ਅਹਿਮ ਖ਼ਬਰ – ਸੀਐਮ ਭਗਵੰਤ ਮਾਨ ਨੇ ਕਿਹਾ ਕਿ ਮੈਨੂੰ ਤੇ ਪੰਜਾਬ ਨੂੰ ਬਦਨਾਮ ਕਰਨ ਲਈ ਕਾਂਗਰਸੀਆਂ ਤੇ ਅਕਾਲੀਆਂ ਨੂੰ ਕੋਈ ਨਾ ਕੋਈ ਬਹਾਨਾ ਚਾਹੀਦਾ ਹੁੰਦਾ ਹੈ
ਜੋ ਕਹਿੰਦੇ ਸੀ G-20 ਸੰਮੇਲਨ ਨਹੀਂ ਹੋਣਾ, ਉਹ ਅੱਜ ਆਪਣੀਆਂ ਅੱਖਾਂ ਨਾਲ਼ ਜਾ ਕੇ ਵੇਖ ਲੈਣ ਕਿ ਸੰਮੇਲਨ ਕਿੰਨੀ ਕਾਮਯਾਬੀ ਨਾਲ਼ ਚੱਲ ਰਿਹਾ ਹੈ।
ਚੰਡੀਗੜ੍ਹ, 17 ਮਾਰਚ – ਸੀਐਮ ਭਗਵੰਤ ਮਾਨ ਨੇ ਕਿਹਾ ਕਿ ਮੈਨੂੰ ਤੇ ਪੰਜਾਬ ਨੂੰ ਬਦਨਾਮ ਕਰਨ ਲਈ ਕਾਂਗਰਸੀਆਂ ਤੇ ਅਕਾਲੀਆਂ ਨੂੰ ਕੋਈ ਨਾ ਕੋਈ ਬਹਾਨਾ ਚਾਹੀਦਾ ਹੁੰਦਾ ਹੈ । ਉਨ੍ਹਾਂ ਨੇ ਕਿਹਾ ਜੋ ਕਹਿੰਦੇ ਸੀ G-20 ਸੰਮੇਲਨ ਨਹੀਂ ਹੋਣਾ, ਉਹ ਅੱਜ ਆਪਣੀਆਂ ਅੱਖਾਂ ਨਾਲ਼ ਜਾ ਕੇ ਵੇਖ ਲੈਣ ਕਿ ਸੰਮੇਲਨ ਕਿੰਨੀ ਕਾਮਯਾਬੀ ਨਾਲ਼ ਚੱਲ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਦਰਵਾਜ਼ੇ ਆਮ ਲੋਕਾਂ ਲਈ ਹਮੇਸ਼ਾ ਬੰਦ ਹੀ ਰਹਿੰਦੇ ਸੀ, ਪਰ ਹੁਣ ਸਰਕਾਰ ਖੁਦ ਲੋਕਾਂ ਨੂੰ ਮਿਲ ਰਹੀ ਹੈ, ਪੰਜਾਬ ਦੇ 3 ਕਰੋੜ ਲੋਕਾਂ ਲਈ ਬਜਟ ‘ਚ ਖੁੱਲ੍ਹੇ ਦਿਲ ਨਾਲ ਗ੍ਰਾਂਟਾਂ ਲਈ ਪੈਸੇ ਰੱਖੇ ਗਏ ਹਨ । ਅਸੀਂ ਲੋਕਾਂ ਦੇ ਟੈਕਸ ਦਾ ਪੈਸਾ ਲੋਕਾਂ ਨੂੰ ਸਹੂਲਤਾਂ ਦੇ ਕੇ ਵਾਪਸ ਕਰਾਂਗੇ । ਉਨ੍ਹਾਂ ਨੇ ਕਿਹਾ ਜੋ ਕਹਿੰਦੇ ਸੀ ਕਿ ਅਸੀਂ ਕੁਰਬਾਨੀਆਂ ਦੇਣ ਲਈ ਤਿਆਰ ਹਾਂ, ਉਹ ਅਦਾਲਤਾਂ ’ਚ ਜਾਣ ਤੋਂ ਡਰੀ ਜਾਂਦੇ ਨੇ, ਜਿੰਨਾਂ ਨੇ ਵੀ ਗੁਰੂ ਸਾਹਿਬ ਦੀ ਬੇਅਦਬੀ ਕਰਵਾਈ, ਉਨ੍ਹਾਂ ਸਭ ਨੂੰ ਸਜ਼ਾ ਜ਼ਰੂਰ ਮਿਲੇਗੀ ।