ਹੁਣ ਪੰਜਵੀਂ ਜਮਾਤ ਦਾ ਨਤੀਜਾ ਘੋਸਿਤ ਹੋਇਆ ਤਾਂ ਮਾਨਸਾ ਜਿਲੇ ਦੇ ਸਰਕਾਰੀ ਸਕੂਲ ਦੇ ਬੱਚਿਆਂ ਨੇ ਪਹਿਲੀਆਂ ਦੋ ਪੁਜ਼ੀਸ਼ਨਾਂ ਹਾਸਿਲ ਕੀਤੀਆਂ । ਫਰੀਦਕੋਟ ਜਿਲੇ ਨਾਲ ਸੰਬੰਧਿਤ ਅਨੇਕਾਂ ਬੱਚੇ ਹਨ ਜਿਨਾ ਨੇ 500/500 ਅੰਕ ਪ੍ਰਾਪਤ ਕੀਤੇ ਨੇ । ਸੈਸ਼ਨ 2022-23 ਵਿੱਚ ਬਲਾਕ ਫਰੀਦਕੋਟ -1 ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਨੇ ਵੱਡੀਆਂ ਮੱਲਾਂ ਮਾਰੀਆਂ ਨੇ।ਜਿਸ ਵਿੱਚ ਸਪਸ ਸਾਦਿਕ ਤੇ ਸਪਸ ਦੀਪ ਸਿੰਘ ਵਾਲਾ ਦੇ ਬੱਚਿਆਂ ਨੇ 500/500 ਅੰਕ ਪ੍ਰਾਪਤ ਕੀਤੇ ਨੇ। ਇਸ ਪ੍ਰਾਪਤੀ ਲਈ ਸ੍ਰੀ ਮਤੀ ਨੀਲਮ ਰਾਣੀ ਜੀ,ਜਿਲਾ ਸਿੱਖਿਆ ਅਫਸਰ,ਫਰੀਦਕੋਟ,ਉਪ-ਜਿਲਾ ਸਿੱਖਿਆ ਅਫਸਰ ਸ੍ਰੀ ਪਵਨ ਕੁਮਾਰ ਜੀ ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ.ਜਗਤਾਰ ਸਿੰਘ ਮਾਨ ਨੇ ਇੰਨਾਂ ਬੱਚਿਆਂ ਤੇ ਉਹਨਾਂ ਦੇ ਅਧਿਆਪਕਾਂ ਨੂੰ ਮੁਬਾਰਕਾ ਦਿੱਤੀਆਂ ਤੇ ਭਵਿੱਖ ਵਿੱਚ ਹੋਰ ਮਿਹਨਤ ਕਰਨ ਲਈ ਕਿਹਾ। ਉਪਰੋਕਤ ਅਧਿਕਾਰੀਆਂ ਨੇ ਬੱਚਿਆਂ ਨੂੰ ਉਨ੍ਹਾਂ ਦੇ ਮਾਂਪਿਆਂ ਅਤੇ ਸਕੂਲਾ ਦੇ ਕਲਾਸ ਇੰਚਾਰਜ ਅਤੇ ਸਮੂਹ ਸਕੂਲ ਸਟਾਫ ਨੂੰ ਮੁਬਾਰਕਾਂ ਦਿੱਤੀਆਂ । ਅਗਲੇਰੀ ਗੱਲ ਕਰਦਿਆਂ ਇੰਨਾਂ ਅਧਿਕਾਰੀਆਂ ਨੇ ਦੱਸਿਆ ਕਿ ਇਸ ਵਾਰ ਇਕੱਲਾ ਪੜਾਈ ਵਿਚ ਹੀ ਨਹੀਂ ਸਾਡੇ ਸਕੂਲਾਂ ਨੇ ਖੇਡਾਂ ਵਿੱਚ ਵੀ ਮੱਲਾਂ ਮਾਰੀਆਂ ਹਨ ਸੈਸਨ 2022-23 ਵਿੱਚ ਸਟੇਟ ਖੇਡਾਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਈਆਂ ਤੇ ਉਸ ਵਿੱਚ ਜਿਲਾ ਫਰੀਦਕੋਟ ਤੇ ਬਲਾਕ ਫਰੀਦਕੋਟ-1 ਦੇ ਬੱਚਿਆਂ ਨੇ ਖੇਡਾਂ ਚ ਵਧੀਆ ਪ੍ਰਦਰਸਨ ਕੀਤਾ ਹੈ ਜਿਸ ਨਾਲ ਪੂਰੇ ਫਰੀਦਕੋਟ ਜਿਲੇ ਦਾ ਨਾਮ ਉੱਚਾ ਹੋਇਆ ਹੈ। ਸਾਰੇ ਖਿਡਾਰੀਆਂ ਚੋ ਜਿੰਨਾ ਨੇ ਸਟੇਟ ਖੇਡਾਂ ਚ ਭਾਗ ਲਿਆ ਉਹਨਾਂ ਚੋ 85% ਬੱਚੇ ਸਰਕਾਰੀ ਸ਼ਕੂਲਾ ਦੇ ਬੱਚੇ ਸੀ ਨੇ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨੂੰ ਪਛਾੜ ਕੇ ਅੱਗੇ ਸਥਾਨ ਬਣਾਇਆ ਹੈ।ਇਹਨਾਂ ਸਾਰੀਆਂ ਪ੍ਰਾਪਤੀਆਂ ਦਾ ਸਿਹਰਾ ਇੰਨਾਂ ਅਧਿਕਾਰੀਆਂ ਨੇ ਮਿਹਨਤੀ ਅਧਿਆਪਕਾਂ ਸਿਰ ਬੰਨਿਆਂ ਹੈ।ਮਿਹਨਤ ਤੇ ਯੋਗ ਅਧਿਆਪਕ ਸਾਡੇ ਦੇਸ਼ ਦਾ ਸਰਮਾਇਆ ਹਨ।