ਅਹਿਮ ਖ਼ਬਰ – ਮੁਲਾਜ਼ਮ ਵੱਲੋਂ ਆਪਣੇ ਹੀ ਪਰਿਵਾਰ ਨੂੰ ਮਾਰਨ ਤੋਂ ਬਾਅਦ ਆਪਣੇ-ਆਪ ਨੂੰ ਮਾਰੀ ਗੋਲੀ
ਗੁਰਦਾਸਪੁਰ, 5 ਅਪ੍ਰੈਲ – (ਬਾਬੂਸ਼ਾਹੀ ਬਿਊਰੋ) ਬੀਤੇ ਦਿਨ ਡੀ ਈ ਜੀ ਦੀ ਸਕਿਉਰਟੀ ਵਿਚ ਤੈਨਾਤ ਪਿੰਡ ਭੁੰਬਲੀ ਦੇ ਰਹਿਣ ਵਾਲੇ ਏ ਐਸ ਆਈ ਭੁਪਿੰਦਰ ਸਿੰਘ ਵਲੋਂ ਗੋਲੀਆਂ ਮਾਰ ਕੇ ਆਪਣੀ ਪਤਨੀ ਅਤੇ 18 ਸਾਲਾਂ ਦੇ ਪੁੱਤਰ ਦਾ ਕਤਲ ਕਰਨ ਅਤੇ ਇਕ ਔਰਤ ਨੂੰ ਕਿਡਨੈਪ ਕਰ ਕੇ ਲੈ ਜਾਣ ਅਤੇ ਬਟਾਲੇ ਜਾ ਕੇ ਆਤਮ ਹੱਤਿਆ ਕਰ ਲੈਣ ਦੇ ਮਾਮਲੇ ਵਿੱਚ ਐਸ ਪੀ ਜਗਜੀਤ ਸਿੰਘ ਸਰੋਆ ਨੇ ਕਈ ਖੁਲਾਸੇ ਕੀਤੇ ਹਨ। ਐਸਪੀ ਸਰੋਆ ਦੇ ਇਨ੍ਹਾਂ ਖ਼ੁਲਾਸਿਆਂ ਤੋਂ ਬਾਅਦ ਉਹ ਦੀ ਘਟਨਾ ਤੋਂ ਪਰਦਾ ਚੁੱਕਿਆ ਗਿਆ ਹੈ। ਦੱਸ ਦੇਈਏ ਕਿ ਆਪਣੀ ਪਤਨੀ ਅਤੇ ਪੁੱਤਰ ਦਾ ਕਤਲ ਕਰਨ ਤੋਂ ਬਾਅਦ ਏ ਐਸ ਆਈ ਭੁਪਿੰਦਰ ਸਿੰਘ ਮਾਮਲੇ ਦੀ ਚਸ਼ਮਦੀਦ ਇਕ ਔਰਤ ਨੂੰ ਲੈ ਕੇ ਆਪਣੇ ਰਿਸ਼ਤੇਦਾਰਾਂ ਦੇ ਘਰ ਬਟਾਲਾ ਵਿੱਚ ਜਾ ਕੇ ਲੁਕ ਗਿਆ ਸੀ ਪਰ ਪੁਲੀਸ ਵੱਲੋਂ ਜਗਾ੍ਹ ਟਰੇਸ ਕਰ ਲਈ ਗਈ ਸੀ।ਜਿਥੇ ਬਟਾਲਾ ਅਤੇ ਗੁਰਦਾਸਪੁਰ ਪੁਲਿਸ ਦੇ ਅਧਿਕਾਰੀਆ ਵੱਲੋਂ ਪਹੁੰਚ ਕੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਨੇ ਸ਼ਾਮ ਨੂੰ ਆਪਣੇ ਆਪ ਨੂੰ ਤਿੰਨ ਗੋਲੀਆਂ ਮਾਰ ਕੇ ਖਤਮ ਕਰ ਲਿਆ ਸੀ।
ਐਸ ਪੀ ਸਰੋਆ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿਚ ਇਹ ਸਾਹਮਣੇ ਆਇਆ ਹੈ ਕਿ ਇਸ ਨੇ ਆਪਣੀ ਸਰਵਿਸ ਕੰਬਾਇਨ ਨਾਲ ਆਪਣੀ ਪਤਨੀ ਦੇ ਤਿੰਨ ਅਤੇ ਬੇਟੇ ਦੇ ਵੀ ਤਿੰਨ ਗੋਲੀਆਂ ਮਾਰੀਆਂ ਗਈਆਂ ਸਨ ਅਤੇ ਜਰਮਨ ਸ਼ੈਫਰਡ ਨਸਲ ਦਾ ਪਾਲਤੂ ਕੁੱਤਾ ਵੀ ਮਾਰ ਦਿੱਤਾ ਸੀ। ਇਹ ਜਾਂਚ ਕੀਤੀ ਜਾਵੇਗੀ ਕਿ ਇਹ ਆਪਣੀ ਸਰਵਿਸ ਕੰਬਾਈਨ ਕੇ ਘਰ ਕਿੱਦਾ ਆ ਗਿਆ?
ਉਨ੍ਹਾਂ ਨੇ ਦੱਸਿਆ ਕਿ ਘਟਨਾ ਦਾ ਕਾਰਨ ਫਿਲਹਾਲ ਇਹ ਨਿਕਲ ਕੇ ਸਾਹਮਣੇ ਆਇਆ ਹੈ ਕਿ ਮ੍ਰਿਤਕ ਭੁਪਿੰਦਰ ਸਿੰਘ ਆਪਣਾ ਘਰ ਬਦਲ ਕੇ ਬਟਾਲਾ ਵਿਖੇ ਸ਼ਿ਼ਫਟ ਹੋਣਾ ਚਾਹੁੰਦਾ ਸੀ ਪਰ ਉਸ ਦਾ ਪਰਿਵਾਰ ਇਸ ਗੱਲ ਲਈ ਰਾਜੀ ਨਹੀਂ ਸੀ । ਏਸ ਗੱਲ ਨੂੰ ਲੈ ਕੇ ਉਸ ਦੀ ਸਵੇਰੇ ਵੀ ਆਪਣੇ ਛੋਟੇ ਮੁੰਡੇ ਨਾਲ ਬਹਿਸ ਹੋਈ ਸੀ।ਉਨਾਂ ਖੁਲਾਸਾ ਕੀਤਾ ਹੈ ਕਿ ਬਟਾਲਾ ਵਿਖੇ ਜਿਸ ਘਰ ਵਿੱਚ ਏ ਐਸ ਆਈ ਲੁਕਿਆ ਸੀ ਉਥੇ ਪੁਲਿਸ ਨੇ ਇਸ ਨੂੰ ਸਮਝਾਉਣ ਅਤੇ ਇਸ ਦੀ ਕੌਂਸਲਿੰਗ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਉਸ ਦੇ ਰਿਸ਼ਤੇਦਾਰਾਂ ਅਤੇ ਕਨੇਡਾ ਵਿੱਚ ਰਹਿੰਦੇ ਵੱਡੇ ਬੇਟੇ ਨਾਲ ਵੀ ਉਸ ਦੀ ਗੱਲ ਵੀ ਕਰਵਾਈ ਗਈ ਸੀ ਪਰ ਸ਼ਾਇਦ ਇਸ ਨੂੰ ਪੁਲੀਸ ਅਧਿਕਾਰੀਆਂ ਦੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ। ਪੁਲੀਸ ਵੱਲੋਂ ਭਾਰੀ ਮਸ਼ੱਕਤ ਨਾਲ ਕਿਡਨੈਪ ਕੀਤੀ ਗਈ ਔਰਤ ਨੂੰ ਇਸ ਦੇ ਚੰਗੁਲ ਵਿਚ ਛੁਡਾਇਆ ਗਿਆ ਅਤੇ ਬਾਅਦ ਵਿੱਚ ਇਸਨੇ ਆਪਣੀ ਸਰਵਿਸ ਕੰਬਾਇਨ ਨਾਲ ਆਪਣੇ ਆਪ ਨੂੰ ਤਿੰਨ ਗੋਲੀਆਂ ਮਾਰ ਲਈਆਂ।
ਉਨ੍ਹਾਂ ਕਿਹਾ ਕਿ ਕਿਡਨੈਪ ਕੀਤੀ ਗਈ ਔਰਤ ਸਾਰੀ ਘਟਨਾ ਦੀ ਚਸ਼ਮਦੀਦ ਬਣ ਸਕਦੀ ਹੈ ਇਸ ਡਰ ਨਾਲ ਮ੍ਰਿਤਕ ਭੁਪਿੰਦਰ ਸਿੰਘ ਨੇ ਉਸ ਨੂੰ ਕਿਡਨੈਪ ਕੀਤਾ ਸੀ। ਉਨ੍ਹਾਂ ਨੇ ਕੁਝ ਚੈਨਲਾਂ ਨੂੰ ਇਸ ਗਲ ਤੇ ਤਾੜਨਾ ਵੀ ਕੀਤੀ ਕਿ ਉਨ੍ਹਾਂ ਨੇ ਬਿਨਾਂ ਵਜਾ ਅਤੇ ਬਿਨਾ ਸੋਚੇ ਸਮਝੇ ਇਕ ਸ਼ਰੀਫ ਘਰ ਦੀ ਔਰਤ ਤੇ ਝੂਠੇ ਇਲਜ਼ਾਮ ਲਗਾਏ ਹਨ ਜਦ ਕਿ ਮ੍ਰਿਤਕ ਦਾ ਇਸ ਔਰਤ ਨਾਲ ਕੋਈ ਰਿਸ਼ਤਾ ਨਹੀਂ ਸੀ।