Image default
ਤਾਜਾ ਖਬਰਾਂ

ਅਹਿਮ ਖ਼ਬਰ – ਭਾਰਤੀ ਫਿਲਮ ਆਰਆਰਆਰ ਨੇ ਜਿੱਤਿਆ ਆਸਕਰ ਅਵਾਰਡ

ਅਹਿਮ ਖ਼ਬਰ – ਭਾਰਤੀ ਫਿਲਮ ਆਰਆਰਆਰ ਨੇ ਜਿੱਤਿਆ ਆਸਕਰ ਅਵਾਰਡ

ਲਾਸ ਏਂਜਲਸ (ਅਮਰੀਕਾ), 13 ਮਾਰਚ ਭਾਰਤੀ ਫ਼ਿਲਮ ‘ਆਰਆਰਆਰ’ ਦੇ ਤੇਲਗੂ ਗੀਤ ‘ਨਾਟੂ ਨਾਟੂ’ ਨੇ ਅਕੈਡਮੀ ਅਵਾਰਡਜ਼ ਵਿੱਚ ਸਰਵੋਤਮ ਮੂਲ ਗੀਤ ਦੀ ਸ਼੍ਰੇਣੀ ਵਿੱਚ ਆਸਕਰ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਡਾਇਰੈਕਟਰ ਐੱਸਐੱਸ ਰਾਜਾਮੌਲੀ ਦੀ ਫਿਲਮ ‘ਆਰਆਰਆਰ’ ਦਾ ਇਹ ਗੀਤ ‘ਨਾਟੂ ਨਾਟੂ’ ਐੱਮਐੱਮ ਕੀਰਾਵਾਨੀ ਨੇ ਤਿਆਰ ਕੀਤਾ ਹੈ ਅਤੇ ਬੋਲ ਚੰਦਰਬੋਸ ਦੁਆਰਾ ਲਿਖੇ ਗਏ ਹਨ। ਇਸ ਨੂੰ ਕਾਲ ਭੈਰਵ ਅਤੇ ਰਾਹੁਲ ਸਿਪਲੀਗੁੰਜ ਨੇ ਗਾਇਆ ਹੈ। ‘ਨਾਟੂ ਨਾਟੂ’ ਦਾ ਅਰਥ ਹੈ ‘ਨੱਚਣਾ’। ਅਭਿਨੇਤਾ ਰਾਮ ਚਰਨ ਅਤੇ ਜੂਨੀਅਰ ਐੱਨਟੀਆਰ ‘ਤੇ ਇਹ ਫਿਲਮਾਇਆ ਗਿਆ ਹੈ।

Related posts

Breaking- ਮੁਲਾਜਮਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਉਪ ਮੁੱਖ ਇੰਜਨੀਅਰ ਨੂੰ ਜਾਣੂ ਕਰਵਾਇਆ ਗਿਆ ।

punjabdiary

Breaking- ਆਪ ਪਾਰਟੀ ਦੇ ਇਕ ਵਿਧਾਇਕ ਨੇ ਪਤਨੀ ਦੇ ਹੁੰਦੇ ਹੋਏ ਦੂਜਾ ਵਿਆਹ ਕਰਵਾਇਆ

punjabdiary

ਚੰਡੀਗੜ ਹੁਣ ਬਣੇਗਾ ਸਿੰਘੂ ਬਾਰਡਰ, ਪੱਕੇ ਮੋਰਚੇ ਲਾਉਣ ਦੀ ਤਿਆਰੀ ‘ਚ ਸੰਯੁਕਤ ਕਿਸਾਨ ਮੋਰਚਾ

punjabdiary

Leave a Comment