ਅਹਿਮ ਖ਼ਬਰ – ਮੇਰੀ ਇੱਛਾ ਸਾਡੇ ਨੌਜਵਾਨਾਂ ਲਈ ਦਫ਼ਤਰਾਂ ਦੇ ਗੇਟ ਖੁੱਲ੍ਹਣ ਨਾ ਕਿ ਜੇਲ੍ਹਾਂ ਦੇ – ਭਗਵੰਤ ਮਾਨ
ਚੰਡੀਗੜ੍ਹ, 5 ਅਪ੍ਰੈਲ – ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ‘ਚ ਬਹੁਤ Talent ਹੈ, ਉਨ੍ਹਾਂ ‘ਚ ਹਰ ਕੰਮ ਨੂੰ ਕਰਨ ਦੀ ਦ੍ਰਿੜ੍ਹਤਾ ਹੈ ਅਸੀਂ ਸਾਡੇ ਨੌਜਵਾਨਾਂ ਨੂੰ ਬਾਹਰਲੇ ਮੁਲਕਾਂ ਵਾਂਗ ਕਾਰੋਬਾਰ ਸਥਾਪਤ ਕਰਨ ‘ਚ ਮਦਦ ਕਰਾਂਗੇ, ਮੇਰਾ ਮਕਸਦ ਪੰਜਾਬ ਦੇ ਨੌਜਵਾਨਾਂ ਨੂੰ ਸਿੱਖਿਆ ਲਈ ਪ੍ਰੇਰਨਾ ਹੈ । ਉਨ੍ਹਾਂ ਨੇ ਕਿਹਾ ਕਿ ਮੈਂ ਪੰਜਾਬ ਦੇ ਨੌਜਵਾਨਾਂ ਨੂੰ Job Seekers ਨਹੀਂ Job Providers ਬਣਾਉਣਾ ਚਾਹੁੰਦਾ ਹਾਂ ।
ਮੇਰੀ ਇੱਛਾ ਸਾਡੇ ਨੌਜਵਾਨਾਂ ਲਈ ਦਫ਼ਤਰਾਂ ਦੇ ਗੇਟ ਖੁੱਲ੍ਹਣ ਨਾ ਕਿ ਜੇਲ੍ਹਾਂ ਦੇ, ਨੌਜਵਾਨ ਆਪਣੇ Role Model ਖ਼ੁਦ ਬਣਨ, ਕੁਝ ਲੋਕ ਆਉਂਦੇ ਨੇ ਤੇ ਨੌਜਵਾਨਾਂ ਦੇ ਜਜ਼ਬਾਤਾਂ ਨਾਲ ਖੇਡ ਜਾਂਦੇ ਹਨ । ਉਨ੍ਹਾਂ ਨੇ ਕਿਹਾ ਕਿ ਸਰਕਾਰ ਮਹੀਨੇ ‘ਚ 2 ਬਾਰ ਨੌਜਵਾਨ ਸਭਾਵਾਂ ਦਾ ਆਯੋਜਨ ਕਰਿਆ ਕਰੇਗੀ