ਅਹਿਮ ਖ਼ਬਰ – ਮੋਦੀ ਦੀ ਭਾਜਪਾ ਵਾਲੀ ਸਰਕਾਰ ਸਿਰਫ ਆਪਣੇ ਕਾਰਪੋਰੇਟ ਮਿੱਤਰਾਂ ਨੂੰ ਫਾਇਦਾ ਪਹੁੰਚਾ ਰਹੇ ਹਨ – ਕੈਬਨਿਟ ਮੰਤਰੀ ਹਰਭਜਨ ਸਿੰਘ
ਚੰਡੀਗੜ੍ਹ, 30 ਮਾਰਚ – ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਮੋਦੀ ਸਰਕਾਰ ਦੇ ਹੱਥਾਂ ‘ਚ ਕਿਸਾਨਾਂ,ਮਜ਼ਦੂਰਾਂ,ਵਿਦਿਆਰਥੀਆਂ ‘ਚੋਂ ਕਿਸੇ ਦਾ ਵੀ ਭਵਿੱਖ ਸੁਰੱਖਿਅਤ ਨਹੀਂ ਹੈ । ਮੋਦੀ ਸਾਬ੍ਹ ਸਿਰਫ਼ ਆਪਣੇ ਕਾਰਪੋਰੇਟ ਮਿੱਤਰਾਂ ਨੂੰ ਫ਼ਾਇਦੇ ਪਹੁੰਚਾ ਰਹੇ ਹਨ । ਉਨ੍ਹਾਂ ਨੇ ਕਿਹਾ ਕਿ ਕਰੋੜਾਂ ਬੱਚਿਆਂ ਦਾ ਭਵਿੱਖ ਰੁਸ਼ਨਾਉਣ ਵਾਲੇ ਮਨੀਸ਼ ਸਿਸੋਦੀਆ ਜੀ ਨੂੰ ਇਨ੍ਹਾਂ ਨੇ ਜੇਲ੍ਹ ਭੇਜ ਦਿੱਤਾ ।
ਮੋਦੀ ਸਰਕਾਰ ਸੰਵਿਧਾਨ ਦੀਆਂ ਧੱਜੀਆਂ ਉੱਡਾ ਰਹੀ ਹੈ ‘ਮੋਦੀ ਹਟਾਉ ਤੇ ਦੇਸ਼ ਬਚਾਉ’ ਦੇ ਪੋਸਟਰ ਅਸੀਂ ਦੇਸ਼ ਦੇ ਕੋਨੇ-ਕੋਨੇ ‘ਚ ਲਗਾਉਣ ਜਾ ਰਹੇ ਹਾਂ, Freedom to Expression ਦਾ ਅਧਿਕਾਰ ਸਾਨੂੰ ਸਾਡੇ ਸੰਵਿਧਾਨ ਨੇ ਦਿੱਤਾ ਹੈ ।