ਅਹਿਮ ਖ਼ਬਰ – ਹਰ ਆਮ ਆਦਮੀ ਕਲੀਨਿਕ ਨਾਲ Meditation ਸੈਂਟਰ ਖੋਲ੍ਹਿਆ ਜਾਵੇਗਾ – ਸਿਹਤ ਮੰਤਰੀ ਬਲਬੀਰ ਸਿੰਘ
ਚੰਡੀਗੜ੍ਹ, 4 ਅਪ੍ਰੈਲ – ਸਿਹਤ ਮੰਤਰੀ ਬਲਬੀਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਹਰ ਆਮ ਆਦਮੀ ਕਲੀਨਿਕ ਨਾਲ Meditation ਸੈਂਟਰ ਖੋਲ੍ਹਿਆ ਜਾਵੇਗਾ ਸਾਡਾ ਮਕਸਦ ਲੋਕਾਂ ਨੂੰ ਦਵਾਈਆਂ ਤੋਂ ਬਿਨ੍ਹਾਂ ਤੰਦਰੁਸਤ ਰੱਖਣਾ ਹੈ । ਯੋਗਾ ਲੋਕਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਦੂਰ ਰੱਖਦਾ ਹੈ
ਉਨ੍ਹਾਂ ਨੇ ਦੱਸਿਆ ਕਿ ਸੀਐਮ ਯੋਗਸ਼ਾਲਾ ਦਾ ਪਾਇਲਟ ਪ੍ਰਾਜੈਕਟ ਪੰਜਾਬ ਦੇ ਚਾਰ ਸ਼ਹਿਰਾਂ ‘ਚ ਸ਼ੁਰੂ ਕੀਤਾ ਜਾਵੇਗਾ । ਬਹੁਤ ਜਲਦ ਪੂਰੇ ਪੰਜਾਬ ‘ਚ ਸੀਐਮ ਯੋਗਸ਼ਾਲਾ ਕੀਤੀ ਜਾਵੇਗੀ ਸ਼ੁਰੂ । ਉਨ੍ਹਾਂ ਨੇ ਕਿਹਾ ਕਿ ਸਾਡੇ ਵਲੋਂ 7669400500 ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ । ਯੋਗਾ ਟ੍ਰੇਨਰ ਵੱਲੋਂ ਘਰ ਪਹੁੰਚ ਕੇ ਦਿੱਤੀ ਜਾਵੇਗੀ ਯੋਗਾ ਦੀ ਟ੍ਰੇਨਿੰਗ ।