ਅਹਿਮ ਖ਼ਬਰ – ਵਿਰੋਧੀ ਧਿਰ ਦੇ ਨੇਤਾ ਕਾਂਗਰਸ ਦੇ ਘੱਟ ਤੇ ਭਾਜਪਾ ਦੇ ਜ਼ਿਆਦਾ ਲਗਦੇ ਨੇ, ਉਹ ਹਮੇਸ਼ਾ ਸਾਡੇ ‘ਚ ਗਲਤੀਆਂ ਹੀ ਕੱਢਦੇ ਰਹਿੰਦੇ ਹਨ – CM ਭਗਵੰਤ ਮਾਨ
ਬੱਚੇ ਨੂੰ ਕੋਈ ਏਜੰਟ ਜਾਅਲੀ ਦਸਤਾਵੇਜ਼ ਬਣਾ ਕੇ ਵਿਦੇਸ਼ ਭੇਜੇਗਾ ਤਾਂ ਸਾਡੀ ਸਰਕਾਰ ਉਸ ‘ਤੇ ਕਾਰਵਾਈ ਕਰੇਗੀ
ਚੰਡੀਗੜ੍ਹ, 22 ਮਾਰਚ – ਸੀਐਮ ਭਗਵੰਤ ਮਾਨ ਨੇ ਕਿਹਾ ਕਿ ਮੇਰੇ ਲਈ CM ਦਾ ਮਤਲਬ Common Man ਹੈ, ਲੋਕਾਂ ਨੇ ਫ਼ੈਸਲੇ ਲੈਣ ਵਾਲੀ ਕਲਮ ਮੇਰੇ ਹੱਥ ਦਿੱਤੀ ਹੈ ਤਾਂ ਮੈਂ ਸਾਰੇ ਫ਼ੈਸਲੇ ਲੋਕ-ਪੱਖੀ ਹੀ ਲਵਾਂਗਾ ਪਿਛਲੀਆਂ ਸਰਕਾਰਾਂ ‘ਚ ਲੋਕ ਠੱਗਿਆ ਮਹਿਸੂਸ ਕਰਦੇ ਸੀ । ਜੋ ਮੁੱਦੇ ਮੈਂ ਵਿਰੋਧੀ ਧਿਰ ‘ਚ ਰਹਿੰਦੇ ਹੋਏ ਉਠਾਉਂਦਾ ਹੁੰਦਾ ਸੀ, ਮੇਰਾ ਮਕਸਦ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਹੱਲ ਕਰਨ ਦਾ ਹੈ ਟੋਲ ਟੈਕਸਾਂ ਦਾ ਮੁੱਦਾ ਮੈਂ ਸੰਸਦ ‘ਚ ਚੁੱਕਿਆ ਸੀ ਤੇ ਸਰਕਾਰ ਬਣਦੇ ਸਾਰ ਮੈਂ ਪਹਿਲਾਂ ਮਿਆਦ ਪੂਰੀ ਕਰ ਚੁੱਕੇ ਟੋਲ ਬੰਦ ਕੀਤੇ ।
ਉਨ੍ਹਾਂ ਨੇ ਕਿਹਾ ਜੇ ਮੈਂ ਵਿਧਾਨ ਸਭਾ ‘ਚ ਹਾਜ਼ਰ ਨਹੀਂ ਹੁੰਦਾ ਤਾਂ ਮੇਰੇ I-Pad ‘ਤੇ ਵਿਧਾਨ ਸਭਾ ਦਾ ਸੈਸ਼ਨ ਲਾਈਵ ਚੱਲਦਾ ਹੁੰਦਾ ਕਈ ਲੀਡਰ ਵਿਧਾਨ ਸਭਾ ‘ਚ ਸਿਰਫ਼ TV ‘ਤੇ ਦਿਖਣ ਲਈ ਬੋਲਦੇ ਨੇ
ਅਸੀਂ 70 ਸਾਲਾਂ ਦੇ ਉਲਝੇ ਹੋਏ ਤਾਣੇ ਦਾ ਸਿਰਾ ਲੱਭ ਲਿਆ ਹੈ ਤੇ ਬਹੁਤ ਜਲਦੀ ਇਸਨੂੰ ਸੁਲਝਾ ਵੀ ਲਵਾਂਗੇ । CM ਭਗਵੰਤ ਮਾਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਜੀ ਨੇ ਦਿੱਲੀ ‘ਚ 12 ਲੱਖ ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ । ਪਹਿਲਾਂ ਵਾਲੇ ਬਜਟਾਂ ‘ਚ ਆਮ ਲੋਕਾਂ ਦੀ ਵਰਤੋਂ ਵਾਲੀਆਂ ਚੀਜ਼ਾਂ ਮਹਿੰਗੀਆਂ ਹੁੰਦੀਆਂ ਸੀ ਇਸ ਸਾਲ ਦਾ ਬਜਟ ਆਮ ਲੋਕਾਂ ਦਾ ਬਜਟ ਸੀ, ਜਿਸ ‘ਚ ਕੋਈ ਵੀ ਟੈਕਸ ਨਹੀਂ ਲਗਾਇਆ ਗਿਆ ।
ਉਨ੍ਹਾਂ ਨੇ ਕਿਹਾ ਅਸੀਂ ਸਾਰੇ Immigration Agents ਨੂੰ Authorised ਕਰਨ ਲੱਗੇ ਹਾਂ ਜੇਕਰ ਕਿਸੇ ਬੱਚੇ ਨੂੰ ਕੋਈ ਏਜੰਟ ਜਾਅਲੀ ਦਸਤਾਵੇਜ਼ ਬਣਾ ਕੇ ਵਿਦੇਸ਼ ਭੇਜੇਗਾ ਤਾਂ ਸਾਡੀ ਸਰਕਾਰ ਉਸ ‘ਤੇ ਕਾਰਵਾਈ ਕਰੇਗੀ । ਜੇਕਰ ਕੋਈ ਵੀ ਦੇਸ਼ ਤੇ ਕਾਨੂੰਨ ਖ਼ਿਲਾਫ਼ ਬੋਲੇਗਾ ਉਸਨੂੰ ਬਖ਼ਸ਼ਿਆ ਨਹੀਂ ਜਾਵੇਗਾ ਪੰਜਾਬ ਨੇ ਬਹੁਤ ਸਾਲਾਂ ਤੱਕ ਕਾਲਾ ਦੌਰ ਹੰਡਾਇਆ ਹੈ । ਵਿਰੋਧੀ ਧਿਰ ਦੇ ਨੇਤਾ ਕਾਂਗਰਸ ਦੇ ਘੱਟ ਤੇ ਭਾਜਪਾ ਦੇ ਜ਼ਿਆਦਾ ਲਗਦੇ ਨੇ, ਉਹ ਹਮੇਸ਼ਾ ਸਾਡੇ ‘ਚ ਗਲਤੀਆਂ ਹੀ ਕੱਢਦੇ ਰਹਿੰਦੇ ਨੇ, ਉਨ੍ਹਾਂ ਨੂੰ ਪੰਜਾਬ ਲਈ ਵੀ ਖੜ੍ਹਨਾ ਚਾਹੀਦਾ ਹੈ ।