Image default
ਤਾਜਾ ਖਬਰਾਂ

ਅਹਿਮ ਖ਼ਬਰ – ਦਿੱਲੀ ਦੇ CM ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੱਚਖੰਡ ਡੇਰਾ ਬੱਲਾਂ ਵਿਖੇ ‘ਗੁਰੂ ਰਵਿਦਾਸ ਬਾਣੀ ਅਧਿਅਨ ਸੈਂਟਰ’ ਦਾ ਨੀਂਹ ਪੱਥਰ ਰੱਖਿਆ

ਅਹਿਮ ਖ਼ਬਰ – ਦਿੱਲੀ ਦੇ CM ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੱਚਖੰਡ ਡੇਰਾ ਬੱਲਾਂ ਵਿਖੇ ‘ਗੁਰੂ ਰਵਿਦਾਸ ਬਾਣੀ ਅਧਿਅਨ ਸੈਂਟਰ’ ਦਾ ਨੀਂਹ ਪੱਥਰ ਰੱਖਿਆ

ਪਿਛਲੀਆਂ ਸਰਕਾਰਾਂ ਸਾਡੇ ਬੱਚਿਆਂ ਦੀਆਂ ਪੜ੍ਹਾਈਆਂ, ਬਜ਼ੁਰਗਾਂ ਦੀਆਂ ਦਵਾਈਆਂ ਤੇ ਸ਼ਹੀਦਾਂ ਦੇ ਕਫ਼ਨ ਖਾ ਗਈਆਂ ਪੰਜਾਬ ਨੂੰ ਹਮੇਸ਼ਾ ਆਪਣਿਆਂ ਨੇ ਹੀ ਲੁੱਟਿਆ ਹੈ ।

ਚੰਡੀਗੜ੍ਹ, 25 ਮਾਰਚ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ‘ਗੁਰੂ ਰਵਿਦਾਸ ਬਾਣੀ ਅਧਿਅਨ ਸੈਂਟਰ’ ਦੇ ਨੀਂਹ ਪੱਥਰ ਰੱਖਿਆ । ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ’ਤੇ ਰਿਸਰਚ ਸੈਂਟਰ ਖੋਲ੍ਹਣ ਲਈ ਅੱਜ ₹25 ਕਰੋੜ ਭੇਂਟ ਕੀਤੇ ਗਏ ਹਨ । ਉਨ੍ਹਾਂ ਕਿਹਾ ਕਿ ਪਹਿਲਾਂ ਚੈੱਕ ਦੇ ਨਾਲ਼ ਫ਼ੋਟੋ ਖਿਚਾਈ ਜਾਂਦੀ ਸੀ ਤੇ ਬਾਅਦ ’ਚ ਪੈਸੇ ਲੈਣ ਲਈ ਜੁੱਤੀਆਂ ਘਸਾਉਣੀਆਂ ਪੈਂਦੀਆਂ ਸੀ । ਅਸੀਂ ਇੱਕ ਦਿਨ ਪਹਿਲਾਂ ਹੀ DC ਦੇ ਖਾਤੇ ’ਚ ਪੈਸੇ ਪਾ ਦਿੱਤੇ ਸੀ ।
ਉਨ੍ਹਾਂ ਕਿਹਾ ਕਿ ਮੈਂ ਯਕੀਨ ਦਿਵਾਉਂਦਾ ਹਾਂ ਕਿ ਭਾਵੇਂ ₹100 ਕਰੋੜ ਜਾਂ ₹500 ਕਰੋੜ ਲੱਗੇ, ਗੁਰੂ ਰਵਿਦਾਸ ਜੀ ਦੀ ਬਾਣੀ ’ਤੇ ਬਣਨ ਵਾਲੇ ਇਸ ਰਿਸਰਚ ਸੈਂਟਰ ਵਿੱਚ ਵਿਸ਼ਵ ਪੱਧਰ ਦੀ ਪੜ੍ਹਾਈ ਕਰਾਈ ਜਾਵੇਗੀ। ਜਦੋਂ ਵਿਦਿਆਰਥੀ ਇੱਥੋਂ ਰਿਸਰਚ ਕਰਕੇ ਬਾਹਰਲੀ ਦੁਨੀਆ ’ਚ ਜਾਣਗੇ ਤਾਂ ਗੁਰੂ ਸਾਹਬ ਜੀ ਦੀ ਬਾਣੀ ਪੂਰੀ ਦੁਨੀਆ ਵਿੱਚ ਫੈਲੇਗੀ।

ਸੀਐਮ ਭਗਵੰਤ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਸਾਡੇ ਬੱਚਿਆਂ ਦੀਆਂ ਪੜ੍ਹਾਈਆਂ, ਬਜ਼ੁਰਗਾਂ ਦੀਆਂ ਦਵਾਈਆਂ ਤੇ ਸ਼ਹੀਦਾਂ ਦੇ ਕਫ਼ਨ ਖਾ ਗਈਆਂ ਪੰਜਾਬ ਨੂੰ ਹਮੇਸ਼ਾ ਆਪਣਿਆਂ ਨੇ ਹੀ ਲੁੱਟਿਆ ਹੈ । ਅੱਜ ਦੇ ਸਮੇਂ ‘ਚ ਸਭ ਤੋਂ ਅਮੀਰ ਇਨਸਾਨ ਉਹ ਹੋਵੇਗਾ ਜਿਸਦੇ ਬੱਚਿਆਂ ਕੋਲ਼ ਚੰਗੀ ਸਿੱਖਿਆ ਹੋਵੇਗੀ । ਅਰਵਿੰਦ ਕੇਜਰੀਵਾਲ ਜੀ ਜਦੋਂ CM ਬਣੇ ਤਾਂ ਦਿੱਲੀ ਦੇ 90% ਸਕੂਲ ਬੰਦ ਹੋਣ ਦੀ ਕਗਾਰ ‘ਤੇ ਸੀ, ਪਰ ਅੱਜ ਉੱਥੇ ਸਰਕਾਰੀ ਸਕੂਲਾਂ ਦੇ ਨਤੀਜੇ ਪ੍ਰਾਈਵੇਟ ਸਕੂਲਾਂ ਤੋਂ ਬਿਹਤਰ ਆਉਂਦੇ ਹਨ ।

Advertisement

Related posts

Breaking- ਸਾਂਝੇ ਆਪ੍ਰੇਸ਼ਨ ਵਿਚ ਫਿਰੋਜ਼ਪੁਰ ਤੋਂ 13 ਕਿਲੋ ਹੈਰੋਇਨ ਸਮੇਤ ਹਥਿਆਰ ਵੀ ਬਰਾਮਦ ਕੀਤੇ

punjabdiary

Breaking- ਜ਼ਿਆਦਾ ਧੁੰਦ ਪੈਣ ਤੇ ਕੁਝ ਨਾ ਦਿਸਣ ਕਾਰਨ ਗੱਡੀਆਂ ਆਪਸ ਵਿਚ ਭਿੜੀਆ, ਗੱਡੀ ਚਾਲਕਾਂ ਦੀ ਹਾਲਤ ਗੰਭੀਰ

punjabdiary

ਵੱਡੀ ਅਪਡੇਟ – ਪੰਜਾਬ ਦੀ ਜਵਾਨੀ ਨੂੰ ਚਿੱਟੇ ਨਾਲ ਬਰਬਾਦ ਕਰਨ ਵਾਲਿਆਂ ਤੇ ਹੋਵੇਗੀ ਸਖ਼ਤ ਕਾਰਵਾਈ – ਸੀਐਮ ਭਗਵੰਤ ਮਾਨ

punjabdiary

Leave a Comment