ਅਹਿਮ ਖ਼ਬਰ – ਬਾਦਲਾਂ ਨੇ ਆਪਣੇ ਸਮੇਂ ਪੰਜਾਬ ਨੂੰ ਰੱਜ ਕੇ ਲੁੱਟਿਆ ਤੇ ਹਰ ਤਰ੍ਹਾਂ ਦਾ ਮਾਫ਼ੀਆ ਪੰਜਾਬ ‘ਚ ਪੈਦਾ ਕੀਤਾ – ਮਾਲਵਿੰਦਰ ਕੰਗ
ਅਕਾਲੀਆਂ ਨੇ ਆਪਣੇ 10 ਸਾਲਾਂ ਦੇ ਰਾਜ ‘ਚ ਕੋਈ ਵੀ ਨਵਾਂ ਚੈਨਲ ਨਹੀਂ ਖੁੱਲ੍ਹਣ ਦਿੱਤਾ
ਚੰਡੀਗੜ੍ਹ, 8 ਅਪ੍ਰੈਲ – ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਦੱਸਿਆ ਕਿ ਬਾਦਲਾਂ ਨੇ ਆਪਣੇ ਸਮੇਂ ਪੰਜਾਬ ਨੂੰ ਰੱਜ ਕੇ ਲੁੱਟਿਆ ਤੇ ਹਰ ਤਰ੍ਹਾਂ ਦਾ ਮਾਫ਼ੀਆ ਪੰਜਾਬ ‘ਚ ਪੈਦਾ ਕੀਤਾ । ਸਾਡੀ ਇਸ ਸਾਲ ਨਵੀਂ Excise Policy ਕਾਰਨ ਪੰਜਾਬ ਸਰਕਾਰ ਦੀ ਆਮਦਨ ‘ਚ ਰਿਕਾਰਡ 41% ਦਾ ਵਾਧਾ ਹੋਇਆ ।
ਉਨ੍ਹਾਂ ਨੇ ਕਿਹਾ ਕਿ ਅਕਾਲੀਆਂ ਨੇ ਆਪਣੇ 10 ਸਾਲਾਂ ਦੇ ਰਾਜ ‘ਚ ਕੋਈ ਵੀ ਨਵਾਂ ਚੈਨਲ ਨਹੀਂ ਖੁੱਲ੍ਹਣ ਦਿੱਤਾ ਸੀ । ਸ੍ਰੀ ਹਰਿਮੰਦਰ ਸਾਹਿਬ ਤੋਂ Live ਗੁਰਬਾਣੀ ਦਿਖਾਉਣ ਦਾ ਅਧਿਕਾਰ ਸਿਰਫ਼ ਬਾਦਲਾਂ ਦੇ ਚੈਨਲ ਕੋਲ਼ ਹੀ ਰਿਹਾ, ਫਿਰ ਵੀ ਇਹ ਗੱਲ ਕਰਦੇ ਨੇ ਮੀਡੀਆ ਦੀ ਆਜ਼ਾਦੀ ਦੀ ।
ਮਾਲਵਿੰਦਰ ਨਾਲ ਇਹ ਵੀ ਕਿਹਾ ਕਿ ਜਿਨ੍ਹਾਂ ਦੇ ਰਾਜ ‘ਚ ਪੱਤਰਕਾਰਾਂ ‘ਤੇ ਮੁਕੱਦਮੇ ਦਰਜ਼ ਕਰ ਉਨ੍ਹਾਂ ਨੂੰ ਧਮਕਾਇਆ ਜਾਂਦਾ ਸੀ, ਉਹ ਮੀਡੀਆ ਦੀ ਆਜ਼ਾਦੀ ਦੀ ਗੱਲ ਕਰ ਰਹੇ ਹਨ । ਜਿਸ ਇਨਸਾਨ ‘ਤੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਦਾ ਕੇਸ ਚੱਲਦਾ ਹੋਵੇ, ਉਹ ਉਂਗਲਾਂ ਚੁੱਕਣ ਇਹ ਗੱਲ ਠੀਕ ਨਹੀਂ ਆਮ ਆਦਮੀ ਪਾਰਟੀ ਦੀ ਸਰਕਾਰ ‘ਚ ਮੀਡੀਆ ਪੂਰੀ ਤਰ੍ਹਾਂ ਆਜ਼ਾਦ ਹੈ ।