Image default
ਤਾਜਾ ਖਬਰਾਂ

ਅਹਿਮ ਖ਼ਬਰ – ਬਿਕਰਮ ਸਿੰਘ ਮਜੀਠੀਆ ਨੇ ਕੀਤੇ ਕਈ ਖੁਲਾਸੇ, ਕਾਨੂੰਨ ਵਿਵਸਥਾ ਤੇ ਵੀ ਚੁੱਕੇ ਸਵਾਲ

ਅਹਿਮ ਖ਼ਬਰ – ਬਿਕਰਮ ਸਿੰਘ ਮਜੀਠੀਆ ਨੇ ਕੀਤੇ ਕਈ ਖੁਲਾਸੇ, ਕਾਨੂੰਨ ਵਿਵਸਥਾ ਤੇ ਵੀ ਚੁੱਕੇ ਸਵਾਲ

ਮੁਹਾਲੀ, 10 ਅਪ੍ਰੈਲ – ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਵੱਡਾ ਖੁਲ੍ਹਾਸਾ ਕੀਤਾ ਕਿ ਉਹਨਾਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਇਥੇ ਪੇਸ਼ੀ ਭੁਗਤਣ ਆਏ ਮਜੀਠੀਆ ਨੇ ਕਾਨੂੰਨ ਵਿਵਸਥਾ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਦੱਸਿਆ ਕਿ 7-8 ਵਾਰੀ ਉਹਨਾਂ ਨੂੰ ਧਮਕੀਆਂ ਵਾਲੇ ਫੋਨ ਆਏ ਹਨ ਜਿਸ ਬਾਰੇ ਉਹ ਸਮੇਂ ਸਮੇਂ ’ਤੇ ਡੀ ਜੀ ਪੀ ਨੂੰ ਸੂਚਿਤ ਕਰਦੇ ਰਹੇ ਹਨ ਤੇ ਉਹਨਾਂ ਵੇਰਵੇ ਵੀ ਪੁਲਿਸ ਨਾਲ ਸਾਂਝੇ ਕੀਤੇ ਹਨ ਪਰ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ।
ਡੀ ਜੀ ਪੀ ਵੱਲੋਂ ਕਾਨੂੰਨ ਵਿਵਸਥਾ ਦਰੁੱਸਤ ਹੋਣ ਦੇ ਦਾਅਵੇ ਨੂੰ ਖਾਰਜ ਕਰਦਿਆਂ ਮਜੀਠੀਆ ਨੇ ਕਿਹਾ ਕਿ ਜੇਕਰ ਕਾਨੂੰਨ ਵਿਵਸਥਾ ਕੰਟਰੋਲ ਹੇਠ ਹੈ ਤਾਂ ਫਿਰ ਪੰਜਾਬ ਵਿਚ ਕੇਂਦਰੀ ਬਲ ਕਿਉਂ ਤਾਇਨਾਤ ਕੀਤੇ ਗਏ ਹਨ। ਉਹਨਾਂ ਕਿਹਾ ਕਿ ਇੰਨਾ ਹੀ ਨਹੀਂ ਪਟਿਆਲਾ, ਲੁਧਿਆਣਾ ਸਮੇਤ ਅਨੇਕਾਂ ਥਾਵਾਂ ’ਤੇ ਧਾਰਾ 144 ਲਾਗੁ ਕੀਤੀ ਹੋਈ ਹੈ। ਉਹਨਾਂ ਕਿਹਾ ਕਿ ਜੇਕਰ ਹਾਲਾਤ ਆਮ ਵਰਗੇ ਹਨ ਤਾਂ ਫਿਰ ਇਹ ਧਾਰਾ ਕਿਉਂ ਲਾਗੁ ਕੀਤੀ ਹੈ, ਉਹ ਵੀ ਉਦੋਂ ਜਦੋਂ ਵਿਸਾਖੀ ਸਿਰ ’ਤੇ ਹੈ ਤੇ ਲੱਖਾਂ ਲੋਕਾਂ ਨੇ ਗੁਰੂ ਘਰਾਂ ਵਿਚ ਨਤਮਸਤਕ ਹੋਣਾ ਹੈ।
ਉਹਨਾਂ ਕਿਹਾ ਕਿ ਗੈਂਗਸਟਰ ਜੇਲ੍ਹਾਂ ਵਿਚੋਂ ਸ਼ਰ੍ਹੇਆਮ ਇੰਟਰਵਿਊ ਦੇ ਰਹੇ ਹਨ ਤੇ ਤੁਸੀਂ ਦਾਅਵੇ ਕਰ ਰਹੇਹੋ ਕਿ ਸਭ ਕੁਝ ਠੀਕ ਹੈ।

Related posts

ਮਾਨਯੋਗ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ,ਫਰੀਦਕੋਟ, ਸ੍ਰੀ ਅਜੀਤ ਪਾਲ ਸਿੰਘ ਵੱਲੋਂ ਕੇਂਦਰੀ ਜੇਲ੍ਹ ਫਰੀਦਕੋਟ ਦਾ ਦੌਰਾ ਕੀਤਾ ਗਿਆ।

punjabdiary

ਨਸ਼ੇ ਦੇ ਖਾਤਮੇ ਲਈ ਭਗਵੰਤ ਮਾਨ ਸਰਕਾਰ ਦਾ ਐਕਸ਼ਨ ਪਲਾਨ ਤਿਆਰ, ਜਾਣੋ ਨਵੀਂ ਅੱਪਡੇਟ

punjabdiary

Breaking- ਪੰਜਾਬ ਵਿਧਾਨ ਸਭਾ ਦਾ ਸੈਸ਼ਨ ਅੱਜ ਸ਼ੂਰੁ ਹੋਇਆ, ਪਰ ਇਸ ਸੈਸ਼ਨ ਵਿਚ ਭਾਜਪਾ ਨੇ ਹਿੱਸਾ ਨਹੀਂ ਲਿਆ

punjabdiary

Leave a Comment