ਅਹਿਮ ਖ਼ਬਰ – ਬਾਜ਼ਾਰੂ ਗੀਤਾਂ ਦੇ ਪ੍ਰਤੀ ਸੁਰ ਆਂਗਨ ਵਲੋਂ ਜਾਗਰੂਕਤਾ ਮੁਹਿੰਮ (ਸੁਰੀਲੀ ਫ਼ਨਕਾਰ) ਜਾਰੀ
ਫਰੀਦਕੋਟ, 6 ਫਰਵਰੀ – (ਪੰਜਾਬ ਡਾਇਰੀ) ਸੁਰ ਆਂਗਨ ਸੰਗੀਤ ਵਿਭਾਗ ਬ੍ਰਿਜਿੰਦਰਾ ਕਾਲਜ ਦੇ ਵਿਦਿਆਰਥੀ ਅੱਜ-ਕੱਲ ਡਾ ਰਾਜੇਸ਼ ਮੋਹਨ ਦੀ ਰਹਿਨੁਮਾਈ ਹੇਠ ਘਰ-ਘਰ ਜਾ ਕੇ ਬਾਜ਼ਾਰੀ ਸੰਗੀਤ ਦੇ ਨੁਕਸਾਨ ਪ੍ਰਤੀ ਜਾਗਰੂਕਤਾ ਅਭਿਆਨ ਚਲਾ ਰਹੇ ਹਨ। ਇਸੇ ਲੜੀ ਵਿਚ ਯੁਵਾ ਨੇਤਰਹੀਣ ਸੰਘ ਦੇ ਪ੍ਰਧਾਨ ਸ਼੍ਰੀ ਰਾਮ ਗਣੇਸ਼ ਦੇ ਨਿਵਾਸ ਸਥਾਨ ਗੁਰੂ ਅਰਜਨ ਦੇਵ ਨਗਰ ਫਿਰੋਜ਼ਪੁਰ ਰੋਡ ਫਰੀਦਕੋਟ ਵਿੱਖੇ ਇਕ ਸ਼ੁੱਧ ਅਤੇ ਮਿਆਂਰੀ ਸੰਗੀਤ ਨੂੰ ਸਮਰਪਿਤ ਮਹਿਫ਼ਿਲ ਸਜਾਈ ਗਈ ਜਿਸ ਦੇ ਮੁੱਖ ਆਕਰਸ਼ਣ ਸੰਗੀਤ ਵਿਭਾਗ ਕੋਟਕਪੂਰਾ ਦੇ ਵਿਦਿਆਰਥੀ ਯੁਵਾ ਕਲਾਕਾਰ ਰਮਨਦੀਪ ਸਿੰਘ ਰਹੇ। ਪ੍ਰੋਗਰਾਮ ਦਾ ਆਗਾਜ਼ ਸੁਰ ਆਂਗਨ ਦੀ ਸੁਰੀਲੀ ਆਵਾਜ਼ ਮਨਪ੍ਰੀਤ ਕੌਰ ਸਹਿਜ਼ਾਦੀ ਨੇ ‘ਸੁਰਜੀਤ ਪਾਤਰ’ ਦਾ ਗੀਤ ”ਜਗਾਦੇ ਮੋਮਬੱਤੀਆਂ” ਗਾ ਕੇ ਕੀਤਾ। ਇਸ ਉਪਰੰਤ ਸੁਰ ਆਂਗਨ ਦੀ ਯੁਵਾ ਗ਼ਜ਼ਲ ਗਾਇਕਾ ਅਮਨਪ੍ਰੀਤ ਕੌਰ ਨੇ ਪ੍ਰਸਿੱਧ ਸ਼ਾਇਰ ਇਕਬਾਲ ਦੀ ਗ਼ਜ਼ਲ ਤੇਰੇ ਇਸ਼ਕ ਕੀ ਇੰਤੇਜਾ ਚਾਹਤਾ ਹੂੰ”
ਮਹਫ਼ਿਲ ਨੂੰ ਸੂਫ਼ੀਆਨਾ ਰੰਗ ਵਿਚ ਰੰਗ ਦਿੱਤਾ। ਇਸ ਉਪਰੰਤ ਉਭਰਦੇ ਹੋਏ ਯੂਵਾ ਕਲਾਕਾਰ ਸੰਦੀਪ ਸਿੰਘ ਨੇ ਕਿਓ ਚੰਨ ਵੇਖ ਕੋਈ ਲੋੜ ਨਹੀਂ ਗੀਤ ਆਂਪਣੀ ਮਨਮੋਹਕ ਆਵਾਜ਼ ਗਾ ਕੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਇਸ ਤੋਂ ਬਾਅਦ ਵਾਰੀ ਸੀ ਇਸ ਪ੍ਰੋਗਰਾਮ ਦੇ ਮੁੱਖ ਆਕਰਸ਼ਣ ਰਮਨਦੀਪ ਦੀ ਡਾਕਟਰ ਰਾਜੇਸ਼ ਮੋਹਨ ਨੇ ਪ੍ਰੋਗਰਾਮ ਦੇ ਮੁੱਖ ਆਕਰਸ਼ਣ ਦਾ ਤਾਰੁਫ਼ ਰੌਚਕ ਅਤੇ ਸਾਹਿਤਕ ਅੰਦਾਜ਼ ਵਿਚ ਕਰਵਾਇਆ ਇਸ ਦੇ ਨਾਲ ਨਾਲ ਸੁਰੀਲੇ ਫ਼ਨਕਾਰ ਜਾਗਰੂਕਤਾ ਅਭਿਆਨ ਦਾ ਮੁੱਖ ਉਦੇਸ਼ ਦਸਦੇ ਹੋਏ ਓਹਨਾ ਨੇ ਨੌਜੁਆਨ ਸਰੋਤਿਆਂ ਅਤੇ ਮੌਜੂਦਾ ਕਲਾਕਾਰਾਂ ਨੂੰ ਅਪੀਲ ਕੀਤੀ ਕਿ ਉਹ ਮਿਆਂਰੀ ਅਦਬ ਅਤੇ ਸ਼ੋਰ ਰਹਿਮਤ ਸੰਗੀਤ ਨਾਲ ਜੁੜੇ ਹੋਏ ਕਲਾਕਾਰਾਂ ਦੀ ਭਰਭੂਰ ਹੌਸਲਾ ਅਫ਼ਜ਼ਾਈ ਕਰਨ ਅਤੇ ਨਗਰ ਨਗਰ ਪਿੰਡ ਪਿੰਡ ਘਰ ਘਰ ਜਾ ਕੇ ਸਭਿਆਚਾਰਕ ਪ੍ਰਦੂਸ਼ਣ ਤੋਂ ਹੋ ਰਹੇ ਨੁਕਸਾਨ ਤੋਂ ਜਨਤਾ ਨੂੰ ਜਾਗਰੂਕ ਕਰਨ ਮਹਫ਼ਿਲ ਦੇ ਮੁੱਖ ਆਕਰਸ਼ਨ ਰਮਨਦੀਪ ਸਿੰਘ ਨੇ ਆਪਣੀ ਖ਼ੂਬ ਸੂਰਤ ਅਤੇ ਪਰਿਪੱਕ ਆਵਾਜ਼ ਨਾਲ ਆਏ ਹੋਏ ਸਰੋਤਿਆਂ ਦਾ ਭਰਭੂਰ ਮਨੋਰੰਜਨ ਕੀਤਾ ਮੇਰੀ ਆਵਾਜ਼ ਵੀ ਸੁਣ, ਯੇ ਕੌਣ ਆ ਗਈ ਦਿਲਰੁਬਾ ਦਾ ਗਾਉਣ ਕੀਤਾ ਇਸ ਉਪਰੰਤ ਸੁਰਿੰਦਰ ਕੌਰ ਅਤੇ ਕੁਲਦੀਪ ਮਾਣਕ ਵਲੋ ਗਾਇਆ ਅਤੇ ਦੇਵ ਥਰੀਕੇ ਵਲੋਂ ਲਿਖਿਆ ਗਿਆ ਗੀਤ ” ਟਿੱਲੇ ਵਾਲਿਆਂ ਮਿਲਦੇ ਰਾਝਾਂ ਹੀਰ ਨੂੰ” ਦਾ ਗਾਇਨ ਸਰੋਤਿਆਂ ਵਲੋ ਵਿਸ਼ੇਸ਼ ਤੌਰ ਤੇ ਸਲਾਹਿਆਂ ਗਿਆ ।
ਡਾ ਰਾਜੇਸ਼ ਮੋਹਨ ਦੀ ਰਾਗ ਦੇਸ ਤੇ ਅਧਾਰਿਤ ਰਚਨਾ ” ਰੰਗ ਬਿਰੰਗੇ ਬੋਲ ” ਦੇ ਗਾਇਨ ਮਹਫ਼ਿਲ ਨੂੰ ਉਪ ਸ਼ਾਸਤਰੀ ਰੰਗ ਵਿਚ ਰੰਗ ਦਿੱਤਾ । ਸੁਰੀਲੇ ਫ਼ਨਕਾਰ ਦੇ ਤਹਿਤ ਸਰੋਤਿਆਂ ਦੇ ਦਿਲ ਵਿਚ ਆਪਣੀ ਵਿਸ਼ੇ਼ਸ਼ ਜਗਾ ਬਣਾ ਚੁੱਕੇ ਯੂਵਾ ਫ਼ਨਕਾਰ ਗਗਨਦੀਪ ਅਤੇ ਕਿਰਨਦੀਪ ਕੌਰ ਨੇ ਸਰੋਤਿਆਂ ਦੇ ਵਿਸ਼ੇ ਪੁਰਜ਼ੋਰ ਮੰਗ ਤੇ “ਬੜੇ ਬੇ ਮੁਰਵੱਤ ਹੈ ” ਤੇ “ਮੈ ਤੇਰੀ ਤੂੰ ਮੇਰਾ ” ਗ਼ਜ਼ਲ ਅਤੇ ਗੀਤ ਗਾ ਕੇ ਮਹਿਫ਼ਿਲ ਨੂੰ ਆਪਣੇ ਸਿਖ਼ਰ ਉਪਰ ਪਹੁੰਚਾ ਦਿੱਤਾ। ਗੋਨੇਆਨੇ ਦੇ ਦੀਪਕ ਸਿੰਘ ਨੇ ਆਪਣੇ ਗਾਇਨ ਨਾਲ ਦਰਸ਼ਕਾਂ ਨੂੰ ਮੰਤਰਮੁਗਦ ਕਰ ਦਿੱਤਾ। ਸਾਹਿਲ ਤੈਗੋਰੀਆਂ ਅਤੇ ਪ੍ਰਸਿੱਧ ਸੰਗੀਤਕਾਰ ਹਰਜੀਤ ਸਿੰਘ ਨੇ ਪ੍ਰੋਗਰਾਮ ਦੌਰਾਨ ਤਬਲੇ ਤੇ ਸੰਗਤ ਕੀਤੀ । ਸ਼੍ਰੀਮਤੀ ਰਜਨੀ ਮੌਰੀਯਾ ਵਲੋ ਆਏ ਹੋਏ ਸਰੋਤਿਆਂ ਅਤੇ ਸੁਰੀਲੇ ਫ਼ਨਕਾਰਾਂ ਦਾ ਧੰਨਵਾਦ ਕੀਤਾ । ਇਸ ਮੌਕੇ ਤੇ ਹਾਜ਼ਿਰ ਸਖਸ਼ੀਅਤਾਂ ਸ਼੍ਰੀਮਤੀ ਰੇਖਾ, ਵਰਸ਼ਾ ਖਾਤੇਕਰ , ਰਿਸ਼ਭ ਸੈਣੀ, ਬਾਲ ਕਲਾਕਾਰ ਸੁਰਮੀਤ ਸਿੰਘ ,ਇਬਾਦਤ , ਸਾਖਸ਼ੀ, ਸੁਮੀਤ ਸ਼ਰਮਾ, ਪਤਰਸ ,ਸਿਮਰਨਜੀਤ ਹਾਜ਼ਿਰ ਸਨ