ਅਹਿਮ ਖ਼ਬਰ – ਪੰਜਾਬ ਦੇ ਜੇਤੂ ਖਿਡਾਰੀਆਂ ਨੂੰ CM ਭਗਵੰਤ ਮਾਨ ਦੁਆਰਾ ਸਨਮਾਨਤ ਕੀਤਾ ਗਿਆ
ਚੰਡੀਗੜ੍ਹ, 21 ਅਪ੍ਰੈਲ – ਮੁੱਖ ਮੰਤਰੀ ਭਗਵੰਤ ਮਾਨ ਨੇ ਸਨਮਾਨ ਵੰਡ ਸਮਾਰੋਹ ਦੌਰਾਨ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਖਿਡਾਰੀਆਂ ਨੂੰ ਮਾਨ ਸਨਮਾਨ ਨਹੀਂ ਦਿੱਤਾ ਸਾਡਾ ਮਕਸਦ ਖਿਡਾਰੀਆਂ ਨੂੰ ਤਗ਼ਮੇ ਜਿੱਤਣ ਦੇ ਕੁੱਝ ਦਿਨ ਬਾਅਦ ਹੀ ਸਨਮਾਨਤ ਕਰਨਾ ਹੈ । ਅਸੀਂ ‘ਖੇਡਾਂ ਵਤਨ ਪੰਜਾਬ ਦੀਆਂ’ ‘ਚ ਪੁਰਾਣੀਆਂ ਖੇਡਾਂ ਨੂੰ ਮੁੜ-ਸੁਰਜੀਤ ਕਰਿਆ, ਅਸੀਂ ਸਾਰੇ ਸਰਕਾਰੀ ਸਕੂਲਾਂ ਨੂੰ ਸਰੀਰਕ ਸਿੱਖਿਆ ਦੀਆਂ ਸੰਸਥਾਵਾਂ ਬਣਾਵਾਂਗੇ ।
ਅਸੀਂ ਪਿੰਡਾਂ ‘ਚੋਂ ਨਸ਼ੇ ਖ਼ਤਮ ਕਰਨ ਦਾ ਖ਼ਾਕਾ ਤਿਆਰ ਕਰ ਲਿਆ ਹੈ । ਅਸੀਂ ਸਾਡੇ ਨੌਜਵਾਨਾਂ ਦੇ ਸੁਪਨਿਆਂ ਨੂੰ ਮਰਨ ਨਹੀਂ ਦੇਵਾਂਗੇ ਪੰਜਾਬ ‘ਚ ਖੇਡਾਂ ਦੇ ਪੱਧਰ ਨੂੰ ਅਸੀਂ ਬਹੁਤ ਉੱਪਰ ਲੈ ਕੇ ਜਾਵਾਂਗੇ । ਸੀਨੀਅਰ ਬਲਬੀਰ ਸਿੰਘ ਯੋਜਨਾ ਤਹਿਤ ਰਾਸ਼ਟਰੀ ਵਿਜੇਤਾਵਾਂ ਨੂੰ ਅੱਗੇ ਤਿਆਰੀ ਲਈ ₹16,000 ਪ੍ਰਤੀ ਮਹੀਨਾ ਵਜ਼ੀਫਾ ਦੇਵਾਂਗੇ ।