Image default
ਤਾਜਾ ਖਬਰਾਂ

ਅਹਿਮ ਖ਼ਬਰ – ਸੀਐਮ ਮਾਨ ਦਾ ਬਿਆਨ ਸਾਡੀ ਤਰਜੀਹ ਕਿਤਾਬਾਂ ਹਨ, ਸਮਾਜ ਵਿਰੋਧੀ ਹਥਿਆਰ ਨਹੀਂ, ਨਫ਼ਰਤ ਫੈਲਾਉਣ ਵਾਲੇ ਸਾਰੇ ਫੜ੍ਹੇ ਗਏ

ਅਹਿਮ ਖ਼ਬਰ – ਸੀਐਮ ਮਾਨ ਦਾ ਬਿਆਨ ਸਾਡੀ ਤਰਜੀਹ ਕਿਤਾਬਾਂ ਹਨ, ਸਮਾਜ ਵਿਰੋਧੀ ਹਥਿਆਰ ਨਹੀਂ, ਨਫ਼ਰਤ ਫੈਲਾਉਣ ਵਾਲੇ ਸਾਰੇ ਫੜ੍ਹੇ ਗਏ

ਚੰਡੀਗੜ੍ਹ, 21 ਮਾਰਚ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਬਿਆਨ ਦਿੱਤਾ ਕਿ, ਨਫ਼ਰਤ ਫ਼ੈਲਾਉਣ ਵਾਲੇ ਸਾਰੇ ਫੜ੍ਹੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਵਿਚ ਸਾਥ ਦੇਣ ਲਈ ਮੈਂ ਪੰਜਾਬੀਆਂ ਦਾ ਧੰਨਵਾਦ ਕਰਦਾ ਹਾਂ । ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਜੋ ਲੋਕ ਨਫਰਤ ਫੈਲਾ ਰਹੇ ਸਨ, ਉਹਨਾਂ ਨੂੰ ਫੜ੍ਹ ਲਿਆ ਗਿਆ ਹੈ ।
ਇਸ ਮੌਕੇ ਸੀਐਮ ਮਾਨ ਨੇ ਲੋਕਾਂ ਨੂੰ ਸ਼ਾਂਤੀ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਖਿਲਾਫ ਸਾਜਿਸ਼ ਰੱਚਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਪੰਜਾਬ ਦੀ ਸ਼ਾਂਤੀ ਭੰਗ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਪੰਜਾਬ ਦੇਸ਼ ਵਿਰੋਧੀ ਤਾਕਤਾਂ ਨੂੰ ਨਹੀਂ ਬਖਸ਼ੇਗਾ। ਉਨ੍ਹਾਂ ਕਿਹਾ ਕਿ ਸਾਡੀ ਤਰਜੀਹ ਕਿਤਾਬਾਂ ਹਨ ਸਮਾਜ ਵਿਰੋਧੀ ਹਥਿਆਰ ਨਹੀਂ ਹਨ।
ਉਨ੍ਹਾਂ ਕਿਹਾ ਕਿ ਇਸ ਦੌਰਾਨ ਕੋਈ ਘਟਨਾ ਨਹੀਂ ਵਾਪਰੀ ਹੈ। ਅਸੀਂ ਤਰੱਕੀ ਦੀ ਰਾਜਨੀਤੀ ਕਰਦੇ ਹਾਂ, ਨਫ਼ਰਤ ਦੀ ਨਹੀਂ। ਪੰਜਾਬ ਦੀ ਸ਼ਾਂਤੀ ਭੰਗ ਕਰਨ ਦਾ ਸੁਪਨਾ ਦੇਖਣਾ ਵੀ ਗਲਤਫਹਿਮੀ ਹੋਵੇਗੀ।

Related posts

ਬੋਰਵੈੱਲ ‘ਚ ਡਿੱਗਣ ਨਾਲ ਜਾਨ ਗੁਆਉਣ ਵਾਲੇ ਬੱਚੇ ਨੂੰ ਕੀਤਾ ਸਪੁਰਦ-ਏ-ਖਾਕ

punjabdiary

Punjab ‘ਚ VVIP-VIP ਨੂੰ ਮੁਫ਼ਤ ‘ਚ ਨਹੀਂ ਮਿਲੇਗੀ ਪੁਲਿਸ ਸਕਿਊਰਿਟੀ, ਨਿਯਮਾਂ ‘ਚ ਹੋਇਆ ਬਦਲਾਅ

punjabdiary

Breaking- ਦਵਾਈਆਂ ਦੀ ਐਕਸਪਾਇਰੀ ਡੇਟ ਮਿਟਾਉਣ ਦਾ ਮਾਮਲਾ ਆਇਆ ਸਾਹਮਣੇ

punjabdiary

Leave a Comment