ਅਹਿਮ ਖ਼ਬਰ – ਬੱਚਿਆਂ ਤੇ ਮਹਿਲਾਵਾਂ ਦੀ ਸੁਰੱਖਿਆ ਸੰਬੰਧੀ ਪੰਜਾਬ CM ਭਗਵੰਤ ਨੇ ਚੈਟਬੋਟ ਐਪ ਲਾਂਚ ਕੀਤੀ
ਚੰਡੀਗੜ੍ਹ, 28 ਮਾਰਚ – ਬੱਚਿਆਂ ਤੇ ਮਹਿਲਾਵਾਂ ਦੀ ਸੁਰੱਖਿਆ ਸੰਬੰਧੀ ਪੰਜਾਬ CM ਭਗਵੰਤ ਮਾਨ ਨੇ ਚੈਟਬੋਟ ਐਪ ਲਾਂਚ ਕੀਤਾ । ਉਨ੍ਹਾਂ ਨੇ ਕਿਹਾ ਮੇਰੇ MP ਰਹਿੰਦੇ ਹੋਏ 90% ਘਰੇਲੂ ਝਗੜਿਆਂ ਦੇ ਕੇਸ ਮੇਰੇ ਕੋਲ ਆਉਂਦੇ ਸੀ ਬਹੁਤ ਸਾਰੇ ਮਸਲੇ ਬੈਠ ਕੇ ਨਿਬੇੜੇ ਜਾ ਸਕਦੇ ਹੁੰਦੇ ਨੇ, ਇਸ ਲਈ COUNSELLING ਦੀ ਜ਼ਰੂਰਤ ਹੁੰਦੀ ਹੈ
ਉਨ੍ਹਾਂ ਨੇ ਕਿਹਾ ਕਿ ਇਨਸਾਨ ਦਾ ਇਨਸਾਨਾਂ ਦੇ ਨਾਲ ਵਰਤਾਰਾ ਬਹੁਤ ਬੁਰਾ ਹੋ ਚੁੱਕਿਆ ਹੈ ਡਿਜੀਟਲ ਜ਼ਮਾਨੇ ਦੇ ਨਾਲ ਪੁਲਿਸ ਨੂੰ ਵੀ ਡਿਜੀਟਲ ਹੋਣਾ ਚਾਹੀਦਾ ਹੈ । ਪੰਜਾਬ ਪੁਲਿਸ ਦੀ ਡਿਜੀਟਲ ਸ਼ਿਕਾਇਤ ਦਰਜ਼ ਕਰਵਾਉਣ ਦੀ ਸਹੂਲਤ ਦੀ ਮੈਂ ਸ਼ਲਾਘਾ ਕਰਦਾ ਹਾਂ । ਅੱਜ ਗੁੰਮਸ਼ੁਦਾ ਵਿਅਕਤੀਆਂ ਨੂੰ ਲੱਭਣ ‘ਚ ਮਦਦ ਕਰਨ ਵਾਲੀ ਐਪ ਲਾਂਚ ਕੀਤੀ ਗਈ ਹੈ । MP ਰਹਿੰਦੇ ਮੈਂ ਆਪਣੇ ਲੋਕ ਸਭਾ ਹਲਕੇ ਨੂੰ CCTV ਕੈਮਰਿਆਂ ਨਾਲ ਲੈਸ ਕਰ ਦਿੱਤਾ ਸੀ । ਪੁਲਿਸ ਦੇ ਡਿਜੀਟਲ ਹੋਣ ਦੇ ਨਾਲ ਉਨ੍ਹਾਂ ਦਾ ਕੰਮ ਘਟ ਜਾਵੇਗਾ । ਅੱਜ ਜੋ App ਲਾਂਚ ਕੀਤੀ ਗਈ ਹੈ ਇਸ ਨਾਲ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ‘ਚ ਪੁਲਿਸ ਨੂੰ ਮਦਦ ਮਿਲੇਗੀ, ਸ਼ਿਕਾਇਤ ਮਿਲਣ ਉਪਰੰਤ ਉਸ ‘ਤੇ ਤੁਰੰਤ ਕਾਰਵਾਈ ਕਰਨਾ ਸਾਡੀ ਜ਼ਿੰਮੇਵਾਰੀ ਹੈ ।
ਅਸੀਂ ਪੰਜਾਬ ਦੇ 10 ਮਹਿਲਾ ਥਾਣਿਆਂ ਦੀ ਗਿਣਤੀ ਨੂੰ ਹੋਰ ਵਧਾਵਾਂਗੇ ਪੰਜਾਬ ਦੇ ਇਤਿਹਾਸ ’ਚ ਪਹਿਲੀ ਵਾਰ ਹੋਇਆ ਕਿ 5 ਜ਼ਿਲ੍ਹਿਆਂ ਦੀਆਂ SSP ਮਹਿਲਾਵਾਂ ਹਨ ਸਾਡੀ ਇੱਛਾ ਹੈ ਕਿ ਸਾਡੀਆਂ ਧੀਆਂ ਉੱਚੀਆਂ ਉਡਾਰੀਆਂ ਮਾਰਨ ਤੇ ਵੱਡੇ ਅਹੁਦਿਆਂ ਤੱਕ ਪਹੁੰਚਣ ਨੌਜਵਾਨ ਸਾਡੀ ਨੀਂਹ ਨੇ, ਅਸੀਂ ਇਨ੍ਹਾਂ ਨੂੰ ਮਜ਼ਬੂਤ ਬਣਾਵਾਂਗੇ, ਜੇ ਅਸੀਂ ਨੀਂਹ ਮਜ਼ਬੂਤ ਰੱਖਾਂਗੇ ਤਾਂ ਇਨ੍ਹਾਂ ਨੇ ਕੌਮ ਆਪਣੇ ਆਪ ਸਿਰਜ ਲੈਣੀ ਹੈ । ਸਾਨੂੰ ਮੁੰਡਿਆਂ ਤੇ ਕੁੜੀਆਂ ‘ਚ ਫ਼ਰਕ ਨਹੀਂ ਰੱਖਣਾ ਚਾਹੀਦਾ, ਮੈਨੂੰ ਉਮੀਦ ਹੈ ਕਿ ਨਵੀਂ ਟੈਕਨੋਲੋਜੀ ਦੇ ਨਾਲ ਅਸੀਂ ਲੱਖਾਂ ਬੱਚਿਆਂ ਦੀ ਜ਼ਿੰਦਗੀ ਬਚਾ ਸਕਾਂਗੇ ।