ਅਹਿਮ ਖ਼ਬਰ – ਸੀਐਮ ਭਗਵੰਤ ਮਾਨ ਨੇ ਰਾਜਪਾਲ ਦੀ ਚਿੱਠੀ ਦਾ ਜਵਾਬ ਦਿੱਤਾ
ਮੈਂ ਤੇ ਮੇਰੀ ਸਰਕਾਰ ਸੰਵਿਧਾਨ ਅਨੁਸਾਰ 3 ਕਰੋੜ ਪੰਜਾਬੀਆਂ ਨੂੰ ਜਵਾਬ ਦੇਹ ਹੈ ਨਾ ਕਿ ਕੇਂਦਰ ਸਰਕਾਰ ਦੁਆਰਾ ਨਿਯੁਕਤ ਕਿਸੇ ਰਾਜਪਾਲ ਨੂੰ ਇਸੇ ਨੂੰ ਮੇਰਾ ਜਵਾਬ ਸਮਝੋ।
ਚੰਡੀਗੜ੍ਹ, 14 ਫਰਵਰੀ – ਸੀਐਮ ਭਗਵੰਤ ਮਾਨ ਨੇ ਕਿਹਾ ਇਕ ਪ੍ਰੋਗਰਾਮ ਸੰਬੋਧਨ ਕਰਦਿਆ ਕਿਹਾ ਕਿ ਲੋਕਤੰਤਰ ‘ਚ ਇਲੈਕਟਡ ਨੁਮਾਇੰਦੇ ਹੀ ਵੱਡੇ ਹੁੰਦੇ ਨੇ ਨਾ ਕਿ ਕਿਸੇ ਦੁਆਰਾ ਸਿਲੈਕਟਡ। ਲੋਕਾਂ ਦੁਆਰਾ ਚੁਣੇ ਹੋਏ ਨੁਮਾਇੰਦੇ ਹੀ ਲੋਕ ਹਿਤ ਦੀ ਗੱਲ ਕਰਦੇ ਹਨ। ਜਿਸ ਕਾਨੂੰਨ ਨਾਲ ਸਾਡੇ ਤੋਂ ਕੋਈ ਜੁਆਬ ਮੰਗਦਾ ਹੈ ਉਸੇ ਕਾਨੂੰਨ ਨਾਲ ਅਸੀਂ ਜੁਆਬ ਵੀ ਦੇਵਾਂਗੇ। ਸਾਡੇ ਲਈ ਪੰਜਾਬ ਤੇ ਪੰਜਾਬੀ ਅਹਿਮੀਅਤ ‘ਸੀ, ਸਨ ਤੇ ਹਮੇਸ਼ਾ ਰਹਿਣਗੇ। ਉਨ੍ਹਾਂ ਇਹ ਇਸ ਲਈ ਕਿਹਾ ਕਿਉਂਕਿ ਕੁਝ ਦਿਨਾਂ ਤੋਂ ਉਨ੍ਹਾਂ ਤੇ ਰਾਜਪਾਲ ਵਿੱਚ ਸ਼ਬਦਾ ਦੀ ਜੰਗ ਚੱਲ ਰਹੀ ਹੈ। ਰਾਜਪਾਲ ਦੁਆਰਾ ਇੱਕ ਚਿੱਠੀ ਲਿਖ ਕੇ ਸੀਐਮ ਭਗਵੰਤ ਮਾਨ ਨੂੰ ਭੇਜੀ ਗਈ ਜਿਸ ਵਿੱਚ ਪ੍ਰਿੰਸੀਪਲਾਂ ਨੂੰ ਸਿੰਗਾਪੁਰ ਭੇਜਣ ਦੇ ਫੈਸਲੇ ਸਮੇਤ 4 ਨੁਕਤਿਆਂ ਉਪਰ ਜਵਾਬ ਮੰਗਿਆ ਹੈ।
ਉਸੇ ਚਿੱਠੀ ਦਾ ਜਵਾਬ ਦਿੰਦੇ ਹੋਏ ਸੀਐਮ ਭਗਵੰਤ ਮਾਨ ਨੇ ਜਵਾਬ ਦਿੰਦੇ ਹੋਏ ਕਿਹਾ ਕਿ, ਮਾਣਯੋਗ ਰਾਜਪਾਲ ਸਾਹਿਬ ਤੁਹਾਡੀ ਚਿੱਠੀ ਮੀਡੀਆ ਜ਼ਰੀਏ ਮਿਲੀ। ਜਿੰਨੇ ਵੀ ਚਿੱਠੀ ਵਿੱਚ ਵਿਸ਼ੇ ਲਿਖੇ ਨੇ ਓਹ ਸਾਰੇ ਸਟੇਟ ਦੇ ਵਿਸ਼ੇ ਹਨ। ਮੈਂ ਅਤੇ ਮੇਰੀ ਸਰਕਾਰ ਸੰਵਿਧਾਨ ਅਨੁਸਾਰ 3 ਕਰੋੜ ਪੰਜਾਬੀਆਂ ਨੂੰ ਜਵਾਬਦੇਹ ਹੈ ਨਾ ਕਿ ਕੇਂਦਰ ਸਰਕਾਰ ਦੁਆਰਾ ਨਿਯੁਕਤ ਕਿਸੇ ਰਾਜਪਾਲ ਨੂੰ ਇਸੇ ਨੂੰ ਮੇਰਾ ਜਵਾਬ ਸਮਝੋ।