Image default
ਤਾਜਾ ਖਬਰਾਂ

ਅਹਿਮ ਖ਼ਬਰ – ਸੀਐਮ ਭਗਵੰਤ ਮਾਨ ਨੇ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਜੀ ਦੀ ਯਾਦਗਾਰ ਦਾ ਉਹਨਾਂ ਦੇ ਪਰਿਵਾਰ ਨਾਲ ਉਦਘਾਟਨ ਕੀਤਾ

ਅਹਿਮ ਖ਼ਬਰ – ਸੀਐਮ ਭਗਵੰਤ ਮਾਨ ਨੇ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਜੀ ਦੀ ਯਾਦਗਾਰ ਦਾ ਉਹਨਾਂ ਦੇ ਪਰਿਵਾਰ ਨਾਲ ਉਦਘਾਟਨ ਕੀਤਾ

ਚੰਡੀਗੜ੍ਹ, 17 ਫਰਵਰੀ – ਸੀਐਮ ਭਗਵੰਤ ਮਾਨ ਨੇ ਚਾਂਦਪੁਰ ਰੁੜਕੀ ਵਿਖੇ ਲੌਂਗੇਵਾਲਾ ਜੰਗ ਦੇ ਨਾਇਕ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਜੀ ਦੀ ਯਾਦਗਾਰ ਦਾ ਉਹਨਾਂ ਦੇ ਪਰਿਵਾਰ ਨਾਲ ਉਦਘਾਟਨ ਕੀਤਾ, ਉਨ੍ਹਾਂ ਨੇ ਕਿਹਾ ਕਿ ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਨੇਕ ਕਾਰਜ ਮੇਰੇ ਹਿੱਸੇ ਆਇਆ, ਸ਼ਹੀਦਾਂ ਦੀ ਦੇਣ ਅੱਗੇ ਸਦਾ ਸਾਡਾ ਸਿਰ ਝੁਕਦਾ ਰਹੇਗਾ।
ਉਨ੍ਹਾਂ ਕਿਹਾ ਕਿ ਸ਼ਹੀਦ ਜਵਾਨਾਂ ਦੀ ਸਾਡੇ ਦੇਸ਼ ਲਈ ਬਹੁਤ ਵੱਡੀ ਦੇਣ ਹੈ। ਅੱਤ ਦੀ ਗਰਮੀ ਤੇ ਸਰਦੀ ‘ਚ ਸਾਡੇ ਜਵਾਨ ਸਾਡੀ ਰਾਖੀ ਕਰਦੇ ਨੇ, ਪੂਰੇ ਦੇਸ਼ ਵਾਸੀ ਜੇਕਰ ਆਪਣੇ ਘਰਾਂ ‘ਚ ਸੁਰੱਖਿਅਤ ਨੇ ਤਾਂ ਉਹ ਸਾਡੇ ਬਹਾਦਰ ਜਵਾਨਾਂ ਦੀ ਬਦੌਲਤ ਸੁਰੱਖਿਅਤ ਹਨ ।
ਉਨ੍ਹਾਂ ਨੇ ਕਿਹਾ ਕਿ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਜੀ ਦੀ ਦੇਣ ਪੂਰੇ ਭਾਰਤ ਲਈ ਬਹੁਤ ਵੱਡੀ ਹੈ । ਸੀਐਮ ਭਗਵੰਤ ਮਾਨ ਨੇ ਕਿਹਾ ਉਹਨਾਂ ਦੀ ਸੂਝ-ਬੂਝ ਸਦਕਾ ਅੱਜ ਭਾਰਤ ਦੀ ਸ਼ਾਨ ਬਰਕਰਾਰ ਹੈ। ਬ੍ਰਿਗੇਡੀਅਰ ਸਾਬ੍ਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਦਾ ਸਰੋਤ ਬਣੇ ਰਹਿਣਗੇ ।

Related posts

Breaking- ਗਣੇਸ਼ ਮੂਰਤੀ ਵਿਸਰਜਨ ਕਰਦੇ ਸਮੇਂ ਡੁੱਬ ਕੇ ਮਰਨ ਵਾਲਿਆਂ ਲੋਕਾਂ ਵਿਚ ਬੱਚੇ ਵੀ ਸ਼ਾਮਿਲ

punjabdiary

Big News – ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ, ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲੇ

punjabdiary

ਅਹਿਮ ਖ਼ਬਰ – ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਲਈ ਬੀ.ਕੇ.ਯੂ ਪੰਜਾਬ ਦਾ ਮੋਗੇ ਜਿਲ੍ਹੇ ਦਾ 25 ਵਾਂ ਜਥਾ ਰਵਾਨਾ-ਸੁੱਖ ਗਿੱਲ

punjabdiary

Leave a Comment